:
You are here: Home

ਸਰਕਾਰੀ ਹਸਪਤਾਲ ਦੇ ਡਾਕਟਰ 'ਤੇ ਨਰਸਾਂ ਨਾਲ ਛੇੜਛਾੜ ਕਰਨ ਦੇ ਦੋਸ਼ Featured

Written by  Published in ਤਾਜਾ ਖ਼ਬਰਾਂ Thursday, 02 August 2018 05:07

ਸੰਗਰੂਰ — ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਨਰਸਾਂ ਵੱਲੋਂ ਹਸਪਤਾਲ 'ਚ ਤਾਇਨਾਤ ਡਾਕਟਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਨਰਸਾਂ ਨੇ ਉਕਤ ਡਾਕਟਰ 'ਤੇ ਬਦਤਮੀਜ਼ੀ ਨਾਲ ਗੱਲ ਕਰਨ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ। ਜ਼ਿਲਾ ਸਿਵਲ ਸਰਜਨ ਮਨਜੀਤ ਸਿੰਘ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਕੋਈ ਵੀ ਡਾਕਟਰ ਜਾਂ ਮੁਲਾਜ਼ਮ ਕਿਸੇ ਨਾਲ ਵੀ ਗਲਤ ਵਿਵਹਾਰ ਕਰਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਨਰਸਾਂ ਦੀ ਗੱਲ ਸੁਣਨ ਤੋਂ ਬਾਅਦ ਡਾਕਟਰ ਦੇ ਖਿਲਾਫ ਦੋ ਦਿਨ 'ਚ ਕਾਰਵਾਈ ਕਰਨ ਦਾ ਭਰੋਸੇ ਦਿੱਤਾ, ਜਿਸ ਤੋਂ ਬਾਅਦ ਨਰਸਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਖਤਮ ਕਰਵਾਇਆ ਗਿਆ ਹੈ।

Read 149 times