:
You are here: Homeਦੇਸ਼-ਵਿਦੇਸ਼ਕੈਨੇਡਾ: ਬੀਸੀ ਵਿਚ ਕੋਰੋਨਾਵਾਇਰਸ ਦੇ 45 ਨਵੇਂ ਕੇਸਾਂ ਦੀ ਪੁਸ਼ਟੀ – ਕੁੱਲ ਗਿਣਤੀ ਹੋਈ 231

ਕੈਨੇਡਾ: ਬੀਸੀ ਵਿਚ ਕੋਰੋਨਾਵਾਇਰਸ ਦੇ 45 ਨਵੇਂ ਕੇਸਾਂ ਦੀ ਪੁਸ਼ਟੀ – ਕੁੱਲ ਗਿਣਤੀ ਹੋਈ 231 Featured

Written by  Published in ਦੇਸ਼-ਵਿਦੇਸ਼ Thursday, 19 March 2020 06:34

ਸਰੀ, 19 ਮਾਰਚ 2020-ਬੀ.ਸੀ. ਦੀ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਬੀ.ਸੀ. ਵਿਚ ਕੋਰੋਨਾਵਾਇਰਸ ਦੇ 45 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿਚ ਪੀੜਤਾਂ ਦੀ ਕੁੱਲ ਗਿਣਤੀ 231 ਹੋ ਗਈ ਹੈ। ਅੱਜ ਇਕ ਨਿਊਜ਼ ਕਾਨਫ਼ਰੰਸ ਵਿਚ ਡਾ. ਹੈਨਰੀ ਨੇ ਕਿਹਾ ਕਿ ਵੈਨਕੂਵਰ ਦੇ ਰਿਹਾਇਸ਼ੀ ਦੇਖਭਾਲ ਵਾਲੇ ਹਾਊਸ “ਹਾਰੋ ਪਾਰਕ ਸੈਂਟਰ” ਵਿਚ ਇਕ ਨਵਾਂ ਕੇਸ ਆਇਆ ਹੈ, 13 ਪੀੜਤ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 7 ਆਈ.ਸੀ. ਯੂ. ਵਿੱਚ ਇਲਾਜ ਅਧੀਨ ਹਨ, 5 ਵਿਅਕਤੀ ਠੀਕ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ ਆਈਸੋਲੇਸ਼ਨ (ਏਕਾਂਤ ਵਿਚ ਰਹਿਣ) ਨੂੰ ਗੰਭੀਰਤਾ ਨਾਲ ਲਿਆ ਜਾਵੇ। ਸਿਹਤ ਅਧਿਕਾਰੀ ਅਨੁਸਾਰ ਤਾਜ਼ਾ ਸਥਿਤੀ ਇਸ ਤਰ੍ਹਾਂ ਹੈ ਕਿ ਵੈਨਕੂਵਰ ਕੋਸਟਲ ਹੈਲਥ ਵਿੱਚ ਹੁਣ 144, ਫਰੇਜ਼ਰ ਹੈਲਥ ਵਿੱਚ 58, ਵੈਨਕੂਵਰ ਆਈਲੈਂਡ ਲਈ 16, ਅੰਦਰਲੇ ਹਿੱਸੇ ਵਿਚ 9 ਅਤੇ ਉੱਤਰੀ ਵੈਨਕੂਵਰ ਵਿੱਚ 4 ਵਿਅਕਤੀ ਕੋਰੋਨਾਵਾਇਰਸ ਤੋਂ ਪੀੜਤ ਹਨ। ਹੈਨਰੀ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਇਹ ਜ਼ੋਖ਼ਮ ਸਿਰਫ ਇਕ ਜਗ੍ਹਾ ਤੱਕ ਹੀ ਸੀਮਤ ਨਹੀਂ ਹੈ ਅਤੇ ਸਾਨੂੰ ਹਰ ਥਾਂ ਇਸ ਤੋਂ ਬਚਾਓ ਲਈ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਵ. ਦਿੱਤੀ ਕਿ ਹੁਣ ਕੋਈ ਇਹ ਨਾ ਸੋਚੇ ਕਿ ਇਸ ਦਾ ਮੇਰੇ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅਗਲੇ 7 ਤੋਂ 10 ਦਿਨ ਇਸ ਵਾਇਰਸ ਦੇ ਪ੍ਰਪੋਕ ਨੂੰ ਘਟਾਉਣ ਲਈ ਬਹੁਤ ਹੀ ਮਹੱਤਵਪੂਰਨ ਹਨ।

Read 24 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਡਿਪਟੀ ਕਮਿਸ਼ਨਰ ਵੱਲੋਂ ਹੋਲੇ ਮ...

ਫਾਜ਼ਿਲਕਾ 22, ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਅਰਵਿ...

ਸਰਕਾਰ ਵੱਲੋਂ ਜਰੂਰੀ ਵਸਤਾਂ ਤ...

ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ...

ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ...

ਫ਼ਾਜ਼ਿਲਕਾ 18 ਮਾਰਚ ਪੋਸ਼ਣ ਅਭਿਆਨ 0 ਤੋਂ 6 ਸਾਲ ਦ...

*ਐਸ.ਡੀ.ਐਮ ਵੱਲੋਂ ਵੱਖ ਵੱਖ ਧ...

ਫਾਜ਼ਿਲਕਾ, 18 ਮਾਰਚ: ਆਉਣ ਵਾਲੇ ਨਵਰਾਤੇ ਦੇ ਦਿਨ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ