:
You are here: Home

ਆਸਾਨ ਹੋ ਜਾਵੇਗੀ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ, ਕੀਤੇ ਗਏ ਹਨ ਇਹ ਖਾਸ ਪ੍ਰਬੰਧ

Written by  Published in ਯਾਤਰਾ Wednesday, 03 January 2018 10:39

ਤਪ ਸਥਾਨ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਚਮੋਲੀ ਜ਼ਿਲਾ, ਉਤਰਾਖੰਡ 'ਚ ਸਥਿਤ ਸਿੱਖਾਂ ਦਾ ਇਕ ਪ੍ਰਸਿੱਧ ਤੀਰਥ ਸਥਾਨ ਹੈ। ਇਹ ਹਿਮਾਲਿਆ 'ਚ 4632 ਮੀਟਰ ਦੀ ਉਚਾਈ 'ਤੇ ਇਕ ਬਰਫੀਲੀ ਝੀਲ ਕਿਨਾਰੇ ਸੱਤ ਪਹਾੜਾਂ ਵਿਚਕਾਰ ਸਥਿਤ ਹੈ। 25 ਮਈ ਤੋਂ ਇਸ ਸਥਾਨ ਦੇ ਦਰਸ਼ਨਾਂ ਲਈ ਦੁਆਰ ਖੁੱਲ੍ਹ ਚੁੱਕੇ ਹਨ, ਜਿਸ ਦੇ ਬਾਅਦ ਵੱਡੀ ਸੰਖਿਆ 'ਚ ਸ਼ਰਧਾਲੂ ਉਥੇ ਦਰਸ਼ਨ ਕਰਨ ਜਾ ਰਹੇ ਹਨ। ਇਹ ਯਾਤਰਾ 15 ਅਕਤੂਬਰ ਤੱਕ ਚਲਦੀ ਰਹੇਗੀ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਮੈਨੇਜਰ ਗੁਰਨਾਮ ਸਿੰਘ ਨੇ ਦੱਸਿਆ ਕਿ ਯਾਤਰਾ ਨੂੰ ਆਸਾਨ ਬਣਾਉਣ ਲਈ ਜਲਦ ਹੀ ਗੋਬਿੰਦਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਟਿੰਬਰ ਟ੍ਰੇਨ ਸੇਵਾ ਸ਼ੁਰੂ ਕੀਤੀ ਜਾਵੇਗੀ।

ਪ੍ਰਸ਼ਾਸਨ ਅਤੇ ਗੁਰਦੁਆਰਾ ਮੈਨੇਜ਼ਮੈਂਟ ਟ੍ਰਸਟ ਵੱਲੋਂ ਗੁਰਦੁਆਰੇ ਤੋਂ 2 ਕਿਲੋਮੀਟਰ ਦੂਰੀ 'ਤੇ ਇਕ ਨਵਾਂ ਹੈਲੀਪੈਡ ਤਿਆਰ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਇਲਾਵਾ ਹੁਣ ਯਾਤਰੀ ਗੁਰਦੁਆਰਾ ਸਾਹਿਬ ਤੋਂ ਹੀ ਮੋਬਾਇਲ ਦੁਆਰਾ ਸਿੱਧਾ ਆਪਣੇ ਘਰ ਗੱਲਬਾਤ ਕਰ ਸਕਣਗੇ, ਕਿਉਂਕਿ ਗੋਬਿੰਦਧਾਮ 'ਚ ਬੀ.ਐਸ.ਐਨ.ਐਲ ਕੰਪਨੀ ਦਾ ਟਾਵਰ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ। 

ਗੁਰਨਾਮ ਸਿੰਘ ਮੁਤਾਬਕ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਬਰਫ ਬਹੁਤ ਪੈ ਰਹੀ ਹੈ ਪਰ ਸ਼ਰਧਾਲੂਆਂ 'ਚ ਇੰਨਾ ਉਤਸ਼ਾਹ ਹੈ ਕਿ ਉਹ ਗੋਬਿੰਦਧਾਮ ਤੋਂ ਕਰੀਬ 6 ਕਿਲੋਮੀਟਰ ਦੀ ਚੜ੍ਹਾਈ ਕਰਕੇ ਕੱਲ ਸਵੇਰੇ 6 ਵਜੇ ਹੀ ਗੁਰਦੁਆਰਾ ਸਾਹਿਬ 'ਚ ਪੁੱਜਣਾ ਸ਼ੁਰੂ ਹੋ ਜਾਂਦੇ ਹਨ। ਗੁਰਦੁਆਰਾ ਸਾਹਿਬ 'ਚ ਸਵੇਰੇ ਕੱਲ 9.30 ਵਜੇ ਪਹਿਲੀ ਅਰਦਾਸ ਹੁੰਦੀ ਹੈ, ਜਿਸ ਦੀ ਸਮਾਪਤੀ 10 ਵਜੇ ਕੀਤੀ ਜਾਂਦੀ ਹੈ। ਇਸ ਦੇ ਬਾਅਦ 10.30 ਵਜੇ ਸਿੱਧਾ ਪ੍ਰਸਾਰਣ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ 12.30 ਵਜੇ ਦੂਜੀ ਅਰਦਾਸ ਹੁੰਦੀ ਹੈ। ਜਿਸ ਦੀ ਸਮਾਪਤੀ ਤਕਰੀਬਨ 12.45 ਵਜੇ ਹੁੰਦੀ ਹੈ। ਆਕਸੀਜਨ ਦੀ ਕਮੀ ਕਾਰਨ 2 ਵਜੇ ਤੱਕ ਹੀ ਸੰਗਤਾਂ ਨੂੰ ਗੁਰਦੁਆਰੇ 'ਚ ਰੁੱਕਣ ਦਿੱਤਾ ਜਾਂਦਾ ਹੈ। ਦੂਜੀ ਅਰਦਾਸ ਦੇ ਬਾਅਦ ਲਗਭਗ ਸੰਗਤਾਂ ਲੰਗਰ ਪਾਣੀ ਖਾ ਕੇ ਸ਼ਾਮ ਨੂੰ ਗੋਬਿੰਦਧਾਮ ਤੱਕ ਵਾਪਸੀ ਕਰ ਲੈਂਦੀਆਂ ਹਨ। ਸ਼੍ਰੀ ਹੇਮਕੁੰਟ ਸਾਹਿਬ ਪੁੱਜਣ ਵਾਲੀਆਂ ਸੰਗਤਾਂ ਨੂੰ ਖਿਚੜੀ ਅਤੇ ਚਾਹ ਦਾ ਲੰਗਰ ਵੀ ਛਕਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ 'ਚ ਇਕ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿੱਥੇ ਡਾਕਟਰਾਂ ਦੀ ਟੀਮ 24 ਘੰਟੇ ਮੌਜੂਦ ਰਹਿੰਦੀ ਹੈ।

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੱਖ ਤੌਰ 'ਤੇ ਤਿੰਨ ਪੜਾਵਾਂ 'ਚ ਕੀਤੀ ਜਾਂਦੀ ਹੈ। ਪਹਿਲਾ ਪੜਾਅ ਰਿਸ਼ੀਕੇਸ਼, ਦੂਜਾ ਗੋਬਿੰਦਘਾਟ ਅਤੇ ਤੀਜਾ ਗੋਬਿੰਦਧਾਮ ਹੈ। ਰਿਸ਼ੀਕੇਸ਼ ਤੋਂ ਗੋਬਿੰਦਘਾਟ ਦੀ ਦੂਰੀ ਕਰੀਬ 275 ਕਿਲੋਮੀਟਰ ਹੈ ਜੋ ਵਧੀਆ ਸੜਕ ਦਾ ਰਸਤਾ ਹੈ। ਸ਼ਰਧਾਲੂਆਂ ਦੇ ਰਹਿਣ ਲਈ ਸ਼੍ਰੀ ਹੇਮਕੁੰਟ ਮੈਨੇਜਮੈਂਟ ਟ੍ਰਸਟ ਵੱਲੋਂ ਬਹੁਤ ਚੰਗੇ ਪ੍ਰਬੰਧ ਕੀਤੇ ਗਏ ਹਨ। ਟ੍ਰਸਟ ਦੇ ਨਾਲ ਲੱਗਦੇ 7 ਗੁਰਦੁਆਰਾ ਸਾਹਿਬ ਆਉਂਦੇ ਹਨ। 

ਆਕਸੀਜਨ ਦੀ ਕਮੀ ਕਾਰਨ ਇੱਥੇ 36 ਸੇਵਕ ਹੀ ਰੁੱਕਦੇ ਹਨ, ਜਿਸ 'ਚ ਪਾਠੀ ਸਿੰਘ, ਰਾਗੀ ਜੱਥਾ, ਸਫਾਈ ਕਰਮਚਾਰੀ, ਮੈਨੇਜਮੈਂਟ, ਸੇਵਕ ਅਤੇ ਟੈਲੀਵਿਜ਼ਨ ਸਟਾਫ ਰੁੱਕਾਦ ਹੈ। ਰਾਗੀ ਜੱਥੇ ਅਤੇ ਸੇਵਕਾਂ ਦੀ ਡਿਊਟੀ ਬਦਲਦੀ ਰਹਿੰਦੀ ਹੈ। 15 ਅਕਤੂਬਰ ਨੂੰ ਯਾਤਰਾ ਦੀ ਸਮਾਪਤੀ ਹੋ ਜਾਂਦੀ ਹੈ ਅਤੇ ਸਾਰੇ ਸੇਵਕ ਵਾਪਸੀ ਕਰ ਲੈਂਦੇ ਹਨ। 

ਸ਼੍ਰੀ ਹੇਮਕੁੰਟ ਸਾਹਿਬ ਤੋਂ ਵਾਪਸੀ ਕਰਦੇ ਸੂਬੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ 27 ਅਪ੍ਰੈਲ ਨੂੰ ਆਪਣੀ ਯੂਨਿਟ ਸਮੇਤ ਸ਼੍ਰੀ ਹੇਮਕੁੰਟ ਸਾਹਿਬ ਪੁੱਜੇ ਸਨ। ਉਨ੍ਹਾਂ ਨੇ ਕਰੀਬ ਇਕ ਮਹੀਨਾ ਲਗਾ ਕੇ ਗਲੇਸ਼ੀਅਰ ਦੀ ਬਰਫ ਹਟਾ ਕੇ ਰਸਤਾ ਸਾਫ ਕੀਤਾ ਸੀ। ਭਾਰਤੀ ਫੌਜ ਦੇ ਕਰੀਬ 30 ਜਵਾਨ ਇਸ ਸੇਵਾ ਦੇ ਲਈ ਗਏ ਸਨ।

ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਗੋਬਿੰਦਘਾਟ ਤੋਂ ਗੋਬਿੰਦਧਾਮ ਤੱਕ ਹੈਲੀਕਾਪਟਰ ਸੇਵਾ ਚਲਦੀ ਹੈ। ਯਾਤਰੀ ਕਰੀਬ 15 ਕਿਲੋਮੀਟਰ ਦਾ ਸਫਰ ਸਿਰਫ 5 ਮਿੰਟਾਂ 'ਚ ਤੈਅ ਕਰ ਸਕਦੇ ਹੋ। ਹੈਲੀਕਾਪਟਰ ਦਾ ਸਫਰ ਕਰਨ ਲਈ ਪ੍ਰਤੀ ਯਾਤਰੀ ਦੀ ਟਿਕਟ 3150 ਰੁਪਏ ਹੈ। ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਤੱਕ ਜਾਂ ਮੌਸਮ ਠੀਕ ਰਹਿਣ ਤੱਕ ਇਹ ਸੇਵਾ ਲਗਾਤਾਰ ਚਲਦੀ ਰਹਿੰਦੀ ਹੈ। ਇਸ 'ਚ ਸਫਰ ਕਰਨ ਲਈ ਯਾਤਰੀਆਂ ਕੋਲ ਆਪਣਾ ਪਛਾਣ ਪੱਤਰ ਹੋਣਾ ਜ਼ਰੂਰੀ ਹੈ।

Read 354 times