:
You are here: Home

ਡਿਪਟੀ ਕਮਿਸ਼ਨਰ ਵੱਲੋਂ ਹੋਲੇ ਮੁਹੱਲੇ ਦੇ ਸਮਾਗਮਾਂ ਅਤੇ ਡੇਰਾ ਪਠਲਾਵਾ ਤੋਂ ਪਰਤੇ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹਾ ਪੱਧਰ ’ਤੇ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Monday, 23 March 2020 05:00

ਫਾਜ਼ਿਲਕਾ 22, ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆ ਨੂੰ ਕੋਵਿਡ 19 ਤੋਂ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਸੇਵਾਵਾਂ ਦੇ ਨਾਲ ਹਰੇਕ ਲੋੜੀਂਦੇ ਪ੍ਰਬੰਧਾਂ ਦੇ ਪੂਰੀ ਨਜ਼ਰਸਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀ, ਬਲਕਿ ਆਪਣੇ ਘਰਾਂ ਦੇ ਅੰਦਰ ਰਹਿ ਕੇ ਚੰਗੇ ਨਾਗਰਿਕ ਵੱਜੋਂ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਬੀਤੀ 6 ਤੋਂ 9 ਮਾਰਚ 2020 ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਪਵਿੱਤਰ ਸਮਾਗਮ ਮੌਕੇ ਦਰਸ਼ਨਾਂ ਲਈ ਗਏ ਹੋਣ ਜਾਂ ਡੇਰਾ ਨਿਰਮਲ ਬੰਗਾਂ ਕੁਟੀਆ ਪਠਲਾਵਾ ਵਿਖੇ ਜਾ ਕੇ ਆਏ ਹਨ, ਜਾਂ ਲੰਗਰ ਤੇ ਕੀਰਤਨ ਵਿੱਚ ਸ਼ਾਮਿਲ ਹੋਏ ਹਨ ਉਹ ਆਪਣੇ ਜ਼ਿਲ੍ਹੇ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਿਸ਼ੇਸ ਤੌਰ ਤੇ ਆਪਣੇ ਘਰਾਂ ਅੰਦਰ ਹੀ ਰਹਿਣ। ਉਨ੍ਹਾਂ ਵਿਦੇਸ਼ਾਂ ਵਿੱਚੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਕਿਸੇ ਵਿਅਕਤੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਹੋਲੇ ਮਹੁੱਲੇ ਜਾਂ ਪਠਲਾਵਾ ਵਿਖੇ ਸਿਰਕਤ ਕੀਤੀ ਹੋਵੇ ਤਾਂ ਕਿਰਪਾ ਕਰਕੇ ਦਫਤਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਕੰਟਰੋਲ ਰੂਮ ਨੰਬਰ 01638-260555, ਐਸ.ਡੀ.ਐਮ ਅਬੋਹਰ ਦੇ ਕੰਟਰੋਲ ਨੰਬਰ 01634-221666, ਐਸ.ਡੀ.ਐਮ. ਜਲਾਲਾਬਾਦ ਦੇ ਕੰਟਰੋਲ ਨੰਬਰ 01638-251336, ਬੀ.ਡੀ.ਪੀ.ਓ ਦਫ਼ਤਰ ਫਾਜ਼ਿਲਕਾ ਦੇ ਨੰਬਰ 01638-260025, ਬੀ.ਡੀ.ਪੀ.ਓ ਦਫ਼ਤਰ ਅਰਨੀਵਾਲਾ ਸੇਖਸੁਭਾਨ ਦੇ ਨੰਬਰ 01638-240909, ਬੀ.ਡੀ.ਪੀ.ਓ ਦਫ਼ਤਰ ਅਬੋਹਰ ਦੇ ਨੰਬਰ 01634-226213, ਬੀ.ਡੀ.ਪੀ.ਓ ਦਫ਼ਤਰ ਖੂਈਆਂ ਸਰਵਰ ਦੇ ਨੰਬਰ 01634-220371 ਅਤੇ ਬੀ.ਡੀ.ਪੀ.ਓ ਦਫ਼ਤਰ ਜਲਾਲਾਬਾਦ ਦੇ ਕੰਟਰੋਲ ਰੂਮ ਨੰਬਰ 01638-250064 ਜਾਂ ਸਿਹਤ ਵਿਭਾਗ ਦੇ 104 ਨੰਬਰ ਤੇ ਸੂਚਨਾ ਸਾਂਝੀ ਕਰਨ ਦੀ ਖੇਚਲ ਕੀਤੀ ਜਾਵੇ, ਤਾਂ ਜੋ ਲੋੜੀਂਦਾ ਮੈਡੀਕਲ ਚੈਕਅੱਪ ਕਰਵਾ ਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ।

Read 279 times