:
You are here: Home

ਇਕੋ ਫ੍ਰੇਮ 'ਚ ਨਜ਼ਰ ਆਈਆਂ 3 ਪੀੜ੍ਹੀਆਂ ਈਸ਼ਾ, ਹੇਮਾ ਤੇ ਰਾਧਿਆ

Written by  Published in ਫਿਲਮੀ ਗੱਪਸ਼ੱਪ Wednesday, 31 October 2018 05:51

ਮੁੰਬਈ — ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਹ ਆਪਣੀ ਰੀਅਲ ਲਾਈਫ ਦੀਆਂ ਕੁਝ ਝਲਕੀਆਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਤਿੰਨੋਂ ਪੀੜ੍ਹੀਆਂ ਇਕੱਠੀਆਂ ਦਿਖਾਈ ਦੇ ਰਹੀਆਂ ਹਨ। ਈਸ਼ਾ ਵਲੋਂ ਲਈ ਗਈ ਇਸ ਸੈਲਫੀ 'ਚ ਉਨ੍ਹਾਂ ਦੀ ਬੇਟ ਰਾਧਿਆ ਅਤੇ ਉਨ੍ਹਾਂ ਦੀ ਮਾਂ ਹੇਮਾ ਇਕੱਠੀਆਂ ਨਜ਼ਰ ਆ ਰਹੀਆਂ ਹਨ। ਸ਼ੀਸ਼ੇ 'ਚ ਦੇਖ ਕੇ ਲਈ ਇਸ ਤਸਵੀਰ ਦੇ ਕੈਪਸ਼ਨ 'ਚ ਈਸ਼ਾ ਨੇ ਤਿੰਨ ਦਿਲ ਬਣਾਏ ਹਨ। ਤਸਵੀਰ 'ਚ ਰਾਧਿਆ, ਹੇਮਾ ਦੀ ਗੋਦ 'ਚ ਨਜ਼ਰ ਆ ਰਹੀ ਹੈ। ਹੇਮਾ, ਰਾਧਿਆ ਨੂੰ ਮੇਕਅੱਰ ਮਿਰਰ ਦਿਖਾ ਰਹੀ ਹੈ, ਜਿਸ ਨੂੰ ਲੈਣ ਦੀ ਉਹ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਈਸ਼ਾ ਬਹੁਤ ਜਲਦ ਸ਼ਾਰਟ ਫਿਲਮ 'ਕੇਕ ਵਾਕ' 'ਚ ਨਜ਼ਰ ਆਵੇਗੀ।

Read 154 times