:
You are here: Home

ਵਿਆਹ ਤੋਂ ਪਹਿਲਾਂ ਪ੍ਰਿਯੰਕਾ ਨੇ ਰੱਖੀ ਬ੍ਰਾਈਡਲ ਸ਼ਾਵਰ ਪਾਰਟੀ

Written by  Published in ਫਿਲਮੀ ਗੱਪਸ਼ੱਪ Monday, 29 October 2018 08:20

ਮੁੰਬਈ — ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਨ ਵਾਲੀ ਹੈ। ਵਿਆਹ ਤੋਂ ਪਹਿਲਾਂ ਪ੍ਰਿਯੰਕਾ ਹਰ ਉਹ ਚੀਜ਼ ਕਰਨਾ ਚਾਹੁੰਦੀ ਹੈ ਜੋ ਇਕ ਆਮ ਜਾਂ ਖਾਸ ਲੜਕੀ ਕਰਦੀ ਹੈ। ਹਾਲ ਹੀ 'ਚ ਪ੍ਰਿਯੰਕਾ ਨੇ ਬ੍ਰਾਈਡਲ ਸ਼ਾਵਰ ਪਾਰਟੀ ਸੈਲੀਬ੍ਰੇਟ ਕੀਤੀ। ਪ੍ਰਿਯੰਕਾ ਵਿਆਹ ਤੋਂ ਪਹਿਲਾਂ ਆਪਣੀ ਬੈਚਲਰ ਲਾਈਫ ਇੰਜੁਆਏ ਕਰ ਰਹੀ ਹੈ। ਪ੍ਰਿਯੰਕਾ ਨੇ ਵਿਆਹ ਤੋਂ ਪਹਿਲਾਂ ਨਿਊਯਾਰਕ 'ਚ ਇਕ ਪਾਰਟੀ ਦਾ ਆਯੋਜਨ ਕੀਤਾ ਜਿਸ ਨੂੰ ਬ੍ਰਾਈਡਲ ਸ਼ਾਵਰ ਪਾਰਟੀ ਕਿਹਾ ਜਾਂਦਾ ਹੈ। ਇਸ ਪਾਰਟੀ 'ਚ ਪ੍ਰਿਯੰਕਾ ਦੇ ਬੇਹੱਦ ਕਰੀਬੀ ਦੋਸਤ ਸ਼ਾਮਲ ਹੋਏ। ਇਸ ਪਾਰਟੀ 'ਚ ਪ੍ਰਿਯੰਕਾ ਸਫੈਦ ਰੰਗ ਦੀ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਪ੍ਰਿਯੰਕਾ ਦੀ ਇਕ ਤਸਵੀਰ ਮਿਮੀ ਕਟ੍ਰੇਲ ਵਲੋਂ ਸ਼ੇਅਰ ਕੀਤੀ ਗਈ। ਪ੍ਰਿਯੰਕਾ ਨੇ ਆਪਣੀ ਇਸ ਡਰੈੱਸ ਨੂੰ ਡਾਈਮੰਡ ਦੇ ਸੈੱਟ ਨਾਲ ਮਿਲਾਇਆ ਅਤੇ ਇਹ ਡਾਈਮੰਡ ਟਿਫਨੀ ਦਾ ਹੈ ਜਿੱਥੋਂ ਨਿਕ ਉਸ ਦੇ ਲਈ ਅੰਗੇਜਮੈਂਟ ਰਿੰਗ ਲੈ ਕੇ ਆਏ ਸਨ। ਫਿਲਹਾਲ ਪ੍ਰਿਯੰਕਾ-ਨਿਕ ਵਲੋਂ ਵਿਆਹ ਦੀ ਤਰੀਕ ਬਾਰੇ ਅਜੇ ਤੱਕ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ-ਨਿਕ ਦਸੰਬਰ ਮਹੀਨੇ 'ਚ ਸੱਤ ਫੇਰੇ ਲੈ ਸਕਦੇ ਹਨ।

Read 79 times