:
You are here: Home

*ਐਸ.ਡੀ.ਐਮ ਵੱਲੋਂ ਵੱਖ ਵੱਖ ਧਾਰਮਿਕ ਸੰਸਥਾਵਾਂ ਅਤੇ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨਾਲ ਮੀਟਿੰਗ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Thursday, 19 March 2020 06:26

ਫਾਜ਼ਿਲਕਾ, 18 ਮਾਰਚ: ਆਉਣ ਵਾਲੇ ਨਵਰਾਤੇ ਦੇ ਦਿਨਾਂ ਦੌਰਾਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੰੂ ਧਿਆਨ ’ਚ ਰੱਖਦਿਆ ਅਤੇ ਨੋਵੇਲ ਕੋਰੋਨਾ ਵਾਈਰਸ (ਕੋਵਿਡ 19) ਤੋਂ ਸ਼ਹਿਰ ਵਾਸੀਆਂ ਨੰੂ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਐਸ.ਡੀ.ਐਮ. ਸ੍ਰੀ ਸੁਭਾਸ਼ ਖੱਟਕ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਵਿਖੇ ਵੱਖ ਵੱਖ ਧਾਰਮਿਕ ਸੰਸਥਾਵਾਂ ਅਤੇ ਮੰਦਿਰਾਂ ਨਾਲ ਜੁੜੇ ਪੁਜਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਐਸ.ਡੀ.ਐਮ ਸ੍ਰੀ ਸੁਭਾਸ਼ ਖੱਟਕ ਨੇ ਸਮੂਹ ਮੰਦਰ ਸੰਸਥਾਪਕ ਕਮੇਟੀਆਂ ਦੇ ਮੈਂਬਰਾਂ ਅਤੇ ਪੁਜਾਰੀਆਂ ਨੰੂ ਪੂਰੇ ਦੁਨੀਆਂ ਅੰਦਰ ਕੋਵਿਡ 19 ਦੇ ਪ੍ਰਕੋਪ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਉਨਾਂ ਕਿਹਾ ਕਿ ਨਵਰਾਤੇ ਦੇ ਦਿਨਾਂ ਦੌਰਾਨ ਮੰਦਿਰਾਂ ’ਚ ਆਉਣ ਵਾਲੇ ਸ਼ਹਿਰ ਵਾਸੀਆਂ ਦੀ ਧਾਰਮਿਕ ਭਾਵਨਾਵਾਂ ਦਾ ਜਿੱਥੇ ਜ਼ਿਲਾ ਪ੍ਰਸ਼ਾਸਨ ਸਤਿਕਾਰ ਕਰਦਾ ਹੈ, ਉਥੇ ਉਨਾਂ ਦੀ ਚੰਗੀ ਸਿਹਤ ਅਤੇ ਨਿਰੋਗ ਜਿੰਦਗੀ ਲਈ ਵੀ ਵਚਨਬੱਧ ਹੈ। ਉਨਾਂ ਸਮੂਹ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੰੂ ਨਵਰਾਤੇ ਦੇ ਦਿਨਾਂ ਅੰਦਰ ਆਉਣ ਵਾਲੇ ਭਗਤਾਂ ਨੰੂ ਇੱਕਠ ਤੋਂ ਪਰਹੇਜ਼ ਕਰਕੇ ਲਾਈਨਾਂ ਅੰਦਰ ਗਰੁੱਪ ਦੇ ਰੂਪ ’ਚ ਦਰਸ਼ਨ ਕਰਵਾਉਣ ਲਈ ਪ੍ਰਬੰਧ ਕਰਨ ਦੀ ਅਪੀਲ ਕੀਤੀ। ਸ੍ਰੀ ਖੱਟਕ ਨੇ ਕਿਹਾ ਕਿ ਹਰੇਕ ਮੰਦਿਰ ਕਮੇਟੀ ਮੰਦਿਰ ਦੇ ਦਾਖਲਾ ਗੇਟ ਤੋਂ ਪਹਿਲਾ ਹੱਥ ਧੋਣ ਲਈ ਪਾਣੀ, ਸਾਬਣ ਦੇ ਪ੍ਰਬੰਧ ਕਰਨ ਦੀ ਖੇਚਲ ਕਰੇ ਅਤੇ ਮੰਦਿਰ ਦੀ ਘੰਟੀ ਨੰੂ ਹਰੇਕ ਦੋ ਘੰਟੇ ਬਾਅਦ ਸੈਨੀਟਾਈਜ਼ਰ ਨਾਲ ਸਾਫ਼ ਵੀ ਕਰਵਾ ਲਿਆ ਜਾਵੇ। ਉਨਾਂ ਕਿਹਾ ਕਿ ਮੰਦਿਰਾਂ ’ਚ ਆਉਣ ਵਾਲੇ ਸ਼ਰਧਾਲੂਆਂ ਨੰੂ ਕੋਰੋਨਾ ਵਾਈਰਸ ਬਾਰੇ ਜਾਗਰੂਕ ਕਰਨ ਅਤੇ ਮੱਥਾ ਟੇਕਣ ਵੇਲੇ ਜਾਂ ਬਾਅਦ ਵਿੱਚ ਇੱਕਠ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

Read 355 times