:
You are here: Home

ਘਰ 'ਚ ਵੜੇ ਚੋਰ ਨੂੰ ਔਰਤ ਨੇ ਦਬੋਚਿਆ, ਫਿਰ ਲੋਕਾਂ ਨੇ ਝੰਬਿਆ

Written by  Published in ਤਾਜਾ ਖ਼ਬਰਾਂ Friday, 12 October 2018 04:56

ਮੋਗਾ —ਮੋਗਾ ਦੇ ਅਲਾਕਸਰ ਰੋਡ 'ਤੇ ਸਥਿਤ ਇਕ ਘਰ 'ਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਨਵੀਰ ਕੌਰ ਆਪਣੇ ਬੱਚਿਆਂ ਨੂੰ ਛੱਡਣ ਸਕੂਲ ਗਈ ਸੀ ਤੇ ਘਰ 'ਚ ਕੋਈ ਮੌਜੂਦ ਨਹੀਂ ਸੀ। ਇਸ ਦੌਰਾਨ ਮੌਕਾ ਦੇਖ ਇਕ ਚੋਰ ਘਰ 'ਚ ਦਾਖਲ ਹੋ ਗਿਆ ਤੇ ਉਸ ਨੇ ਅੰਦਰ ਫਰੌਲਾ-ਫਰਾਲੀ ਸ਼ੁਰੂ ਕਰ ਦਿੱਤੀ। ਮਹਿਲਾ ਜਦੋਂ ਘਰ ਵਾਪਸ ਆਈ ਤਾਂ ਉਸ ਨੇ ਚੋਰ ਨੂੰ ਕਾਬੂ ਕਰ ਲਿਆ ਅਤੇ ਦੋਵਾਂ 'ਚ ਹੱਥੋਪਾਈ ਵੀ ਹੋਈ। ਮਹਿਲਾ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਵੀ ਔਰਤ ਨਾਲ ਮਿਲ ਕੇ ਚੋਰ ਦਾ ਕੁਟਾਪਾ ਚਾੜ੍ਹਿਆ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਇਆ ਜਾ ਰਿਹਾ ਹੈ ਕਿ ਦੋਸ਼ੀ ਵਲੋਂ ਹੋਰ ਕਿੱਥੇ-ਕਿੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।

Read 34 times