:
You are here: Home

ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਪਾਓ ਛੁਟਕਾਰਾ

Written by  Published in ਲਾਈਫ ਸਟਾਈਲ-ਸਿੱਖਿਆ Tuesday, 02 January 2018 09:34

ਖੂਬਸੂਰਤ ਚਿਹਰਾ ਪਾਉਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਕਈ ਵਾਰ ਕਈ ਕਾਰਨਾਂ ਕਰਕੇ ਚਮੜੀ ਖਰਾਬ ਹੋ ਜਾਂਦੀ ਹੈ। ਜਿਸ ਨਾਲ ਚਿਹਰੇ 'ਤੇ ਲਾਲ ਦਾਣੇ, ਐਲਰਜੀ, ਟੈਨਿੰਗ ਆਦਿ ਦੀ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਕਈ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਵੀ ਕੋਈ ਫਾਇਦਾ ਨਹੀਂ ਮਿਲਦਾ। ਅਜਿਹੇ 'ਚ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਚਮੜੀ ਦੀ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। 

1. ਨਾਰੀਅਲ ਦਾ ਤੇਲ

ਨਾਰੀਅਲ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਉਪਰ ਦੇ ਪਾਸੇ ਮਸਾਜ ਕਰੋ। ਪੂਰੀ ਰਾਤ ਇੰਝ ਹੀ ਲਗਾ ਰਹਿਣ ਦਿਓ। ਤੁਸੀਂ ਚਾਹੋ ਤਾਂ ਇਸ 'ਚ ਚੀਨੀ ਮਿਕਸ ਕਰ ਸਕਦੇ ਹੋ। ਇਸ ਦਾ ਸਕਰਬ ਦੇ ਰੂਪ 'ਚ ਵੀ ਵਰਤੋਂ ਕਰ ਸਕਦੇ ਹੋ।

2. ਪਪੀਤਾ

1 ਚਮਚ ਪਪੀਤੇ ਦਾ ਗੂਦਾ, 1 ਚਮਚ ਚੰਦਨ ਅਤੇ 1 ਚਮਚ ਸ਼ਹਿਦ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਪਾਣੀ ਨਾਲ ਧੋ ਲਓ।

3. ਖੀਰਾ

2 ਚਮਚ ਖੀਰੇ ਦਾ ਰਸ ਅਤੇ 1 ਚਮਚ ਦਹੀਂ ਨੂੰ ਮਿਕਸ ਕਰ ਕੇ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਨਾਲ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ।

4. ਉਬਟਨ

ਵੇਸਣ, ਚਾਵਲ, ਬਾਦਾਮ, ਦਲੀਆ ਅਤੇ ਇਕ ਚੁਟਕੀ ਹਲਦੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ।

5. ਜੈਤੂਨ ਦਾ ਤੇਲ 

ਇਸ ਦੀਆਂ ਕੁਝ ਬੂੰਦਾ ਹੱਥ 'ਚ ਲੈ ਕੇ ਚਿਹਰੇ ਅਤੇ ਗਰਦਨ 'ਤੇ ਉਪਰ ਦੇ ਪਾਸੇ ਮਸਾਜ ਕਰੋ ਅਤੇ ਫਿਰ ਗਰਮ ਪਾਣੀ 'ਚ ਤੋਲਿਆ ਡੁਬੋ ਕੇ 30-40 ਸਕਿੰਟਾਂ ਦੇ ਲਈ ਚਿਹਰੇ 'ਤੇ ਰੱਖੋ। ਬਾਅਦ 'ਚ ਇਸ ਨੂੰ ਤੋਲਿਏ ਨਾਲ ਹਲਕੇ ਹੱਥਾਂ ਨਾਲ ਚਿਹਰੇ ਨੂੰ ਸਾਫ ਕਰ ਲਓ।

 

Read 346 times