:
You are here: Home

ਬੇਘਰ ਹੁੰਦੇ ਹੀ ਅਨੂਪ ਜਲੋਟਾ ਨੇ ਜਸਲੀਨ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ Featured

Written by  Published in ਫਿਲਮੀ ਗੱਪਸ਼ੱਪ Monday, 29 October 2018 07:40

ਮੁੰਬਈ — ਬੀਤੇ ਐਪੀਸੋਡ 'ਚ ਭਜਨ ਸਮਰਾਟ ਅਨੂਪ ਜਲੋਟਾ ਬੇਘਰ ਹੋ ਗਏ। ਬਾਹਰ ਆਉਂਦੇ ਹੀ ਇਕ ਇੰਟਰਵਿਊ ਦੌਰਾਨ ਅਨੂਪ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਅਤੇ ਸ਼ੋਅ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ। ਅਨੂਪ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਜਸਲੀਨ ਵਿਚਕਾਰ ਕੋਈ ਰਿਸ਼ਤਾ ਨਹੀਂ ਹੈ। ਸਾਢੇ ਤਿੰਨ ਸਾਲ ਤੋਂ ਜਸਲੀਨ ਨੂੰ ਡੇਟ ਕਰਨ ਦੀ ਗੱਲ ਵੀ ਝੂਠੀ ਹੈ। ਅਨੂਪ ਨੇ 'ਬਿੱਗ ਬੌਸ' ਦੇ ਸਕ੍ਰੀਪਟਿਡ ਹੋਣ ਦਾ ਦਾਅਵਾ ਕੀਤਾ ਹੈ। ਸਕ੍ਰਿਪਟ ਦੇ ਚੱਲਦੇ ਜਸਲੀਨ ਨੇ ਸ਼ੋਅ 'ਚ ਦੱਸਿਆ ਸੀ ਕਿ ਉਹ ਅਨੂਪ ਨੂੰ 3 ਸਾਲ ਤੋਂ ਡੇਟ ਕਰ ਰਹੀ ਹੈ। ਅਨੂਪ ਜਲੋਟਾ ਨੇ ਕਿਹਾ, ''ਜਸਲੀਨ ਨੂੰ ਪਹਿਲਾਂ ਇਹ ਸ਼ੋਅ ਆਫਰ ਹੋਇਆ। ਜਸਲੀਨ ਨੇ ਮੇਰੇ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਮੈਨੂੰ 'ਬਿੱਗ ਬੌਸ' ਦਾ ਆਫਰ ਆਇਆ ਹੈ ਪਰ ਉਨ੍ਹਾਂ ਨੂੰ ਜੋੜੀਦਾਰ ਦੀ ਤਲਾਸ਼ ਹੈ। ਕੀ ਤੁਸੀਂ ਮੇਰੇ ਜੋੜੀਦਾਰ ਬਣ ਕੇ ਸ਼ੋਅ 'ਚ ਜਾਓਗੇ? ਮੇਰੇ ਕੋਲ ਸਮਾਂ ਨਹੀਂ ਸੀ, ਇਸ ਲਈ ਮੈਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੈਨੂੰ ਜਸਲੀਨ ਦੇ ਪਿਤਾ ਦਾ ਫੋਨ ਆਇਆ। ਕੇਸਰ ਮੇਰੇ ਚੰਗੇ ਦੋਸਤ ਹਨ। ਉਨ੍ਹਾਂ ਨੇ ਮੈਨੂੰ ਅਜਿਹਾ ਕਰਨ ਲਈ ਮਨਾਇਆ। ਉਨ੍ਹਾਂ ਵਲੋਂ ਵਾਰ-ਵਾਰ ਕਹਿਣ 'ਤੇ ਮੈਂ ਮੰਨ ਗਿਆ। ਸ਼ੋਅ 'ਚ ਜਾਣ ਤੋਂ ਪਹਿਲਾਂ ਅਸੀਂ ਇਹ ਤੈਅ ਕੀਤਾ ਸੀ ਕਿ ਅਸੀਂ ਗੁਰੂ-ਸ਼ਿਸ਼ਯ (ਚੇਲਾ) ਬਣ ਕੇ ਘਰ 'ਚ ਦਾਖਲ ਹੋਵਾਂਗੇ। ਅਨੂਪ ਜਲੋਟਾ ਨੇ ਅੱਗੇ ਦੱਸਿਆ ਕਿ ਪ੍ਰੀਮੀਅਰ ਤੋਂ 6 ਦਿਨ ਪਹਿਲਾਂ ਸ਼ੋਅ ਦੇ ਮੇਕਰਸ ਨੇ ਜਸਲੀਨ ਨੂੰ ਸੱਦ ਲਿਆ। ਪ੍ਰੀਮੀਅਰ ਦੇ ਦਿਨ ਸਾਡੀ ਕੋਈ ਗੱਲਬਾਤ ਨਹੀਂ ਹੋਈ ਸੀ। 15 ਸਤੰਬਰ ਨੂੰ ਜਦੋਂ ਮੈਂ ਪ੍ਰੀਮੀਅਰ 'ਚ ਪਹੁੰਚਿਆਂ ਤਾਂ ਮੈਂ ਸ਼ੋਅ 'ਚ ਦੱਸਿਆ ਕਿ ਜਸਲੀਨ ਮੇਰੀ ਵਿਦਿਆਰਥਣ ਹੈ ਪਰ ਜਸਲੀਨ ਨੇ ਆ ਕੇ ਕਿਹਾ ਕਿ ਅਸੀਂ ਦੋਵੇਂ ਰਿਲੇਸ਼ਨਸ਼ਿੱਪ 'ਚ ਹਾਂ। ਇਹ ਸੁਣ ਕੇ ਮੈਂ ਖੁਦ ਹੈਰਾਨ ਹੋ ਗਿਆ। ਸ਼ਾਇਦ 6 ਦਿਨਾਂ ਪਹਿਲਾਂ ਮੇਕਰਸ ਨੇ ਜਸਲੀਨ ਨੂੰ ਸਮਝਾਇਆ ਹੋਵੇਗਾ ਕਿ ਗੁਰੂ-ਸ਼ਿਸ਼ਯ (ਚੇਲਾ) ਨਾਲ ਸਾਡਾ ਸ਼ੋਅ ਨਹੀਂ ਚੱਲੇਗਾ। ਉਨ੍ਹਾਂ ਦੇ ਕਹਿਣ 'ਤੇ ਜਸਲੀਨ ਨੇ ਪ੍ਰੀਮੀਅਰ 'ਚ ਆ ਕੇ ਸਾਡੇ ਰਿਲੇਸ਼ਨ ਦੀ ਝੂਠੀ ਕਹਾਣੀ ਦੱਸੀ। ਮੇਰੇ ਘਰਵਾਲੇ ਅਤੇ ਦੋਸਤ ਵੀ ਹੈਰਾਨ ਸਨ। ਮੇਰੀ ਫੈਮਿਲੀ ਤਾਂ ਜਸਲੀਨ ਨੂੰ ਜਾਣਦੀ ਵੀ ਨਹੀਂ।'' ਉਨ੍ਹਾਂ ਨੇ ਅੱਗੇ ਦੱਸਿਆ ਕਿ 'ਬਿੱਗ ਬੌਸ' ਦੇ ਘਰ 'ਚ ਡੇਟ 'ਤੇ ਜਾਣਾ ਵੀ ਇਕ ਪਲਾਨ ਸੀ। ਜੋ ਕੁਝ ਵੀ ਸ਼ੋਅ 'ਚ ਸਾਡੇ ਵਿਚਕਾਰ ਹੋਇਆ ਉਹ ਸਭ ਝੂਠ ਸੀ।

Read 253 times