:
You are here: Home

ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ ਸਮੇਂ ਦੌਰਾਨ ਤਿਆਰ ਕਰਨਾ ਯਕੀਨੀ ਬਣਾਇਆ ਜਾਵੇ-ਵਧੀਕ ਡਿਪਟੀ ਕਮਿਸ਼ਨਰ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Thursday, 19 March 2020 06:28

ਫ਼ਾਜ਼ਿਲਕਾ 18 ਮਾਰਚ ਪੋਸ਼ਣ ਅਭਿਆਨ 0 ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਓ ਮਾਵਾਂ ਦੇ ਪੋਸ਼ਣ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਭਾਰਤ ਸਰਕਾਰ ਦਾ ਮੁੱਖ ਪ੍ਰੋਗਰਾਮ ਹੈ। ਇੱਕ ਪਾਸੇ ਪੋਸ਼ਣ ਅਭਿਆਨ, ਲੋੜੀਂਦੇ ਟੀਚਿਆਂ ਦੀ ਪ੍ਰਾਪਤੀ ਲਈ ਤਕਨਾਲੋਜੀ ਦਾ ਲਾਭ ਉਠਾ ਕੇ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈ ਜਾ ਰਹੀ ਪੋਸ਼ਣ ਸੰਬੰਧੀ ਸਕੀਮਾਂ ਦਾ ਤਾਲਮੇਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਦੂਜੇ ਪਾਸੇ ਲੋਕ ਲਹਿਰ ਬਣਨ ਦਾ ਇਰਾਦਾ ਰੱਖਦਾ ਹੈ। ਪੋਸ਼ਣ ਅਭਿਆਨ ਅਧੀਨ ਵੱਖ-ਵੱਖ ਵਿਭਾਗ ਜ਼ਿਲ੍ਹਾ ਕੰਨਵਰਜੈਂਸ ਐਕਸ਼ਨ ਪਲਾਨ ਬਣਾਉਂਦੇ ਹਨ, ਜਿਸ ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਲਈ ਸਾਲ 2020-21 ਲਈ ਕੰਨਵਰਜੈਂਸ ਐਕਸ਼ਨ ਪਲਾਨ ਤਿਆਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦਪਾਲ ਸਿੰਘ ਸੰਧੁ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਵਲ ਰਾਮ ਦੀ ਪ੍ਰਧਾਨਗੀ ਹੇਠ ਅੱਜ ਕੰਨਵਰਜੈਂਸ ਐਕਸਨ ਪਲਾਨ ਕਮੇਟੀ ਦੀ ਮੀਟਿੰਗ ਕੀਤੀ ਗਈ। ਉਨ੍ਹਾਂ ਹਾਜ਼ਰੀਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਵਿਭਾਗਾਂ ਵੱਲੋਂ ਰੱਖੇ ਗਏ ਟੀਚੀਆਂ ਸੰਬੰਧੀ ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ ਸਮੇਂ ਦੌਰਾਨ ਤਿਆਰ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਜੀਤ ਕੌਰ ਵੱਲੋਂ ਕੁਪੋਸ਼ਣ ਅਤੇ ਪੋਸ਼ਣ ਅਭਿਆਨ ਦੇ ਟੀਚਿਆਂ ਬਾਰੇ ਸੰਖੇਪ ਵਿੱਚ ਦੱਸਿਆ ਗਿਆ। ਸਵੱਸਥ ਭਾਰਤ ਪ੍ਰੇਰਕ ਸ਼੍ਰੀ ਸਾਹਿਬਦੀਪ ਸਿੰਘ ਵੱਲੋਂ ਸਾਲ 2019-20 ਦਾ ਤਿਆਰ ਕੀਤੇ ਗਏ ਜ਼ਿਲ੍ਹਾ ਕੰਨਵਰਜੈਂਸ ਐਕਸ਼ਨ ਪਲਾਨ ਦੇ ਰੀਵਿਊ ਹੇਠ ਚਰਚਾ ਅਤੇ ਸਾਲ 2020-21 ਦਾ ਜ਼ਿਲ੍ਹਾ ਕੰਨਵਰਜੈਂਸ ਐਕਸ਼ਨ ਪਲਾਨ ਤਿਆਰ ਕਰਨ ਸੰਬੰਧੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਸਹਾਇਕ ਸਿਵਲ ਸਰਜਨ ਹਰਚੰਦ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਚੰਦਰ ਅਗਰਵਾਲ, ਡੀ.ਪੀ.ਐਮ ਰਾਜੇਸ਼ ਕੁਮਾਰ, ਇੰਸਪੈਕਟਰ ਵਿਪਨ ਕੁਮਾਰ, ਡੀ.ਪੀ.ਐਮ ਨਵਨੀਤ ਕੌਰ, ਐਮ.ਆਈ.ਐਸ.ਕੋਆਰਡੀਨੇਟਰ ਸੁਰਿੰਦਰ ਕੰਬੋਜ਼, ਸੋਰਭ ਖੁਰਾਣਾ, ਮਨੋਜ਼ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।

Read 340 times Last modified on Thursday, 19 March 2020 06:31