:
You are here: Home

ਕੀ ਇਸ ਵਾਰ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਮਲਾਇਕਾ ਨੇ ਮਨਾਇਆ ਜਨਮਦਿਨ?

Written by  Published in ਫਿਲਮੀ ਗੱਪਸ਼ੱਪ Friday, 26 October 2018 05:24

ਮੁੰਬਈ — ਬਾਲੀਵੁਡ ਅਦਾਕਾਰਾ ਮਲਾਇਕਾ ਅਰੋੜਾ 45 ਸਾਲ ਦੀ ਹੋ ਚੁੱਕੀ ਹੈ। ਮੰਗਲਵਾਰ 23 ਅਕਤੂਬਰ ਨੂੰ ਮਲਾਇਕਾ ਨੇ ਆਪਣਾ ਜਨਮਦਿਨ ਇਟਲੀ 'ਚ ਸੈਲੀਬ੍ਰੇਟ ਕੀਤਾ। ਅਰਬਾਜ਼ ਖਾਨ ਤੋਂ ਵੱਖ ਹੋਣ ਤੋਂ ਬਾਅਦ ਮਲਾਇਕਾ ਅਰੋੜਾ ਦਾ ਨਾਮ ਅਰਜੁਨ ਕਪੂਰ ਨਾਲ ਜੋੜਿਆ ਜਾ ਰਿਹਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਮਲਾਇਕਾ ਨੇ ਇਸ ਵਾਰ ਆਪਣਾ ਜਨਮਦਿਨ ਅਰਜੁਨ ਕਪੂਰ ਨਾਲ ਮਨਾਇਆ ਹੈ। ਬਰਥਡੇ ਸੈਲੀਬ੍ਰੇਟ ਕਰਨ ਤੋਂ ਬਾਅਦ ਮਲਾਇਕਾ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' ਦੇ ਸੈੱਟ ਤੇ ਵਾਪਿਸ ਆਈ, ਜਿੱਥੇ ਕਰਨ ਜੌਹਰ ਉਨ੍ਹਾਂ ਨੂੰ ਛੇੜਦੇ ਹੋਏ ਨਜ਼ਰ ਆਏ। 'ਇੰਡੀਆਜ਼ ਗੌਟ ਟੈਲੇਂਟ' ਦੇ ਸੈੱਟ ਦੀ ਇਕ ਵੀਡੀਓ ਕਰਨ ਜੌਹਰ ਨੇ ਜਾਰੀ ਕੀਤੀ ਹੈ, ਜਿਸ 'ਚ ਉਹ ਮਲਾਇਕਾ ਅਰੋੜਾ ਤੋਂ ਪੁੱਛਦੇ ਹਨ ਕਿ ਉਨ੍ਹਾਂ ਨੇ ਆਪਣਾ ਜਨਮਦਿਨ ਕਿਸ ਨਾਲ ਸੈਲੀਬ੍ਰੇਟ ਕੀਤਾ ਤਾਂ ਮਲਾਇਕਾ ਅਰੋੜਾ ਇਸ ਦਾ ਜਵਾਬ ਆਪਣੇ ਹੀ ਅੰਦਾਜ਼ 'ਚ ਦਿੰਦੀ ਹੈ। ਜਨਮਦਿਨ ਮਨਾ ਕੇ ਇਟਲੀ ਤੋਂ ਵਾਪਸ ਆਈ ਮਲਾਇਕਾ ਅਰੋੜਾ ਬੀਤੀ ਰਾਤ ਮੁੰਬਈ ਏਅਰਪੋਰਟ ਤੇ ਕਲਿੱਕ ਕੀਤੀ ਗਈ। ਅਰਜੁਨ ਕਪੂਰ ਨੂੰ ਵੀ ਦੇਰ ਰਾਤ ਮੁੰਬਈ ਏਅਰਪੋਰਟ ਤੇ ਦੇਖਿਆ ਗਿਆ। ਮਲਾਇਕਾ ਅਰੋੜਾ 45 ਸਾਲ ਦੀ ਹੋ ਚੁੱਕੀ ਹੈ ਪਰ ਵੱਧਦੀ ਉਮਰ ਦਾ ਅਸਰ ਉਨ੍ਹਾਂ ਤੇ ਬਿਲਕੁਲ ਨਹੀਂ ਹੋ ਰਿਹਾ ਅਤੇ ਅੱਜ ਵੀ ਉਹ 28 ਸਾਲ ਦੀ ਲੱਗਦੀ ਹੈ।

Read 25 times