:
You are here: Home

'ਸ਼ਿਸ਼ੂ ਮੌਤ ਦਰ' ਨੂੰ ਸੁਧਾਰਨ 'ਚ 'ਚੰਡੀਗੜ੍ਹ' ਨੰਬਰ ਵਨ, ਮਿਲਿਆ ਨੈਸ਼ਨਲ ਐਵਾਰਡ Featured

Written by  Published in Politics Wednesday, 31 October 2018 05:13

ਚੰਡੀਗੜ੍ਹ : ਸ਼ਿਸ਼ੂ ਮੌਤ ਦਰ ਦੇ ਆਂਕੜਿਆਂ 'ਚ ਸੁਧਾਰ ਦੇ ਮਾਮਲੇ 'ਚ ਚੰਡੀਗੜ੍ਹ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਸਭ ਤੋਂ ਅੱਗੇ ਰਿਹਾ ਹੈ। ਦੇਸ਼ ਭਰ ਦੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਿਸ਼ੂ ਮੌਤ ਦਰ 'ਚ ਕਮੀ ਲਿਆਉਣ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਅਤੇ ਕੋਸ਼ਿਸ਼ਾਂ ਦੇ ਚੱਲਦਿਆਂ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਵਲੋਂ ਚੰਡੀਗੜ੍ਹ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਸਾਮ 'ਚ ਆਯੋਜਿਤ ਹੋਈ 'ਗੁਡ ਐਂਡ ਰੈਪਲੀਕੇਬਲ ਪ੍ਰੈਕਟਿਸ ਇਨ ਪਬਲਿਕ ਹੈਲਥ ਕੇਅਰ ਸਿਸਟਮ ਇਨ ਇੰਡੀਆ-2018' ਦੇ ਨਾਂ ਤੋਂ ਆਯੋਜਿਤ ਕੀਤੇ ਗਏ ਪੰਜਵੇਂ ਨੈਸ਼ਨਲ ਸਮਿਟ ਦੌਰਾਨ ਇਹ ਐਲਾਨ ਕੀਤਾ ਗਿਆ। ਨੱਡਾ ਨੇ ਮਿਸ਼ਨ ਦੇ ਡਾਇਰੈਕਟਰ ਅਤੇ ਡਾਇਰੈਕਟਰ ਹੈਲਥ ਯੂ. ਟੀ., ਚੰਡੀਗੜ੍ਹ ਡਾ. ਜੀ. ਦੀਵਾਨ ਨੂੰ ਨੈਸ਼ਨਲ ਐਵਾਰਡ ਦੇ ਕੇ ਚੰਡੀਗੜ੍ਹ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਇਹ ਸਮਿਟ ਆਯੋਜਿਤ ਕੀਤਾ ਗਿਆ ਸੀ। ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਤਹਿਤ ਆਯੋਜਿਤ ਕੀਤੇ ਗਏ ਸਮਿਟ ਤਹਿਤ ਸਿਹਤ ਸੇਵਾਵਾਂ ਨੂੰ ਵਧੀਆ ਢੰਗ ਨਾਲ ਵੱਖ-ਵੱਖ ਪੱਧਰ 'ਤੇ ਵਧੀਆ ਤਰੀਕਿਆਂ ਨਾਲ ਸਭ ਨਾਲ ਸਾਂਝਾ ਕਰਨਾ ਹੈ।

Read 41 times