:
You are here: Homeਕਾਰੋਬਾਰਭਾਰਤ ’ਚ ਨਿਵੇਸ਼ਕਾਂ ਲਈ ਭ੍ਰਿਸ਼ਟਾਚਾਰ ਵੱਡੀ ਸਮੱਸਿਆ

ਭਾਰਤ ’ਚ ਨਿਵੇਸ਼ਕਾਂ ਲਈ ਭ੍ਰਿਸ਼ਟਾਚਾਰ ਵੱਡੀ ਸਮੱਸਿਆ

Written by  Published in ਕਾਰੋਬਾਰ Wednesday, 18 July 2012 12:07

ਅਮਰੀਕਾ ਦੀ ਜੋਖ਼ਮ ਪ੍ਰਬੰਧਨ ਫਰਮ ਕਰੋਲ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਨਿਵੇਸ਼ਕ ਜਦੋਂ ਕਦੇ ਵੀ ਭਾਰਤ ਵਿੱਚ ਨਿਵੇਸ਼ ਕਰਨ ਦੀ ਸੋਚਦੇ ਹਨ ਤਾਂ ਉਨ੍ਹਾਂ ਲਈ ਭ੍ਰਿਸ਼ਟਾਚਾਰ ਅਜੇ ਵੀ ਸਭ ਤੋਂ ਵੱਡੀ ਚੁਣੌਤੀ ਹੈ। ਨਿਵੇਸ਼ਕ ਅਸਾਸਿਆਂ ਦੀ ਸੁਰੱਖਿਆ ਨੂੰ ਜੋਖ਼ਮ ਤੇ ਵਿਕਾਸਸ਼ੀਲ ਕਾਰਪੋਰੇਟ ਪ੍ਰਬੰਧ ਨੂੰ ਵੀ ਵੱਡੀ ਚੁਣੌਤੀ ਮੰਨਦੇ ਹਨ।

ਨਿਊ ਯਾਰਕ ਅਧਾਰਤ ਫਰਮ ਮੁਤਾਬਕ 2014 ਵਿੱਚ ਸਥਿਰ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ ਆਲਮੀ ਨਿਵੇਸ਼ਕਾਂ ਨੂੰ ਉਮੀਦ ਸੀ ਕਿ ਭਾਰਤ ਵਿੱਚ ਕਾਰੋਬਾਰੀ ਮਾਹੌਲ ਨੂੰ ਲੈ ਕੇ ਅਹਿਮ ਬਦਲਾਅ ਆਉਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਵਿਦੇਸ਼ੀ ਨਿਵੇਸ਼ਕਾਂ ਦੇ ਫ਼ੈਸਲਿਆਂ ਨੂੰ ਅਸਰਅੰਦਾਜ਼ ਕਰਨ ਵਾਲੇ ਕਾਰਕਾਂ ’ਚ ਟੈਕਸ, ਬੇਰੁਜ਼ਗਾਰੀ ਕਰਕੇ ਸਮਾਜਿਕ ਅਸਥਿਰਤਾ, ਰਾਜ ਪੱਧਰ ਦੀ ਸਿਆਸਤ ਤੇ ਪੂੰਜੀ ਦੀ ਅਣਹੋਂਦ ਕਰਕੇ ਸੰਘਰਸ਼ ਕਰਦਾ ਬੈਂਕਿੰਗ ਪ੍ਰਬੰਧ ਪ੍ਰਮੁੱਖ ਹਨ। ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਮਾਨ ਹੱਥਾਂ ’ਚ ਲੈਣ ਮਗਰੋਂ ਭਾਰਤ ਵਿੱਚ ਨਿਵੇਸ਼ ਜੋਖ਼ਮ ਘਟਣ ਬਾਰੇ ਪੁੱਛੇ ਸਵਾਲ ਦਾ ਸਕਾਰਾਤਮਕ ਜਵਾਬ ਦਿੰਦਿਆਂ ਕਰੋਲ ਦੇ ਮੈਨੇਜਿੰਗ ਡਾਇਰੈਕਟਰ ਤਰੁਨ ਭਾਟੀਆ ਨੇ ਇਸ ਪਾਸੇ ਅਜੇ ਵਧੇਰੇ ਯਤਨਾਂ ਦੀ ਲੋੜ ਵੱਲ ਇਸ਼ਾਰਾ ਕੀਤਾ। ਭਾਟੀਆ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਮੌਜੂਦਾ ਸਰਕਾਰ, ਕਈ ਵਾਅਦਿਆਂ ਦੇ ਨਾਲ ਸੱਤਾ ਵਿੱਚ ਆਈ ਹੈ ਤੇ ਆਲਮੀ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਭਾਰਤ ਵਿੱਚ ਕਾਰੋਬਾਰੀ ਮਾਹੌਲ ਨੂੰ ਲੈ ਕੇ ਤਬਦੀਲੀ ਆਏਗੀ।’ ਭਾਟੀਆ ਮੁਤਾਬਕ ਭਾਰਤ ਸਰਕਾਰ ਮੁਲਕ ਵਿੱਚ ਕਾਰੋਬਾਰੀ ਮਾਹੌਲ ਨੂੰ ਸੁਖਾਲਾ ਬਣਾਉਣ ਲਈ ਦਿੜ੍ਹ ਹੈ ਤੇ ਨੋਟਬੰਦੀ ਤੇ ਜੀਐਸਟੀ ਜਿਹੇ ਪ੍ਰਬੰਧ ਆਦਿ ਨੂੰ ਲਾਗੂ ਕਰਨਾ, ਇਸ ਪਾਸੇ ਕੀਤੀ ਗਈ ਪੇਸ਼ਕਦਮੀ ਹੈ। ਕਰੋਲ ਦੀ ਆਲਮੀ ਠੱਗੀ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 20 ਫੀਸਦ ਦੇ ਕਰੀਬ ਨਿਵੇਸ਼ਕ/ਕੰਪਨੀਆਂ ਭ੍ਰਿਸ਼ਟਾਚਾਰ ਤੇ ਹੋਰਨਾਂ ਕਾਰਨਾਂ ਕਰਕੇ ਭਾਰਤ ਵਿੱਚ ਕਾਰੋਬਾਰ ਕਰਨ ਤੋਂ ਝਿਜਕਦੀਆਂ ਹਨ। ਉਧਰ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਸਰਵੇਖਣ ਮੁਤਾਬਕ ਭਾਰਤ ਵਿੱਚ 69 ਫੀਸਦ ਲੋਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਮ ਕਰਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ।

 

Read 548 times Last modified on Monday, 01 January 2018 09:58

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ