:
You are here: Home

ਮਾਰਕਿਟ 'ਚ ਛਾਇਆ ਟਰੈਕ ਪੈਂਟ ਦਾ ਫੈਸ਼ਨ

Written by  Published in ਲਾਈਫ ਸਟਾਈਲ-ਸਿੱਖਿਆ Tuesday, 02 January 2018 09:37

 ਫੈਸ਼ਨ ਦੀ ਦੁਨੀਆ 'ਚ ਇਨ-ਆਊਟ ਤਾਂ ਲੱਗਾ ਹੀ ਰਹਿੰਦਾ ਹੈ, ਜਿਵੇਂ 70-80 ਦੇ ਦਹਾਕੇ ਦੀ ਬੈੱਲ ਬਾਟਮ ਪੈਂਟ ਅੱਜ ਟ੍ਰੈਂਡ ਵਿਚ ਛਾਈ ਹੋਈ ਹੈ, ਉਥੇ ਹੀ ਕੁਝ ਸਾਲ ਪਹਿਲਾਂ ਇਹ ਪੈਂਟਸ ਬਿਲਕੁਲ ਆਊਟ ਆਫ ਫੈਸ਼ਨ ਹੋ ਚੁੱਕੀਆਂ ਸਨ। ਉਸੇ ਤਰ੍ਹਾਂ ਟ੍ਰੈਕ ਪੈਂਟਸ ਨੇ ਵੀ ਫੈਸ਼ਨ 'ਚ ਜ਼ੋਰਦਾਰ ਵਾਪਸੀ ਕੀਤੀ ਹੈ। ਬਾਲੀਵੁੱਡ ਹਸੀਨਾ ਕਰੀਨਾ ਹੋਵੇ ਜਾਂ ਦੀਪਿਕਾ, ਇਨ੍ਹੀਂ ਦਿਨੀਂ ਏਅਰਪੋਰਟ 'ਤੇ ਟ੍ਰੈਕ ਪੈਂਟ ਪਹਿਨੇ ਸਪੌਟ ਹੋ ਚੁੱਕੀਆਂ ਹਨ।

ਬਹੁਤ ਸਾਰੇ ਲੋਕ ਇਸ ਨੂੰ ਬੋਰਿੰਗ ਅਤੇ ਨਾਈਟ ਵੀਅਰ ਡ੍ਰੈੱਸ ਸਮਝਦੇ ਹਨ ਪਰ ਅਜਿਹਾ ਨਹੀਂ ਹੈ। ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਜ਼ਰਾ ਫੈਸ਼ਨ ਦੇ ਨਜ਼ਰੀਏ ਤੋਂ ਦੇਖੋ। ਇਨ੍ਹਾਂ ਪੈਂਟਸ ਵਿਚ ਤੁਸੀਂ ਜਿੰਨਾ ਕੰਫਰਟੇਬਲ ਰਹਿੰਦੇ ਹੋ, ਓਨਾ ਹੀ ਸਟਾਈਲਿਸ਼ ਵੀ ਦਿਖਾਈ ਦਿਓਗੇ। ਤੁਸੀਂ ਇਸ ਨੂੰ ਬਲੇਜ਼ਰ, ਬੰਬਰ ਜੈਕੇਟ, ਡੈਨਿਮ, ਸਵੈਟਰ ਸ਼ਰਟ, ਹੁਡ ਸ਼ਰਟਸ ਤੇ ਕਲਰਫੁਲ ਸਪੋਰਟਸ ਸ਼ੂਜ਼ ਅਤੇ ਹੀਲਸ ਨਾਲ ਕੈਰੀ ਕਰ ਸਕਦੇ ਹੋ। ਸਿਰਫ ਔਰਤਾਂ ਹੀ ਨਹੀਂ ਸਗੋਂ ਮਰਦ ਵੀ ਟ੍ਰੈਕ ਪੈਂਟਸ ਵਿਚ ਬੇਹੱਦ ਸਟਾਈਲਿਸ਼ ਅਤੇ ਕੂਲ ਦਿਖਾਈ ਦਿੰਦੇ ਹਨ।

ਟ੍ਰੈਕ ਪੈਂਟਸ ਦੀ ਖਾਸੀਅਤ

ਟ੍ਰੈਕ ਪੈਂਟਸ ਪਹਿਨਣ ਵਿਚ ਕਾਫੀ ਕੰਫਰਟੇਬਲ ਹੁੰਦੀ ਹੈ, ਜਿਸ ਦੇ ਕਿਨਾਰੇ 'ਚ ਸਟ੍ਰਾਈਪ ਪੱਟੀ ਲੱਗੀ ਹੁੰਦੀ ਹੈ। ਇਹ ਪੱਟੀ ਸਿੰਗਲ ਤੇ 2-3 ਕਲਰ ਵਿਚ ਵੀ ਹੋ ਸਕਦੀ ਹੈ। ਪੈਂਟ ਦੀ ਸਾਈਡ 'ਚ ਲੱਗੇ ਸਟੱਡ ਬਟਨ ਤੇ ਕੱਟ ਇਸ ਦੀ ਗ੍ਰੇਸ ਨੂੰ ਹੋਰ ਵੀ ਵਧਾਉਂਦੇ ਹਨ। ਜੇ ਤੁਸੀਂ ਇਹ ਸੋਚਦੇ ਹੋ ਕਿ ਸਿਰਫ ਬੇਸਿਕ ਕਲਰ ਜਿਵੇਂ ਬਲਿਊ ਅਤੇ ਗ੍ਰੇ ਵਿਚ ਹੀ ਇਹ ਟ੍ਰੈਕ ਪੈਂਟ ਚੰਗੀ ਲੱਗਦੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਰੈੱਡ, ਓਲਿਵ ਗ੍ਰੀਨ, ਮਹਿਰੂਨ, ਪਿੰਕ ਤੇ ਹੋਰ ਕਈ ਸ਼ੇਡਸ ਦੀਆਂ ਟ੍ਰੈਕ ਪੈਂਟਸ ਵੀ ਲੜਕੀਆਂ ਨੂੰ ਖੂਬ ਪਸੰਦ ਆ ਰਹੀਆਂ ਹਨ, ਜਿਸ ਨਾਲ ਉਹ ਬੈਗ, ਟੀ-ਸ਼ਰਟ, ਮੇਕਅਪ ਅਤੇ ਸ਼ੂਜ਼ ਦੀ ਮੈਚਿੰਗ ਕਰ ਸਕਦੀਆਂ ਹਨ। ਜੇ ਤੁਸੀਂ ਹੁਣ ਤੱਕ ਵਾਰਡਰੋਬ ਵਿਚ ਸਟਾਈਲਿਸ਼ ਟ੍ਰੈਕ ਪੈਂਟ ਨਹੀਂ ਸ਼ਾਮਲ ਕੀਤੀ ਤਾਂ ਹੁਣ ਕਰ ਲਓ।

Read 239 times