:
You are here: Home

ਪਠਾਨਕੋਟ : ਸਬਜ਼ੀ ਮੰਡੀ ਰੇਹੜੀ ਮਾਰਕੀਟ 31 ਮਾਰਚ ਤੱਕ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਸ਼ਿਫ਼ਟ Featured

Written by  Published in ਖਾਸ ਖਬਰਾਂ Monday, 23 March 2020 05:37
Rate this item
(0 votes)

ਪਠਾਨਕੋਟ, 23 ਮਾਰਚ - ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਵੱਲੋਂ 31 ਮਾਰਚ ਤੱਕ ਸੂਬੇ ਅੰਦਰ ਲਾਕਡਾਊਨ ਕੀਤਾ ਗਿਆ ਹੈ। ਉਸ ਤੋਂ ਬਾਅਦ ਨਗਰ ਨਿਗਮ ਪਠਾਨਕੋਟ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਪਰ ਸਰਕਾਰ ਵੱਲੋਂ ਲੋਕ ਡਾਊਨ ਦੀ ਸਥਿਤੀ ਦੌਰਾਨ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਮਾਨਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦੇ ਹੁਕਮ ਵੀ ਕੀਤੇ ਗਏ ਹਨ। ਇਸ ਦੇ ਚੱਲਦਿਆਂ ਪਠਾਨਕੋਟ ਵਿਖੇ ਗਾਂਧੀ ਚੌਕ ਸਥਿਤ ਸਬਜ਼ੀ ਮੰਡੀ ਰੇਹੜੀ ਮਾਰਕੀਟ ਜੋ ਕਿ ਬਹੁਤ ਹੀ ਭੀੜੇ ਇਲਾਕੇ ਵਿਚ ਹੈ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ 'ਤੇ ਸਥਾਨਕ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਖੁੱਲ੍ਹੀ ਜਗ੍ਹਾ 'ਚ 31 ਮਾਰਚ ਤੱਕ ਸ਼ਿਫ਼ਟ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।ਉਕਤ ਜਾਣਕਾਰੀ ਨਗਰ ਨਿਗਮ ਪਠਾਨਕੋਟ ਦੇ ਸੁਪਰਡੈਂਟ ਇੰਦਰਜੀਤ ਸਿੰਘ ਨੇ ਦਿੱਤੀ।

Read 365 times