:
You are here: Homeਮਾਲਵਾਪੰਜਾਬ ਸਕੂਲ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ ਬਦਲਿਆ ਸਲੇਬਸ ਪੈਟਰਨ

ਪੰਜਾਬ ਸਕੂਲ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ ਬਦਲਿਆ ਸਲੇਬਸ ਪੈਟਰਨ Featured

Written by  Published in ਮਾਲਵਾ Friday, 20 December 2019 07:03

ਚੰਡੀਗੜ, 20 ਦਸੰਬਰ, 2019 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ 12ਵੀਂ ਦੇ ਸਾਇੰਸ ਗਰੁੱਪ ਦਾ ਸਿਲੇਬਸ ਬਦਲ ਦਿੱਤਾ ਹੈ। ਇਸ ਤਬਦੀਲੀ ਨਾਲ ਵਿਦਿਆਰਥੀਆਂ 'ਤੇ ਮਾਰੂ ਅਸਰ ਪੈਣ ਦਾ ਖਦਸ਼ਾ ਹੈ ਕਿਉਂਕਿ ਵਿਦਿਆਰਥੀਆਂ ਨੇ ਸਾਰਾ ਸਾਲ ਤਿਆਰੀ ਪੁਰਾਣੇ ਸਿਲੇਬਸ ਅਨੁਸਾਰ ਕੀਤੀ ਹੈ ਜਦਕਿ ਪ੍ਰੀਖਿਆਵਾਂ ਨਵੇਂ ਸਿਲੇਬਸ ਅਨੁਸਾਰ ਦੇਣੀਆਂ ਪੈਣੀਆਂ ਹਨ। ਪ੍ਰਸਿੱਧ ਸਿੱਖਿਆ ਸ਼ਾਸਤਰੀ ਵਿਜੇ ਗਰਗ ਨੇ ਦੱਸਿਆ ਕਿ ਕੈਮਿਸਟਰੀ ਦੇ ਪੈਪਰ ਦਾ ਪੈਟਰਨ ਬਦਲ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਚੈਪਟਰ 1 ਜਿਸ ਵਿਚ ਸੋਲਿਡ ਸਟੇਟ ਤੇ ਗਰੁੱਪ 15 ਪੀ ਬਲਾਕ ਐਲੀਮੈਂਟ ਸ਼ਾਮਲ ਸਨ ਨੂੰ ਕੱਢ ਦਿੱਤਾ ਗਿਆ ਹੈ। ਇਸ ਦੀ ਥਾਂ 'ਤੇ ਸਰਫੇਸ ਕੈਮਿਸਟਰੀ ਸ਼ੁਰੂ ਕੀਤੀ ਗਈ ਹੈ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਵੀ ਸ਼ਾਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਭਾਵੇਂ ਕਿ ਇਹ ਤਬਦੀਲੀਆਂ ਵਿਦਿਆਰਥੀਆਂ ਲਈ ਲਾਹੇਵੰਦ ਹਨ ਪਰ ਇਹ ਲਾਗੂ ਕਰਨ ਦਾ ਸਮਾਂ ਠੀਕ ਨਹੀਂ ਹੈ ਕਿਉਂਕਿ ਫਾਈਨਲ ਐਗਜ਼ਾਮ ਵਿਚ ਸਿਰਫ ਦੋ ਮਹੀਨੇ ਬਾਕੀ ਰਹਿ ਗਏ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਛੋਟੇ ਉੱਤਰਾਂ ਵਾਲੇ ਟੇਢੇ ਪ੍ਰਸ਼ਨ ਹੱਲ ਕਰਨੇ ਸੌਖੇ ਨਹੀਂ ਹਨ ਤੇ ਨਵੇਂ ਪੈਟਰਨ ਅਨੁਸਾਰ ਚੱਲਣਾ ਔਖਾ ਹੈ। ਉਹਨਾਂ ਹੋਰ ਦੱਸਿਆ ਕਿ ਇਸੇ ਤਰੀਕੇ 12ਵੀਂ ਕਲਾਸ ਦੇ ਗਣਿਤ ਵਿਚ ਵਿਚ ਵੀ ਤਬਦੀਲੀ ਕੀਤੀ ਗਈ ਹੈ ਤੇ ਇਸ ਵਿਚ 10 ਅੰਕਾਂ ਦੇ ਪ੍ਰੈਕਟਿਕਲ ਸ਼ੁਰੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪ੍ਰੀਖਿਆਵਾਂ ਤੋਂ ਸਿਰਫ ਦੋ ਮਹੀਨੇ ਪਹਿਲਾਂ ਪ੍ਰੈਕਟਿਲ ਸ਼ੁਰੂ ਕਰਨਾ ਸਿਆਣਪ ਨਹੀਂ ਹੈ। ਉਹਨਾਂ ਕਿਹਾ ਕਿ ਗਣਿਤ ਵਿਚ ਵੀ ਪ੍ਰਸ਼ਨ ਪੱਤਰਾਂ ਦੇ ਨਵੇਂ ਪੈਟਰਨ ਅਨੁਸਾਰ ਅਜਿਹੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੱਲ ਕਰਨਾ ਵਿਦਿਆਰਥੀਆਂ ਲਈ ਮੌਜੂਦਾ ਹਾਲਾਤਾਂ ਮੁਤਾਬਕ ਔਖਾ ਹੈ।

Read 74 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ