:
You are here: Homeਦੇਸ਼-ਵਿਦੇਸ਼ਵੈਨਕੂਵਰ ਨਗਰ ਕੀਰਤਨ ਰੱਦ, ਕਈ ਸ਼ਹਿਰਾਂ 'ਚ ਪਬਲਿਕ ਪਲੇਸ ਕੀਤੇ ਬੰਦ

ਵੈਨਕੂਵਰ ਨਗਰ ਕੀਰਤਨ ਰੱਦ, ਕਈ ਸ਼ਹਿਰਾਂ 'ਚ ਪਬਲਿਕ ਪਲੇਸ ਕੀਤੇ ਬੰਦ Featured

Written by  Published in ਦੇਸ਼-ਵਿਦੇਸ਼ Tuesday, 17 March 2020 06:50

ਸਰੀ, 17 ਮਾਰਚ 2020-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਪੋਕ ਨੂੰ ਮੱਦੇ-ਨਜ਼ਰ ਰੱਖਦਿਆਂ ਵੈਨਕੂਵਰ ਵਿਖੇ 18 ਅਪ੍ਰੈਲ 2020 ਨੂੰ ਸਜਾਇਆ ਜਾਣ ਵਾਲਾ ਸਲਾਨਾ ਨਗਰ ਕੀਰਤਨ ਰੱਦ ਕਰ ਦਿੱਤਾ ਗਿਆ ਹੈ। ਖਾਲਸਾ ਦੀਵਾਨ ਸੋਸਾਇਟੀ (ਨਗਰ ਕੀਰਤਨ ਦੇ ਪ੍ਰਬੰਧਕ) ਦੇ ਜਨਰਲ ਸਕੱਤਰ ਜਰਨੈਲ ਸਿੰਘ ਭੰੜਾਲ ਨੇ ਅੱਜ ਦੱਸਿਆ ਹੈ ਕਿ ਸੋਸਾਇਟੀ ਵੱਲੋਂ ਇਹ ਬਹੁਤ ਹੀ ਮੁਸ਼ਕਿਲ ਫੈਸਲਾ ਫੈਡਰਲ ਅਤੇ ਸੂਬਾਈ ਸਰਕਾਰਾਂ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਰੀ ਵਿਚ 25 ਅਪ੍ਰੈਲ ਨੂੰ ਹੋਣ ਵਾਲਾ ਨਗਰ ਕੀਤਰਨ ਪਿਛਲੇ ਹਫਤੇ ਵੀ ਰੱਦ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦਵਾਰਾ ਨਾਨਕ ਨਿਵਾਸ, ਨੰਬਰ ਪੰਜ ਰੋਡ, ਰਿਚਮੰਡ) ਦੀ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਵਿਖੇ ਵਿਆਹ, ਲੰਗਰ, ਕੀਰਤਨ ਜਾਂ ਹੋਰ ਸਮਾਗਮ ਬੁੱਕ ਕੀਤੇ ਹੋਏ ਹਨ, ਉਹ ਇਸ ਗੱਲ ਦਾ ਪੂਰਾ ਧਿਆਨ ਰੱਖਣ ਕਿ ਕਿਸੇ ਵੀ ਸਮਾਗਮ ਦੇ ਵਿਚ 50 ਮੈਂਬਰਾਂ ਤੋਂ ਜ਼ਿਆਦਾ ਇਕੱਠ ਨਾ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵੰਤ ਸੰਘੇੜਾ ਨੇ ਸ਼ਰਧਾਲੂਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਲਾਈਆਂ ਨਵੀਆਂ ਪਾਬੰਦੀਆਂ ਦੀ ਪਾਲਣਾ ਕੀਤੀ ਜਾਵੇ। ਸਰੀ ਸਿਟੀ ਕੌਂਸਲ ਦੇ ਮੇਅਰ ਡੱਗ ਮੈਕੱਲਮ ਨੇ ਸ਼ਹਿਰ ਵਿਚਲੀਆਂ ਲਾਇਬਰੇਰੀਆਂ, ਰੀ-ਕਰੀਏਸ਼ਨ ਸੈਂਟਰ ਅਤੇ ਆਈਸ-ਰੀਨਾ, ਸੱਭਿਆਚਾਰਕ ਇਕੱਠਾਂ ਵਾਲੇ ਸਥਾਨ, ਅਜਾਇਬ ਘਰ, ਸਵਿਮਿੰਗ ਪੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਾਅ ਕੋਰੋਨਾ ਵਾਇਰਸ ਦੇ ਜ਼ੋਖ਼ਮ ਨੂੰ ਘੱਟ ਕਰਨ ਅਤੇ ਲੋਕਾਂ ਦੀ ਸਿਹਤਮੰਦ ਰੱਖਣ ਹਿਤ ਕੀਤੇ ਗਏ ਹਨ। ਇਸੇ ਦੌਰਾਨ ਕੋਕੁਟਿਲਮ, ਡੈਲਟਾ, ਵੈਨਕੂਵਰ, ਵੈਸਟ ਵੈਨਕੂਵਰ ਸ਼ਹਿਰਾਂ ਵੱਲੋਂ ਵੀ ਅਜਿਹੇ ਸਾਰੇ ਜਨਤਕ ਕੇਂਦਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

Read 27 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਡਿਪਟੀ ਕਮਿਸ਼ਨਰ ਵੱਲੋਂ ਹੋਲੇ ਮ...

ਫਾਜ਼ਿਲਕਾ 22, ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਅਰਵਿ...

ਸਰਕਾਰ ਵੱਲੋਂ ਜਰੂਰੀ ਵਸਤਾਂ ਤ...

ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ...

ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ...

ਫ਼ਾਜ਼ਿਲਕਾ 18 ਮਾਰਚ ਪੋਸ਼ਣ ਅਭਿਆਨ 0 ਤੋਂ 6 ਸਾਲ ਦ...

*ਐਸ.ਡੀ.ਐਮ ਵੱਲੋਂ ਵੱਖ ਵੱਖ ਧ...

ਫਾਜ਼ਿਲਕਾ, 18 ਮਾਰਚ: ਆਉਣ ਵਾਲੇ ਨਵਰਾਤੇ ਦੇ ਦਿਨ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ