:
You are here: Home

ਪੁਲਸ 'ਲਾਈਵ ਸੁਸਾਈਡ' ਰੋਕਣ 'ਚ ਸਭ ਤੋਂ ਅੱਗੇ Featured

Written by  Published in Politics Monday, 29 October 2018 08:48

ਚੰਡੀਗੜ੍ਹ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਪੰਜਾਬ ਪੁਲਸ ਦੇ ਸਾਈਬਰ ਸੈੱਲ 'ਤੇ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਭਰੋਸਾ ਜਤਾਇਆ ਹੈ। ਇਸੇ ਕਾਰਨ ਪੰਜਾਬ ਪੁਲਸ ਦੀ ਸੋਸ਼ਲ ਸਾਈਟਾਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਆਦਿ 'ਤੇ ਸਭ ਤੋਂ ਜ਼ਿਆਦਾ ਸਰਗਰਮੀ ਹੈ। ਇਸ ਦੇ ਨਤੀਜੇ ਵਜੋਂ ਹੀ ਪੰਜਾਬ ਪੁਲਸ ਦਾ ਸਾਈਬਰ ਸੈੱਲ ਸਾਈਬਰ ਕ੍ਰਾਈਮ ਦੇ ਮਾਮਲਿਆਂ ਨੂੰ ਤੇਜ਼ੀ ਨਾਲ ਸੁਲਝਾਉਣ ਦੇ ਨਾਲ ਲੋਕਾਂ ਨੂੰ ਸੁਸਾਈਡ ਤੋਂ ਬਚਾਉਣ ਦੀ ਦਿਸ਼ਾ 'ਚ ਵੀ ਵਧੀਆ ਨਤੀਜੇ ਦੇ ਰਿਹਾ ਹੈ। ਫੇਸਬੁੱਕ ਦੀ ਮਦਦ ਨਾਲ ਪੰਜਾਬ ਸਾਈਬਰ ਸੈੱਲ ਨੇ ਹਾਲ ਹੀ 'ਚ ਕੁਝ ਲਾਈਵ ਸੁਸਾਈਡ ਦੇ ਮਾਮਲੇ ਰੋਕੇ ਹਨ। ਇਹ ਮਾਮਲੇ ਪੰਜਾਬ ਹੀ ਨਹੀਂ, ਸਗੋਂ ਗੁਆਂਢੀ ਸੂਬਿਆਂ ਨਾਲ ਵੀ ਜੁੜੇ ਸਨ। ਸਾਈਬਰ ਕ੍ਰਾਈਮ ਜਾਂ ਫਿਰ ਲਾਈਵ ਸੁਸਾਈਡ ਆਦਿ ਬਾਰੇ ਜਾਣਕਾਰੀ ਮਿਲਣ 'ਤੇ ਫੇਸਬੁੱਕ ਵਾਰਦਾਤ ਦੀ ਲੋਕੇਸ਼ਨ ਦੇ ਨਾਲ ਸਾਈਬਰ ਸੈੱਲ ਦੀ ਜਾਣਕਾਰੀ ਭੇਜਦੀ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਸ ਤੁਰੰਤ ਸਬੰਧਿਤ ਥਾਣੇ ਨੂੰ ਸੂਚਨਾ ਦਿੰਦੀ ਹੈ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਲੋਕਲ ਪੁਲਸ ਮੌਕੇ 'ਤੇ ਪੁੱਜ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੀ ਹੈ।

Read 284 times