:
You are here: Homeਮਾਲਵਾਸਰਕਾਰ ਵੱਲੋਂ ਜਰੂਰੀ ਵਸਤਾਂ ਤੇ ਜਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ, ਇਨਾਂ ਸੇਵਾਵਾਂ ਦਾ ਵੱਧ ਮੁੱਲ ਲੈਣ ਤੇ ਭੰਡਾਰ ਕਰਨ ਉਤੇ ਹੋਵੇਗੀ ਸਜਾ

ਸਰਕਾਰ ਵੱਲੋਂ ਜਰੂਰੀ ਵਸਤਾਂ ਤੇ ਜਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ, ਇਨਾਂ ਸੇਵਾਵਾਂ ਦਾ ਵੱਧ ਮੁੱਲ ਲੈਣ ਤੇ ਭੰਡਾਰ ਕਰਨ ਉਤੇ ਹੋਵੇਗੀ ਸਜਾ

Written by  Published in ਮਾਲਵਾ Tuesday, 24 March 2020 04:38

ਸਰਕਾਰ ਵੱਲੋਂ ਜਰੂਰੀ ਵਸਤਾਂ ਤੇ ਜਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ ਇਨਾਂ ਸੇਵਾਵਾਂ ਦਾ ਵੱਧ ਮੁੱਲ ਲੈਣ ਤੇ ਭੰਡਾਰ ਕਰਨ ਉਤੇ ਹੋਵੇਗੀ ਸਜਾ ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ ਵਿਚ ਜਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਲੱਗੀ ਦੌੜ ਨੂੰ ਮੱਦੇਨਜਰ ਰੱਖਦੇ ਹੋਏ ਸਰਕਾਰ ਨੇ ਜਰੂਰੀ ਵਸਤਾਂ ਐਕਟ 1955 ਅਧੀਨ ਜਰੂਰੀ ਵਸਤਾਂ ਤੇ ਸੇਵਾਵਾਂ, ਜਿੰਨਾ ਦੀ ਨਿਤ ਪ੍ਰਤੀ ਦਿਨ ਦੀ ਜਿੰਦਗੀ ਵਿਚ ਲੋੜ ਪੈਂਦੀ ਹੈ, ਦੀ ਸੂਚੀ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨਾਂ ਵਸਤਾਂ ਵਿਚ ਅਨਾਜ ਜਿਵੇਂ ਕਿ ਕਣਕ, ਚੌਲ ਤੇ ਆਟਾ, ਦਾਲਾਂ, ਖਾਣ ਵਾਲੇ ਤੇਲ, ਸਬਜੀਆਂ, ਖੰਡ, ਗੁੜ, ਦੁੱਧ, ਚਾਹ, ਲੂਣ ਤੋਂ ਇਲਾਵਾ ਵਾਇਰਸ ਨੂੰ ਰੋਕਣ ਲਈ ਵਰਤੇ ਜਾਂਦੇ ਮਾਸਕ ਅਤੇ ਹੈਂਡ ਸੇਨੀਟਾਈਜਰ ਸਾਮਿਲ ਹਨ, ਨੂੰ ਜਰੂਰੀ ਵਸਤਾਂ ਵਿਚ ਸਾਮਿਲ ਕੀਤਾ ਗਿਆ ਹੈ। ਇਨਾਂ ਵਸਤਾਂ ਦੀ ਸਪਲਾਈ ਉਤੇ ਕੋਈ ਰੋਕ ਨਹੀਂ ਲੱਗੇਗੀ ਅਤੇ ਨਾ ਹੀ ਇਨਾਂ ਵਸਤਾਂ ਨੂੰ ਵੱਡੀ ਮਾਤਰਾ ਵਿਚ ਭੰਡਾਰ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਜਰੂਰੀ ਐਲਾਨੀਆਂ ਸੇਵਾਵਾਂ ਵਿਚ ਕਰਿਆਨਾ, ਪੀਣ ਵਾਲੇ ਪਦਾਰਥਾਂ, ਫਲ, ਸਬਜੀਆਂ, ਪਸੂਆਂ ਦਾ ਚਾਰਾ ਦੀ ਸਪਲਾਈ, ਖੁਰਾਕੀ ਪਦਾਰਥ ਬਨਾਉਣ ਵਾਲੇ ਸਨਅਤੀ ਯੂਨਿਟ, ਪੈਟਰੋਲ, ਡੀਜਲ, ਸੀ ਐਨ ਜੀ ਦੀ ਸਪਲਾਈ ਤੇ ਵੰਡ, ਸੈਲਰ, ਮਿਲਕ ਪਲਾਂਟ, ਡੇਅਰੀ ਯੂਨਿਟ, ਪਸੂਆਂ ਦਾ ਚਾਰਾ ਤਿਆਰ ਕਰਨ ਵਾਲੇ ਯੂਨਿਟ, ਐਲ ਪੀ ਜੀ ਦੀ ਸਪਲਾਈ, ਮੈਡੀਕਲ ਸਟੋਰ, ਸਿਹਤ ਸੇਵਾਵਾਂ, ਸਿਹਤ ਉਪਕਰਨ ਬਨਾਉਣ ਵਾਲੇ ਯੂਨਿਟ, ਸੰਚਾਰ ਸੇਵਾਵਾਂ, ਬੀਮਾ ਕੰਪਨੀਆਂ, ਬੈਂਕ ਤੇ ਏ ਟੀ ਐਮ, ਡਾਕ ਘਰ, ਕਣਕ ਤੇ ਚੌਲ ਦੀ ਸਪਲਾਈ ਅਤੇ ਇਨਾਂ ਲਈ ਵਰਤੋਂ ਵਿਚ ਆਉਂਦੀਆਂ ਵਸਤਾਂ ਜਿਵੇਂ ਕਿ ਬੋਰੀਆਂ, ਤਰਪਾਲਾਂ, ਕਰੇਟ ਆਦਿ, ਕਣਕ ਕੱਟਣ ਲਈ ਕੰਬਾਇਨ ਤੇ ਹੋਰ ਔਜਾਰ, ਖੇਤੀ ਸੰਦ ਬਨਾਉਣ ਵਾਲੇ ਯੂਨਿਟ ਆਦਿ ਸਾਮਿਲ ਹਨ, ਨੂੰ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਸੇਵਾਵਾਂ ਉਤੇ ਕਿਸੇ ਵੀ ਤਰਾਂ ਦੀ ਰੋਕ ਨਹੀਂ ਰਹੇਗੀ। ਸ. ਸੰਧੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਫਰਮਾਂ ਇਨਾਂ ਵਸਤਾਂ ਦੀ ਕਾਲਾ ਬਾਜਾਰੀ ਕਰਨਗੀਆਂ ਉਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Read 252 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਡਿਪਟੀ ਕਮਿਸ਼ਨਰ ਵੱਲੋਂ ਹੋਲੇ ਮ...

ਫਾਜ਼ਿਲਕਾ 22, ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਅਰਵਿ...

ਸਰਕਾਰ ਵੱਲੋਂ ਜਰੂਰੀ ਵਸਤਾਂ ਤ...

ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ...

ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ...

ਫ਼ਾਜ਼ਿਲਕਾ 18 ਮਾਰਚ ਪੋਸ਼ਣ ਅਭਿਆਨ 0 ਤੋਂ 6 ਸਾਲ ਦ...

*ਐਸ.ਡੀ.ਐਮ ਵੱਲੋਂ ਵੱਖ ਵੱਖ ਧ...

ਫਾਜ਼ਿਲਕਾ, 18 ਮਾਰਚ: ਆਉਣ ਵਾਲੇ ਨਵਰਾਤੇ ਦੇ ਦਿਨ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ