:
You are here: Home

ਏਅਰਪੋਰਟ 'ਤੇ ਸਟਾਈਲਿਸ਼ ਤੇ ਦਿਲਕਸ਼ ਅੰਦਾਜ਼ 'ਚ ਚਮਕੇ ਬੀ-ਟਾਊਨ ਦੇ ਸਿਤਾਰੇ Featured

Written by  Published in ਫਿਲਮੀ ਗੱਪਸ਼ੱਪ Saturday, 27 October 2018 05:43

ਮੁੰਬਈ — ਬੀਤੇ ਕਈ ਦਿਨਾਂ ਤੋਂ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। ਦੋਹਾਂ ਨੇ ਹਾਲ ਹੀ 'ਚ ਆਪਣੇ ਵਿਆਹ ਦਾ ਐਲਾਨ ਵੀ ਸੋਸ਼ਲ ਮੀਡੀਆ 'ਤੇ ਕੀਤਾ ਹੈ। ਦੀਪਿਕਾ ਦੇ ਵਿਆਹ 'ਚ ਕਰੀਬ ਤਿੰਨ ਹਫਤੇ ਰਹਿ ਗਏ ਹਨ। ਅਜਿਹੇ 'ਚ ਦੋਵੇਂ ਲਗਾਤਾਰ ਚਰਚਾ 'ਚ ਛਾਇਆ ਹੋਇਆ ਹੈ। ਕੁਝ ਦਿਨਾਂ ਪਹਿਲਾਂ ਦੀਪਿਕਾ ਇਕ ਸਲੂਨ ਦੇ ਬਾਹਰ ਨਜ਼ਰ ਆਈ ਸੀ ਤੇ ਹੁਣ ਉਹ ਕੋਲੰਬੋ ਲਈ ਰਵਾਨਾ ਹੋ ਚੁੱਕੀ ਹੈ। ਦੀਪਿਕਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿੱਥੇ ਉਹ ਬਲਿਊ ਸ਼ਰਟ ਤੇ ਬਲਿਊ ਡੈਨਿਮ 'ਚ ਨਜ਼ਰ ਆਈ। ਦੀਪਿਕਾ ਦੀ ਸਮਾਇਲ ਨੇ ਉਸ ਦੀ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ, ਜਿਸ ਨੂੰ ਦੇਖ ਕੇ ਦੀਪਿਕਾ ਦੀ ਖੁਸ਼ੀ ਦਾ ਅੰਦਾਜ਼ਾ ਲਾਉਣਾ ਕੁਝ ਔਖਾ ਨਹੀਂ ਸੀ। ਜਿੱਥੇ ਇੱਕ ਪਾਸੇ ਦੀਪਿਕਾ ਭਾਰਤ ਤੋਂ ਬਾਹਰ ਜਾ ਰਹੀ ਹੈ, ਉੱਥੇ ਹੀ ਰਣਬੀਰ ਕਪੂਰ ਨਿਊਯਾਰਕ ਤੋਂ ਵਾਪਸ ਆ ਰਹੇ ਹਨ। ਰਣਬੀਰ ਆਪਣੇ ਪਿਤਾ ਰਿਸ਼ੀ ਕਪੂਰ ਤੇ ਨੀਤੂ ਕਪੂਰ ਨਾਲ ਨਿਊਯਾਰਕ 'ਚ ਸਨ। ਨਿਊਯਾਰਕ 'ਚ ਰਿਸ਼ੀ ਆਪਣਾ ਇਲਾਜ ਕਰਵਾ ਰਹੇ ਹਨ। ਰਣਬੀਰ ਵੀਰਵਾਰ ਦੇਰ ਰਾਤ ਮੁੰਬਈ ਵਾਪਸ ਆਏ ਹਨ। ਇੱਥੇ ਰਣਬੀਰ ਆਪਣੇ ਕੂਲ ਅੰਦਾਜ਼ 'ਚ ਨਜ਼ਰ ਆਏ। ਸਿਰ 'ਤੇ ਟੋਪੀ ਨੇ ਬੇਸ਼ੱਕ ਰਣਬੀਰ ਦਾ ਕੁਝ ਚਿਹਰਾ ਢੱਕ ਰੱਖਿਆ ਸੀ ਪਰ ਫਿਰ ਵੀ ਰਣਬੀਰ ਮੀਡੀਆ ਦੇ ਕੈਮਰਿਆਂ 'ਚ ਕੈਦ ਹੋ ਹੀ ਗਏ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਟਾਰਸ ਏਅਰਪੋਰਟ 'ਤੇ ਨਜ਼ਰ ਆਏ।

Read 42 times