:
You are here: Home

ਸਰਕਾਰ ਵੱਲੋਂ ਜਰੂਰੀ ਵਸਤਾਂ ਤੇ ਜਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Monday, 23 March 2020 04:59

ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ ਵਿਚ ਜਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਲੱਗੀ ਦੌੜ ਨੂੰ ਮੱਦੇਨਜਰ ਰੱਖਦੇ ਹੋਏ ਸਰਕਾਰ ਨੇ ਜਰੂਰੀ ਵਸਤਾਂ ਐਕਟ 1955 ਅਧੀਨ ਜਰੂਰੀ ਵਸਤਾਂ ਤੇ ਸੇਵਾਵਾਂ, ਜਿੰਨਾ ਦੀ ਨਿਤ ਪ੍ਰਤੀ ਦਿਨ ਦੀ ਜਿੰਦਗੀ ਵਿਚ ਲੋੜ ਪੈਂਦੀ ਹੈ, ਦੀ ਸੂਚੀ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨਾਂ ਵਸਤਾਂ ਵਿਚ ਅਨਾਜ ਜਿਵੇਂ ਕਿ ਕਣਕ, ਚੌਲ ਤੇ ਆਟਾ, ਦਾਲਾਂ, ਖਾਣ ਵਾਲੇ ਤੇਲ, ਸਬਜੀਆਂ, ਖੰਡ, ਗੁੜ, ਦੁੱਧ, ਚਾਹ, ਲੂਣ ਤੋਂ ਇਲਾਵਾ ਵਾਇਰਸ ਨੂੰ ਰੋਕਣ ਲਈ ਵਰਤੇ ਜਾਂਦੇ ਮਾਸਕ ਅਤੇ ਹੈਂਡ ਸੇਨੀਟਾਈਜਰ ਸਾਮਿਲ ਹਨ, ਨੂੰ ਜਰੂਰੀ ਵਸਤਾਂ ਵਿਚ ਸਾਮਿਲ ਕੀਤਾ ਗਿਆ ਹੈ। ਇਨਾਂ ਵਸਤਾਂ ਦੀ ਸਪਲਾਈ ਉਤੇ ਕੋਈ ਰੋਕ ਨਹੀਂ ਲੱਗੇਗੀ ਅਤੇ ਨਾ ਹੀ ਇਨਾਂ ਵਸਤਾਂ ਨੂੰ ਵੱਡੀ ਮਾਤਰਾ ਵਿਚ ਭੰਡਾਰ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਜਰੂਰੀ ਐਲਾਨੀਆਂ ਸੇਵਾਵਾਂ ਵਿਚ ਕਰਿਆਨਾ, ਪੀਣ ਵਾਲੇ ਪਦਾਰਥਾਂ, ਫਲ, ਸਬਜੀਆਂ, ਪਸੂਆਂ ਦਾ ਚਾਰਾ ਦੀ ਸਪਲਾਈ, ਖੁਰਾਕੀ ਪਦਾਰਥ ਬਨਾਉਣ ਵਾਲੇ ਸਨਅਤੀ ਯੂਨਿਟ, ਪੈਟਰੋਲ, ਡੀਜਲ, ਸੀ ਐਨ ਜੀ ਦੀ ਸਪਲਾਈ ਤੇ ਵੰਡ, ਸੈਲਰ, ਮਿਲਕ ਪਲਾਂਟ, ਡੇਅਰੀ ਯੂਨਿਟ, ਪਸੂਆਂ ਦਾ ਚਾਰਾ ਤਿਆਰ ਕਰਨ ਵਾਲੇ ਯੂਨਿਟ, ਐਲ ਪੀ ਜੀ ਦੀ ਸਪਲਾਈ, ਮੈਡੀਕਲ ਸਟੋਰ, ਸਿਹਤ ਸੇਵਾਵਾਂ, ਸਿਹਤ ਉਪਕਰਨ ਬਨਾਉਣ ਵਾਲੇ ਯੂਨਿਟ, ਸੰਚਾਰ ਸੇਵਾਵਾਂ, ਬੀਮਾ ਕੰਪਨੀਆਂ, ਬੈਂਕ ਤੇ ਏ ਟੀ ਐਮ, ਡਾਕ ਘਰ, ਕਣਕ ਤੇ ਚੌਲ ਦੀ ਸਪਲਾਈ ਅਤੇ ਇਨਾਂ ਲਈ ਵਰਤੋਂ ਵਿਚ ਆਉਂਦੀਆਂ ਵਸਤਾਂ ਜਿਵੇਂ ਕਿ ਬੋਰੀਆਂ, ਤਰਪਾਲਾਂ, ਕਰੇਟ ਆਦਿ, ਕਣਕ ਕੱਟਣ ਲਈ ਕੰਬਾਇਨ ਤੇ ਹੋਰ ਔਜਾਰ, ਖੇਤੀ ਸੰਦ ਬਨਾਉਣ ਵਾਲੇ ਯੂਨਿਟ ਆਦਿ ਸਾਮਿਲ ਹਨ, ਨੂੰ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਸੇਵਾਵਾਂ ਉਤੇ ਕਿਸੇ ਵੀ ਤਰਾਂ ਦੀ ਰੋਕ ਨਹੀਂ ਰਹੇਗੀ। ਸ. ਸੰਧੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਫਰਮਾਂ ਇਨਾਂ ਵਸਤਾਂ ਦੀ ਕਾਲਾ ਬਾਜਾਰੀ ਕਰਨਗੀਆਂ ਉਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Read 269 times