:
You are here: Home

ਹੁਣ ਤੱਕ ਪਰਾਲੀ ਸਾੜਨ ਦੀਆਂ 14152 ਘਟਨਾਵਾਂ, 25.30 ਲੱਖ ਰੁਪਏ ਜੁਰਮਾਨਾ

Written by  Published in Politics Wednesday, 31 October 2018 06:35

ਪਟਿਆਲਾ—ਇਸ ਵਾਰ ਝੋਨੇ ਦਾ ਸੀਜ਼ਨ ਚਾਹੇ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਕਮੀ ਤਾਂ ਆਈ ਹੈ, ਪਰ ਫਿਰ ਸੁਧਾਰ ਨਹੀਂ ਹੋਇਆ। ਹਾਲਾਤ ਇਸ ਤਰ੍ਹਾਂ ਦੇ ਹਨ ਕਿ ਹੁਣ ਤੱਕ ਇਸ ਸੀਜ਼ਨ 'ਚ ਪਰਾਲੀ ਸਾੜਨ ਦੀਆਂ 14,152 ਘਟਨਾਵਾਂ ਹੋ ਚੁੱਕੀਆਂ ਹਨ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖਤੀ ਵਰਤਦੇ ਹੋਏ ਇਨ੍ਹਾਂ ਘਟਨਾਵਾਂ ਦੇ ਜ਼ਿੰਮੇਦਾਰ ਕਿਸਾਨਾਂ ਨੂੰ 25.30 ਲੱਖ ਰੁਪਏ ਜੁਰਮਾਨਾ ਠੋਕਿਆ ਹੈ। ਦੀਵਾਲੀ ਦੇ ਦਿਨਾਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਰ ਵਧਣ ਦੀ ਸੰਭਾਵਨਾ ਹੈ। ਇਸ ਸਮੇਂ 'ਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਕਾਰ ਦੇ ਵਲੋਂ ਕੀਤੇ ਜਾ ਰਹੇ ਉਪਰਾਲੇ ਲਈ ਅਗਲਾ ਸਮਾਂ ਚੁਣੌਤੀ ਭਰਿਆ ਹੋਣ ਵਾਲਾ ਹੈ। ਸੋਮਵਾਰ ਨੂੰ ਨਾਸਾ ਨੇ ਸੈਟੇਲਾਈਨ ਦੇ ਜ਼ਰੀਏ ਜਿਹੜੀ ਤਸਵੀਰ ਭੇਜੀ, ਉਨ੍ਹਾਂ ਦੇ ਮੁਤਾਬਕ ਪੰਜਾਬ ਦਾ ਇਸ ਤਰ੍ਹਾਂ ਦਾ ਕੋਈ ਜ਼ਿਲਾ ਨਹੀਂ, ਜਿੱਥੇ ਪਰਾਲੀ ਨਾ ਸਾੜੀ ਜਾ ਰਹੀ ਹੋਵੇ। ਸੋਮਵਾਰ ਨੂੰ ਸੈਟੇਲਾਈਟ ਨਾਲ ਲਈਆਂ ਗਈਆਂ ਤਸਵੀਰਾਂ 'ਚ ਪੂਰਾ ਪੰਜਾਬ ਹੀ ਲਾਲ ਨਿਸ਼ਾਨ ਦੇ ਨਾਲ ਭਰਿਆ ਨਜ਼ਰ ਆਇਆ ਹੈ। ਸੋਮਵਾਰ ਨੂੰ ਪੰਜਾਬ ਭਰ 'ਚ 1376 ਸਥਾਨਾਂ 'ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਗੁਰਦਾਸਪੁਰ 'ਚ ਪਰਾਲੀ ਸਾੜਨ ਵਾਲੇ 11 ਕਿਸਾਨਾਂ ਦੇ ਚਲਾਨ ਗੁਰਦਾਸਪੁਰ ਜ਼ਿਲੇ ਦੇ ਬਲਾਕ ਕਲਾਨੌਰ ਤਹਿਤ ਆਉਣ ਵਾਲੇ ਪਿੰਡਾਂ 'ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖਿਲਾਫ ਖੇਤੀਬਾੜੀ ਵਿਭਾਗ ਨੇ ਸਖਤ ਕਾਰਵਾਈ ਕੀਤੀ ਹੈ। ਮੰਗਲਵਾਰ ਨੂੰ ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰ ਹਰਮਿੰਦਰਪਾਲ ਸਿੰਘ ਗਿੱਲ ਦੀ ਅਗਵਾਈ 'ਚ ਚਾਰ ਟੀਮਾਂ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ 11 ਕਿਸਾਨਾਂ ਨੂੰ ਫੜਿਆ। ਸਾਰੇ ਕਿਸਾਨਾਂ ਨੂੰ 2500-2500 ਰੁਪਏ ਦੇ ਚਲਾਨ ਕੀਤੇ ਗਏ ਹਨ। ਇਸ 'ਚ ਪਿੰਡ ਡੇਅਰੀਵਾਲ ਦੇ ਕਿਸਾਨ ਗੁਰਪਾਲ ਸਿੰਘ, ਜਗਜੀਤ ਸਿੰਘ,ਜੀਤ ਸਿੰਘ, ਪਿੰਡ ਰੂੜੀਆਨਾ ਦੇ ਪਲਵਿੰਦਰ ਸਿੰਘ, ਪਵਨ ਚੰਦ, ਪਿੰਡ ਕੋਟ ਮੀਆਂ ਸਾਹਿਬ ਦੇ ਹਰਵੰਤ ਸਿੰਘ ਬਖਸ਼ੀਵਾਲ ਦੇ ਕਿਸਾਨ ਸ਼ਾਮਲ ਹਨ। ਬਠਿੰਡਾ ਦੀ ਆਬੋ ਹਵਾ ਸਭ ਤੋਂ ਖਰਾਬ: ਮੰਗਲਵਾਰ ਨੂੰ ਬਠਿੰਡਾ ਦੀ ਹਵਾ ਹੀ ਸਭਾ ਤੋਂ ਵਧ ਭਾਰੀ ਕਣ ਪਾਏ ਗਏ, ਜਦਕਿ ਮੁੱਖ ਮੰਤਰੀ ਦੇ ਜ਼ਿਲਾ ਪਟਿਆਲਾ 'ਚ ਸਭ ਤੋਂ ਘੱਟ। ਪਰਾਲੀ ਸਾੜਨ ਦੀਆਂ ਘਟਨਾਵਾਂ 29 ਅਕਤਬੂਰ-2016--1785 29 ਅਕਤੂਬਰ-2017--2785 29 ਅਕਤੂਬਰ-2018--1376 ਏਅਰ ਕੁਆਲਟੀ ਇਨਡੈਕਸ ਬਠਿੰਡਾ: 264 ਐੱਸ.ਪੀ.ਐੱਮ ਜਲੰਧਰ: 206ਐੱਸ.ਪੀ.ਐੱਮ ਖੰਨਾ: 193ਐੱਸ.ਪੀ.ਐੱਮ ਲੁਧਿਆਣਾ: 183ਐੱਸ.ਪੀ.ਐੱਮ ਅੰਮ੍ਰਿਤਸਰ: 139ਐੱਸ.ਪੀ.ਐੱਮ ਮੰਡੀ ਗੋਬਿੰਦਗੜ੍ਹ: 131ਐੱਸ.ਪੀ.ਐੱਮ ਪਟਿਆਲਾ: 126ਐੱਸ.ਪੀ.ਐੱਮ ਇਸ ਤਰ੍ਹਾਂ ਮਾਪੋ ਪ੍ਰਦੂਸ਼ਣ ਇਕ 100 ਗ੍ਰਾਮ ਦਾ ਸਿਲਵਰ ਪੇਪਰ 8 ਘੰਟੇ ਖੁੱਲ੍ਹੀ ਥਾਂ 'ਤੇ ਰੱਖ ਦਿਓ। ਇਸ 'ਤੇ ਜਮ੍ਹਾ ਮਿੱਟੀ ਦੇ ਕਣਾਂ ਦਾ ਭਾਰ ਹੀ ਪ੍ਰਦੂਸ਼ਣ ਹੋਵੇਗਾ। ਸਾਧਰਨ ਪ੍ਰਦੂਸ਼ਣ 60 ਤੋਂ 100 ਦੇ 'ਚ ਰਹਿਣਾ ਚਾਹੀਦਾ। ਜੋ ਇਨ੍ਹਾਂ ਦਿਨਾਂ 'ਚ ਪਰਾਲੀ ਦੇ ਧੂੰਏ ਦੇ ਕਾਰਨ 150 ਦੇ ਪਾਰ ਹੋ ਗਿਆ ਹੈ।

Read 35 times