:
You are here: Homeਮਾਲਵਾਸੁਖਬੀਰ ਬਾਦਲ ਦੇ ਕਦਮਾਂ ਦੀ ਉਡੀਕ ਵਿੱਚ ਅਕਾਲੀ ਵਰਕਰ, ਉਪ ਚੋਣਾਂ ਹਾਰਣ ਤੋਂ ਬਾਅਦ ਸੁਸਤ ਹੋਈ ਅਕਾਲੀ ਦਲ ਦੀ ਚਾਲ

ਸੁਖਬੀਰ ਬਾਦਲ ਦੇ ਕਦਮਾਂ ਦੀ ਉਡੀਕ ਵਿੱਚ ਅਕਾਲੀ ਵਰਕਰ, ਉਪ ਚੋਣਾਂ ਹਾਰਣ ਤੋਂ ਬਾਅਦ ਸੁਸਤ ਹੋਈ ਅਕਾਲੀ ਦਲ ਦੀ ਚਾਲ

Written by  Published in ਮਾਲਵਾ Monday, 30 December 2019 08:41

ਜਲਾਲਾਬਾਦ, 30 ਦਸੰਬਰ (ਬਿਊਰੋ) ਜਲਾਲਾਬਾਦ ਹਲਕਾ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ ਮੰਨਿਆ ਗਿਆ ਹੈ ਪਰ 2019 ਦੀ ਉਪ ਚੋਣ ਹਾਰਣ ਤੋਂ ਬਾਅਦ ਅਕਾਲੀ ਦਲ ਦੀਆਂ ਗਤੀਵਿਧੀਆਂ ਤੇ ਬ੍ਰੇਕ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਜੋਰ-ਸ਼ੋਰ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਯੋਜਿਤ ਸਮਾਗਮਾਂ ਆਪਣੀ ਸ਼ਿਰਕਤ ਯਕੀਨੀ ਬਣਾ ਰਹੇ ਹਨ। ਅਕਾਲੀ ਦਲ ਦੀ ਸੁਸਤ ਹੋਈ ਚਾਲ ਦੇ ਕਾਰਣ ਆਮ ਅਕਾਲੀ ਵਰਕਰ ਚਿੰਤਿਤ ਹਨ ਅਤੇ ਸੁਖਬੀਰ ਸਿੰਘ ਬਾਦਲ ਦੇ ਕਦਮਾਂ ਦੀ ਉਡੀਕ ਕਰ ਰਹੇ ਹਨ। ਕੁੱਝ ਅਕਾਲੀ ਵਰਕਰਾਂ ਨੇ ਦੱਸਿਆ ਕਿ 2022 ਦੀ ਤਿਆਰੀ ਲਈ ਅਕਾਲੀ ਦਲ ਨੂੰ ਮਜਬੂਤੀ ਨਾਲ ਸਾਮਣੇ ਆਉਣਾ ਪਵੇਗਾ ਪਰ ਉਸ ਲਈ ਜਰੂਰੀ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਆਪਣੀ ਹੋਂਦ ਨੂੰ ਜਨਤਾ ਸਾਮਣੇ ਰੱਖੇ। ਇਹ ਹੀ ਨਹੀਂ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪਬਲਿਕ ਸੈਕਟਰ ਲੋਕਾਂ ਤੇ ਪੈ ਰਹੇ ਵਾਧੂ ਭਾਰ ਨੂੰ ਸਮੇਂ ਸਮੇਂ ਤੇ ਲੋਕਾਂ ਸਾਮਣੇ ਰੱਖਿਆ ਜਾਵੇ। ਪਰ ਜਲਾਲਾਬਾਦ ਅੰਦਰ ਇਕ ਸਮੇਂ ਲਈ ਅਕਾਲੀ ਦਲ ਦੀਆਂ ਗਤੀਵਿਧੀਆ ਬਿਲਕੁਲ ਸੁਸਤ ਪੈ ਚੁੱਕੀਆਂ ਹਨ ਅਤੇ ਆਮ ਵਰਕਰ ਨੂੰ ਚਿੰਤਾ ਸਤਾ ਰਹੀ ਹੈ ਕਿ 2022 ਵਿੱਚ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣ ਲੜਣਗੇ ਜਾਂ ਨਹੀਂ, ਹਾਲਾਂਕਿ ਉਪ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੱਖ –ਵੱਖ ਸਟੇਜਾਂ ਤੇ ਖੁੱਲ ਕੇ ਕਿਹਾ ਹੈ ਕਿ 2022 ਦੀ ਚੋਣ ਉਹ ਜਲਾਲਾਬਾਦ ਹਲਕੇ ਤੋਂ ਹੀ ਲੜਣਗੇ। ਇਸ ਤੋਂ ਇਲਾਵਾ ਨਗਰ ਕੌਂਸਲ ਦੀਆਂ ਚੋਣਾਂ ਵੀ ਨਜਦੀਕ ਆ ਰਹੀਆ ਹਨ ਅਤੇ ਨਗਰ ਕੌਂਸਲ ਦੀ ਕਮੇਟੀ ਅਤੇ ਕੌਂਸਲਰ ਦੀ ਚੋਣ ਲਈ ਵੀ ਅਕਾਲੀ-ਭਾਜਪਾ ਨੂੰ ਕਮਰ ਕਸਣੀ ਪਵੇਗੀ। ਪਰ ਇਹ ਤੱਦ ਸੰਭਵ ਹੈ ਜਦ ਸੁਖਬੀਰ ਸਿੰਘ ਬਾਦਲ ਆਪਣੀ ਹੋਂਦ ਨੂੰ ਹਲਕੇ ਵਿੱਚ ਬਰਕਰਾਰ ਰੱਖਦੇ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਇਕਤਰਫਾ ਮੁਕਾਬਲੇ ਵਿੱਚ ਜੇਤੂ ਬਣੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਜੇਕਰ ਮੁਕਾਬਲਾ ਹੁੰਦਾ ਹੈ ਤਾਂ ਉਹ ਇਕ ਤਰਫਾ ਨਹੀਂ ਰਹੇਗਾ ਕਿਉਂਕਿ ਅਕਾਲੀ ਦਲ ਦੀ ਭਾਈਵਾਲੀ ਪਾਰਟੀ ਭਾਜਪਾ ਦਾ ਸ਼ਹਿਰ ਵਿੱਚ ਆਪਣਾ ਆਧਾਰ ਕਾਇਮ ਹੈ ਅਤੇ ਵਿਧਾਨ ਸਭਾ ਦੀ ਉਪ ਚੋਣ ਅਤੇ ਨਗਰ ਕੌਂਸਲ ਦੀ ਚੋਣ ਵਿੱਚ ਵੀ ਜਮੀਨ ਅਸਮਾਨ ਦਾ ਫਰਕ ਹੈ। ਦੂਜੇ ਪਾਸੇ ਨਗਰ ਕੌਂਸਲ ਦੀ ਦਾਅਵੇਦਾਰੀ ਨੂੰ ਲੈ ਕੇ ਕਾਂਗਰਸੀਆਂ ਦੀ ਲਿਸਟ ਵਧਦੀ ਜਾ ਰਹੀ ਹੈ ਕਿਉਂਕਿ ਕਈ ਕਾਂਗਰਸੀਆ ਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਕੌਂਸਲਰ ਦੀ ਚੋਣ ਲੜਣ ਲਈ ਉਨਾਂ ਨੂੰ ਮੁਸ਼ੱਕਤ ਨਹੀਂ ਕਰਨੀ ਪਵੇਗੀ। ਇਸ ਸੰਬੰਧੀ ਸਤਿੰਦਰਜੀਤ ਸਿੰਘ ਮੰਟਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਹਲਕੇ ਵਿੱਚ ਫੇਰੀ ਨੂੰ ਲੈ ਕੇ ਅਜੇ ਕੋਈ ਮਿਤੀ ਤਾਂ ਨਿਰਧਾਰਤ ਨਹੀਂ ਹੈ ਪਰ ਛੇਤੀ ਹੀ ਉਹ ਜਲਾਲਾਬਾਦ ਵਿੱਚ ਵਰਕਰਾਂ ਨੂੰ ਮਿਲਣਗੇ।ਉਨਾਂ ਸਾਫ ਕਿਹਾ ਕਿ ਅਕਾਲੀ ਦਲ ਦਾ ਵਰਕਰ ਅਕਾਲੀ ਦਲ ਦੇ ਨਾਲ ਖੜਾ ਹੈ ਅਤੇ ਵਰਕਰਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਕੋਈ ਜਰੂਰਤ ਨਹੀਂ ਹੈ। ਉਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਲਗਾਤਾਰ ਵਿਰੋਧ ਕਰ ਰਿਹਾ ਹੈ।

Read 244 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ