:
You are here: Home

ਬਜ਼ੁਰਗ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ’ਤੇ 6 ਖਿਲਾਫ ਮਾਮਲਾ ਦਰਜ

Written by  Published in ਤਾਜਾ ਖ਼ਬਰਾਂ Friday, 27 July 2018 07:58

ਰਾਜਪੁਰਾ-ਬੀਤੀ ਰਾਤ ਭਾਖਡ਼ਾ ਨਰਵਾਣਾ ਬ੍ਰਾਂਚ ਦੀ ਨਹਿਰ ਵਿਚੋਂ ਲਗਭਗ 64 ਸਾਲਾ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਰਾਜਪੁਰਾ ਦੀ ਪੁਲਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਅਤੇ ਅਗਲੇਰੀ ਕਾਰਵਾਈ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਮ੍ਰਿਤਕ ਵੱਲੋਂ ਲਿਖੇ ਗਏ ਖੁਦਕੁਸ਼ੀ ਨੋਟ ਅਤੇ ਉਸ ਦੇ ਬੇਟੇ ਦੇ ਬਿਆਨਾਂ ਅਨੁਸਾਰ ਅੱਧੀ ਦਰਜਨ ਵਿਅਕਤੀਅਾਂ ਖਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ। ਕਸਤੂਰਬਾ ਪੁਲਸ ਚੌਕੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਰਾਜਪੁਰਾ ਟਾਊਨ ਵਾਸੀ ਮ੍ਰਿਤਕ ਗੁਲਾਬ ਸਿੰਘ ਦੇ ਪੁੱਤਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਰਾਜਪੁਰਾ ਦੇ ਕੁੱਝ ਲੋਕਾਂ ਕੋਲੋਂ ਲਗਭਗ 15 ਲੱਖ ਰੁਪਏ ਲੈਣੇ ਸਨ। ਉਹ ਮੇਰੇ ਪਿਤਾ ਨੂੰ ਪੈਸੇ ਨਹੀਂ ਦੇ ਰਹੇ ਸਨ। ਉਸ ਨੂੰ ਪਰੇਸ਼ਾਨ ਵੀ ਕਰਦੇ ਸਨ। ਇਸ ਪਰੇਸ਼ਾਨੀ ਤੋਂ ਤੰਗ ਆ ਕੇ ਉਹ ਕੁੱਝ ਦਿਨ ਪਹਿਲਾਂ ਘਰੋਂ ਕੁੱਝ ਦੱਸੇ ਬਿਨਾਂ ਚਲੇ ਗਏ। ਮੁਡ਼ ਵਾਪਸ ਨਹੀਂ ਪਰਤੇ। ਅਸੀਂ ਕਈ ਥਾਵਾਂ ’ਤੇ ਉਸ ਦੀ ਭਾਲ ਵੀ ਕੀਤੀ ਪਰ ਲਾਸ਼ ਬੀਤੀ ਰਾਤ ਭਾਖਡ਼ਾ-ਨਰਵਾਣਾ ਬ੍ਰਾਂਚ ਦੀ ਨਹਿਰ ਵਿਚੋਂ ਬਰਾਮਦ ਹੋਈ। ਮ੍ਰਿਤਕ ਗੁਲਾਬ ਸਿੰਘ ਨੇ ਇਕ ਖੁਦਕੁਸ਼ੀ ਨੋਟ ਵੀ ਛੱਡਿਆ ਹੈ, ਜਿਸ ਵਿਚ ਉਸ ਨੇ ਰਾਜਪੁਰਾ ਅਤੇ ਇਸ ਦੇ ਨਾਲ ਲਗਦੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੇ ਨਾਂ ਵੀ ਲਿਖੇ ਹਨ। ਪੁਲਸ ਨੇ ਖੁਦਕੁਸ਼ੀ ਨੋਟ ਅਤੇ ਮ੍ਰਿਤਕ ਦੇ ਪੁੱਤਰ ਦੇ ਬਿਅਾਨਾਂ ਅਨੁਸਾਰ ਉਕਤ ਅੱਧੀ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Read 290 times