:
You are here: Home

'ਕਾਂਗਰਸ ਗੱਦੀ ਛੱਡੋ ਅੰਦੋਲਨ' ਤਹਿਤ ਕੈਪਟਨ ਸਰਕਾਰ ਖਿਲਾਫ ਸੜਕਾਂ 'ਤੇ ਉੱਤਰੀ ਭਾਜਪਾ Featured

Written by  Published in Politics Thursday, 01 November 2018 05:10

ਅੰਮ੍ਰਿਤਸਰ,— ਪੰਜਾਬ ਦੀ ਜਨਤਾ ਨਾਲ ਵਿਸ਼ਵਾਸਘਾਤ ਕਰ ਕੇ ਝੂਠੇ ਵਾਅਦਿਆਂ ਸਹਾਰੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਆਪਣੀਆਂ ਲੋਕ ਮਾਰੂ ਨੀਤੀਆਂ ਨਾਲ ਹਰ ਵਰਗ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ 'ਚ ਭਾਰਤੀ ਜਨਤਾ ਪਾਰਟੀ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਜਨ ਜਾਗਰਣ ਪਦ ਯਾਤਰਾ ਕਰ ਕੇ 'ਕਾਂਗਰਸ ਗੱਦੀ ਛੱਡੋ ਅੰਦੋਲਨ' ਸ਼ੁਰੂ ਕਰ ਕੇ ਜਨਤਾ ਦੇ ਹਿੱਤਾਂ ਲਈ ਸੜਕਾਂ 'ਤੇ ਉਤਰ ਗਈ ਹੈ। ਇਸੇ ਸਿਲਸਿਲੇ 'ਚ ਅੰਮ੍ਰਿਤਸਰ 'ਚ ਭੰਡਾਰੀ ਪੁਲ ਤੋਂ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ 'ਚ ਲੋਕਾਂ ਨੂੰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਗਰੂਕ ਕਰਵਾਉਣ ਲਈ ਮਲਿਕ ਦੀ ਅਗਵਾਈ 'ਚ ਵਿਸ਼ਾਲ ਪੈਦਲ ਯਾਤਰਾ ਜ਼ਿਲਾ ਭਾਜਪਾ ਪ੍ਰਧਾਨ ਆਨੰਦ ਸ਼ਰਮਾ ਦੀ ਪ੍ਰਧਾਨਗੀ 'ਚ ਕੱਢੀ ਗਈ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਅਤੇ ਲੋਕਾਂ ਦਾ ਇਕੱਠ ਸੜਕਾਂ 'ਤੇ ਉਤਰਿਆ। ਕਾਂਗਰਸ ਦੀਆਂ ਮਾੜੀਆਂ ਨੀਤੀਆਂ ਨਾਲ ਤ੍ਰਾਹ-ਤ੍ਰਾਹ ਕਰ ਚੁੱਕੀ ਜਨਤਾ ਦਾ ਵਿਸ਼ਾਲ ਇਕੱਠ ਭਾਜਪਾ ਦੇ ਪੱਖ 'ਚ ਸੜਕਾਂ 'ਤੇ ਨਜ਼ਰ ਆਇਆ। ਪੈਦਲ ਯਾਤਰਾ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਲਿਕ ਨੇ ਕਿਹਾ ਕਿ ਹਾਲ ਹੀ 'ਚ ਹੋਏ ਅੰਮ੍ਰਿਤਸਰ ਰੇਲ ਹਾਦਸੇ 'ਚ ਕਈ ਨਿਰਦੋਸ਼ ਲੋਕਾਂ ਨੇ ਸਰਕਾਰ ਦੀ ਲਾਪ੍ਰਵਾਹੀ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ ਪਰ ਕੈਪਟਨ ਸਰਕਾਰ ਵੱਲੋਂ ਕੋਈ ਕਾਨੂੰਨੀ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਇਸ ਹਾਦਸੇ ਪਿੱਛੇ ਕਾਂਗਰਸ ਸਰਕਾਰ ਦੇ ਮੰਤਰੀ ਤੇ 2 ਹੋਰ ਆਗੂਆਂ ਦਾ ਹੱਥ ਜਗ-ਜ਼ਾਹਿਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜ਼ੁਲਮਾਂ 'ਤੇ ਭਾਜਪਾ ਚੁੱਪ ਨਹੀਂ ਬੈਠੇਗੀ। ਮਲਿਕ ਨੇ ਕਿਹਾ ਕਿ ਭਾਜਪਾ ਉਨ੍ਹਾਂ ਸਭ ਗਰੀਬ ਤੇ ਆਰਥਿਕ ਰੂਪ 'ਚ ਕਮਜ਼ੋਰ ਹਾਦਸੇ ਦੇ ਪੀੜਤ ਲੋਕਾਂ ਦੀ ਲੜਾਈ ਵਿਚ ਸੰਘਰਸ਼ ਕਰ ਰਹੀ ਹੈ ਅਤੇ ਕਮਜ਼ੋਰ ਲੋਕ ਜੋ ਆਪਣੀ ਪੈਰਵੀ ਆਪ ਨਹੀਂ ਕਰ ਸਕਦੇ, ਭਾਜਪਾ ਸਮਾਜਿਕ ਕਰਤੱਵ ਨਿਭਾਉਂਦੀ ਹੋਈ ਚੌਕੀਦਾਰ ਦੀ ਭੂਮਿਕਾ ਅਦਾ ਕਰ ਰਹੀ ਹੈ। ਪੀੜਤ ਵਿਅਕਤੀਆਂ ਨੂੰ ਸਰਕਾਰ ਤੋਂ 1 ਕਰੋੜ ਰੁਪਏ ਦੀ ਆਰਥਿਕ ਮਦਦ ਤੇ ਸਰਕਾਰੀ ਨੌਕਰੀ ਦੇ ਨਾਲ ਆਯੋਜਕਾਂ ਤੋਂ ਵੀ 1 ਕਰੋੜ ਦਿਵਾਇਆ ਜਾਵੇ, ਪਹਿਲਾਂ ਵੀ ਭੋਪਾਲ ਗੈਸ ਕਾਂਡ 'ਚ ਆਯੋਜਕਾਂ ਵੱਲੋਂ ਪੀੜਤਾਂ ਨੂੰ ਰਾਹਤ ਦਿੱਤੀ ਗਈ ਸੀ ਅਤੇ ਸਰਕਾਰ ਵੱਲੋਂ ਸਿਟਿੰਗ ਜੱਜ ਰਾਹੀਂ ਇਸ ਹਾਦਸੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਮਲਿਕ ਨੇ ਕਿਹਾ ਕਿ ਕੈਪਟਨ ਸਰਕਾਰ ਮਹਿਲਾ ਵਿਰੋਧੀ ਸਰਕਾਰ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਕਾਂਗਰਸ ਦੇ ਵੱਡੇ ਨੇਤਾ ਅਤੇ ਮੌਜੂਦਾ ਮੰਤਰੀ 'ਤੇ ਸਿੱਧੇ ਤੌਰ 'ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਮਹਿਲਾ ਆਈ. ਐੱਸ. ਅਧਿਕਾਰੀ ਨਾਲ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਪਰ ਰਾਹੁਲ ਗਾਂਧੀ ਦੇ ਕਰੀਬੀ ਹੋਣ ਕਾਰਨ ਰਾਜ ਸਰਕਾਰ ਮੰਤਰੀ 'ਤੇ ਕਾਰਵਾਈ ਕਰਨ 'ਚ ਬੇਵੱਸ ਨਜ਼ਰ ਆ ਰਹੀ ਹੈ।

Read 32 times