ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨੇੜੇਂ ਪੈਂਦੇ ਪਿੰਡ ਬਨਵਾਲੀਪੁਰ ਵਿਖੇ ਐਕਸਾਈਜ ਵਿਭਾਗ ਅਤੇ ਠੇਕੇਦਾਰਾਂ ਵੱਲੋਂ ਮਿਲ 'ਚ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਵਿਭਾਗ ਨੇ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਦੌਰਾਨ ਜਦੋਂ ਐਕਸਾਈਜ ਵਿਭਾਗ ਵਲੋਂ ਸ਼ਰਾਬ ਫੜੀ ਗਈ ਤਾਂ ਪਿੰਡ ਵਾਸੀਆਂ ਨੇ ਕਰਮਚਾਰੀਆਂ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਰਮਚਾਰੀਆਂ ਨੇ ਫਾਇਰ ਕਰ ਦਿੱਤੇ। ਕਰਮਚਾਰੀਆਂ ਵਲੋਂ ਹੋਈ ਫਾਈਰਿੰਗ ਦੌਰਾਨ ਇਕ ਗੋਲੀ ਪਿੰਡ ਦੇ ਗ੍ਰੰਥੀ ਦਿਲਬਾਗ ਸਿੰਘ ਨੂੰ ਜਾ ਲੱਗੀ। ਗੋਲੀ ਲੱਗਣ ਕਾਰਨ ਦਿਲਬਾਗ ਸਿੰਘ ਦੀ ਮੌਕੇ 'ਤੇ ਹੋ ਮੌਤ ਹੋ ਗਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਐਕਸਾਈਜ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਫੜ ਲਿਆ ਜਦਕਿ ਬਾਕੀ ਦੇ ਕਰਮਚਾਰੀ ਮੌਕੇ 'ਤੋਂ ਫਰਾਰ ਹੋ ਗਏ। ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਮੌਕੇ 'ਤੇ ਪੁਲਸ ਕਰਮਚਾਰੀਆਂ ਨੂੰ ਭੇਜਿਆ। ਫਿਲਹਾਲ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਕਰ ਰਹੀ ਹੈ। ਇਸ ਘਟਨਾ ਨੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।