:
You are here: Home

ਜੀਜੀਐਸ ਡੀਏਵੀ ਕਾਲਜ 'ਚ ਸਲਾਨਾ ਅਥਲੈਟਿਕ ਮੀਟ ਦਾ ਸ਼ਾਨਦਾਰ ਆਯੋਜਨ

Written by  Published in Politics Saturday, 08 February 2020 07:47

ਜਲਾਲਾਬਾਦ, 07 ਫਰਵਰੀ (ਵੇਦ ਭਠੇਜਾ) ਸਥਾਨਕ ਜੀਜੀਐਸ ਡੀਏਵੀ ਕਾਲਜ 'ਚ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਹ ਖੇਡ ਮੁਕਾਬਲੇ ਹਰ ਸਾਲ ਕਾਲਜ ਵਿੱਚ ਸੰਤ ਗਿਆਨੀ ਗੁਰਬਖਸ਼ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਸੰਜੇ ਸ਼ਰਮਾ ਨੇ ਸਪੋਰਟਸ ਮੀਟ ਦਾ ਝੰਡਾ ਲਹਿਰਾਇਆ ਅਤੇ ਖੇਡਾਂ ਸ਼ੁਰੂ ਕਰਨ ਦੀ ਇਜਾਜਤ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਆਪਸੀ ਭਾਈਚਾਰੇ ਨਾਲ ਰਲ ਮਿਲਕੇ ਖੇਡਣ ਦੀ ਪ੍ਰੇਰਣਾ ਦਿੱਤੀ। ਵਿਦਿਆਰਥੀਆਂ ਨੇ ਮਾਰਚ-ਪਾਸ ਕੀਤਾ ਅਤੇ ਮਸ਼ਾਲ ਜਲਾ ਕੇ ਪੂਰੇ ਟਰੈਕ ਦਾ ਚੱਕਰ ਕੱਢਿਆ। ਮੀਟ ਦਾ ਪਹਿਲਾ ਈਵੈਟ ਫਰਾਟੇਦਾਰ 100 ਮੀਟਰ ਰੇਸ ਨਾਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਲੰਬੀ ਛਾਲ, ਲੜਕੇ,ਲੜਕੀਆਂ, ਗੋਲਾ, ਡਿਸਕਸ ਬਰੋ, 200 ਮੀਟਰ, 400 ਮੀਟਰ, 800 ਮੀਟਰ, 1600 ਮੀਟਰ, ਜੈਵਲਿਨ-ਥਰੋ, ਤੇ ਨਾਲ ਹੀ ਰੀਕਰੇਸ਼ਨਲ ਖੇਡਾਂ ਥਰੀ ਲੈਗ ਰੇਸ ਆਫ ਵਾਰ, ਅਧਿਆਪਕਾਂ ਲਈ ਮਿਊਜੀਕਲ ਚੇਅਰ ਨੇ ਵਿਦਿਆਰਥੀਆਂ ਦਾ ਬਹੁਤ ਵਧੀਆ ਮਨੋਰੰਜਨ ਕੀਤਾ। ਕਾਲਜ ਦੇ ਫਿਜੀਕਲ ਐਜੂਕੇਸ਼ਨ ਵਿਭਾਗ ਵਲੋ ਇਹ ਖੇਡਾਂ ਬੜੇ ਵਧੀਆਂ ਤਰੀਕੇ ਨਾਲ ਕਰਵਾਈਆਂ ਗਈਆਂ ਤੇ ਅੰਤ ਵਿੱਚ ਨਤੀਜੇ ਤਿਆਰ ਕੀਤੇ ਗਏ। ਕਾਲਜ ਦੇ ਵਿਦਿਆਰਥੀ ਹਰਜਿੰਦਰ ਸਿੰਘ ਨੇ ਬੈਸਟ ਅਥਲੀਟ ਦਾ ਇਨਾਮ ਜਿਤਿਆ, ਰਾਹੁਲ ਕੁਮਾਰ ਨੇ ਦੂਸਰਾ ਸਥਾਨ, ਅਜੈ ਕੁਮਾਰ ਨੇ ਤੀਸਰਾ ਸਥਾਨ, ਲੜਕੀਆਂ 'ਚ ਪਹਿਲਾ ਸਥਾਨ ਪਰਮਜੀਤ ਕੌਰ, ਦੂਸਰਾ ਸਥਾਨ, ਗੁਰਪ੍ਰੀਤ ਨੇ ਹਾਸਿਲ ਕੀਤਾ। ਇਨ੍ਹਾਂ ਖੇਡਾਂ 'ਚ ਵਿਦਿਆਰਥੀਆਂ ਨੇ ਕਈ ਪੁਰਾਣੇ ਰਿਕਾਰਡ ਤੋੜ ਤੇ ਨਵੇਂ ਰਿਕਾਰਡ ਕਾਇਮ ਕੀਤੇ। ਪ੍ਰਿੰਸੀਪਲ ਸਾਹਿਬ ਨੇ ਖੇਡਾਂ ਦੇ ਸਫਲਤਾ ਪੂਰਵਕ ਆਯੋਜਨ ਤੇ ਫਿਜੀਕਲ ਵਿਭਾਗ ਨੂੰ ਤੇ ਪੂਰੇ ਸਟਾਫ ਨੂੰ ਵਧਾਈ ਦਿੱਤੀ।

Read 110 times