:
You are here: Home

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Written by  Published in ਤਾਜਾ ਖ਼ਬਰਾਂ Saturday, 09 June 2018 06:12

ਟਾਂਡਾ ਉੜਮੁੜ—ਪਿੰਡ ਝਾਵਾਂ 'ਚ ਬੀਤੀ ਰਾਤ ਇਕ ਨੌਜਵਾਨ ਨੇ ਕਿਸੇ ਪਰੇਸ਼ਾਨੀ ਦੇ ਚਲਦਿਆਂ ਖੇਤਾਂ 'ਚ ਇਕ ਦਰੱਖਤ ਨਾਲ ਰੱਸੇ ਨਾਲ ਲੈ ਕੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਨੂੰ ਅੱਜ ਤੜਕੇ ਇਸ ਘਟਨਾ ਦਾ ਪਤਾ ਲੱਗਿਆ। ਮ੍ਰਿਤਕ ਦੀ ਪਛਾਣ ਤਜਿੰਦਰ ਸਿਘ ਪੁੱਤਰ ਪਰਮਜੀਤ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਅਜੇ ਕੁਵਾਰਾ ਸੀ ਅਤੇ ਦੁਬਈ 'ਚ ਟਰਾਲਾ ਚਲਾਉਂਦਾ ਸੀ ਅਤੇ ਡੇਢ ਮਹੀਨੇ ਪਹਿਲਾਂ ਪਿੰਡ ਆਇਆ ਸੀ। ਟਾਂਡਾ ਪੁਲਸ ਦੇ ਏ.ਐਸ.ਆਈ. ਅਜੀਤ ਸਿੰਘ ਨੇ ਮੌਕੇ 'ਤੇ ਪਹੁੰਚੇ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ।

Read 269 times