:
You are here: Home

ਹੈਲਪਰ ਦੀ ਤਰੱਕੀ ਨੂੰ ਲੈ ਕੇ ਆਂਗਨਵਾੜੀ ਮੁਲਾਜਿਮ ਯੂਨੀਅਨ ਵਲੋਂ ਸੰਘਰਸ਼ ਦੀ ਚੇਤਾਵਨੀ Featured

Written by  Published in Politics Tuesday, 11 February 2020 07:13

ਜਲਾਲਾਬਾਦ, 10 ਫਰਵਰੀ ( ਵੇਦ , ਹਨੀ ,ਬਲਵਿੰਦਰ ) ਆਲ ਇੰਡੀਆ ਪੰਜਾਬ ਆਂਗਨਵਾੜੀ ਮੁਲਾਜਮ ਯੁਨੀਅਨ ਨੇ ਸਥਾਨਕ ਸੀਡੀਪੀਈਓ ਤੇ ਹੈਲਪਰ ਦੀ ਤਰੱਕੀ 'ਚ ਕਥਿੱਤ ਤੌਰ ਤੇ ਦੇਰੀ ਕਰਨ ਦੇ ਦੋਸ਼ ਲਗਾਏ ਹਨ ਅਤੇ ਭਵਿੱਖ 'ਚ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਹੈ ਪਰ ਉਧਰ ਸੀਡੀਪੀਓ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕੰਮ ਲੜੀਵਾਰ ਹੋਣ ਦੀ ਗੱਲ ਕਹੀ ਹੈ। ਇਸ ਸੰਬੰਧੀ ਬਲਾਕ ਪ੍ਰਧਾਨ ਛਿੰਦਰ ਕੌਰ ਇਕਵੰਨ ਨੇ ਦੱਸਿਆ ਕਿ ਉਨ੍ਹਾਂ ਨੇ ਉਰਮਲਾ ਰਾਣੀ (ਹੈਲਪਰ) ਪਤਨੀ ਗੁਰਬਚਨ ਸਿੰਘ ਦੀ ਤਰੱਕੀ ਲਈ ਕਈ ਵਾਰ ਉਹ ਸੀਡੀਪੀਓ ਨੂੰ ਮਿਲ ਚੁੱਕੇ ਹਾਂ ਪਰ ਉਰਮਲਾ ਰਾਣੀ ਦੀ ਤਰੱਕੀ ਨੀਹੰ ਕੀਤੀ ਜਾ ਰਹੀ ਅਤੇ ਸੀਡੀਪੀਓ ਵਲੋਂ ਦੇਰੀ ਕੀਤੀ ਜਾ ਰਹੀ ਹੈ। ਇਹ ਹੀ ਨਹੀਂ ਉਨ੍ਹਾਂ ਨੇ 30 ਜਨਵਰੀ 2020 ਨੂੰ ਇਕ ਨੋਟਿਸ ਜਾਰੀ ਸੀਡੀਪੀਓ ਨੂੰ ਤਰੱਕੀ ਕਰਨ ਲਈ ਸਮਾ ਦਿੱਤਾ ਸੀ ਅਤੇ ਸੀਡੀਪੀਓ ਵਲੋਂ ਉਰਮਲਾ ਰਾਣੀ ਦੀ ਤਰੱਕੀ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਪਰ ਅੱਜ 10 ਦਿਨ ਦਾ ਸਮਾਂ ਬੀਤ ਚੁੱਕਾ ਹੈ ਅਤੇ ੇ ਸੀਡੀਪੀਉ ਗੀਤਾ ਰਾਣੀ ਨੇ ਸਾਡੇ ਯੂਨੀਅਨ ਦੀ ਨਾ ਤਾਂ ਗੱਲ ਸੁਣੀ ਹੈ ਅਤੇ ਨਾ ਹੀ ਇਸ ਮਸਲੇ ਦਾ ਕੋਈ ਹੱਲ ਕੀਤਾ। ਛਿੰਦਰ ਕੌਰ ਨੇ ਕਿਹਾ ਕਿ ਜੇਕਰ ਉਰਮਲਾ ਰਾਣੀ ਦੀ ਤਰੱਕੀ ਨਹੀਂ ਹੁੰਦੀ ਤਾਂ ਉਹ ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੀਆਂ ਜਿਸਦੀ ਜਿੰਮੇਵਾਰੀ ਸੀਡੀਪੀਓ ਦੀ ਹੋਵੇਗੀ। ਉਧਰ ਇਸ ਸੰਬੰਧੀ ਜਦੋਂ ਸੀਡੀਪੀਓ ਮੈਡਮ ਗੀਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਿਰਫ ਜਲਾਲਾਬਾਦ ਹੀ ਨਹੀਂ ਬਲਕਿ ਅਬੋਹਰ-1 ਅਤੇ ਅਬੋਹਰ-2 ਦਫਤਰ ਦਾ ਵੀ ਚਾਰਜ ਹੈ ਅਤੇ ਕੰਮ ਲੜੀਵਾਰ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਤੱਤਕਾਲ ਕੰਮ ਲਈ ਦਬਾਅ ਬਣਾ ਰਹੀਆਂ ਹਨ ਜਦਕਿ ਸਾਰੀ ਫਾਇਲ ਨੂੰ ਦੇਖਣ ਤੋਂ ਬਾਅਦ ਹੀ ਤਰੱਕੀ ਦੇਣੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਹੋਰ ਵਾਰਡਾਂ ਵਿੱਚ ਹੈਲਪਰ ਹਨ ਅਤੇ ਬਿਨਾ ਸੂਚੀ ਤਿਆਰ ਕੀਤੇ ਤਰੱਕੀ ਲਈ ਫਾਇਨਲ ਕਰਨਾ ਗਲਤ ਹੋਵੇਗਾ।

Read 103 times