ਜਲਾਲਾਬਾਦ, 24 ਨਵੰਬਰ (ਅਤੁਲ, ਅਸ਼ੀਸ਼ , ਬਲਵਿੰਦਰ ) ਸਾਹਿਤ ਸਭਾ (ਰਜਿ:) ਜਲਾਲਾਬਾਦ ਵਲੋਂ ਐਫੀਸ਼ੈਟ ਕਾਲਜ ਵਿੱਖੇ ਮਾਸਿਕ ਮੀਟਿੰਗ ਦਾ ਆਯੋਜਨ ਸਭਾ ਦੀ ਪ੍ਰਧਾਨ ਪ੍ਰੀਤੀ ਬਬੂਟਾ ਦੀ ਅਗਵਾਈ ਹੇਠ ਕੀਤਾ ਗਿਆ । ਮੰਚ ਸੰਚਾਲਕ ਦੀ ਭੂਮਿਕਾ ਸੰਦੀਪ ਝਾਂਬ ਵਲੋਂ ਨਿਭਾਈ ਗਈ । ਜਲਾਲਾਬਾਦ ਸਾਹਿਤ ਸਭਾ ਸਮਾਜ ਦੇ ਹਰ ਮੁੱਦੇ ਨੂੰ ਅਪਣੀ ਲਿਖਤ ਨਾਲ ਸਮਾਜ ਅੱਗੇ ਰੱਖਦੀ ਰਹੀ ਹੈ। ਇਸੇ ਸਿਲਸਿਲੇ ਤੇ ਚਲਦੇ ਹੋਏ ਜਲਾਲਾਬਾਦ ਸਾਹਿਤ ਸਭਾ ਵਾਤਾਵਰਣ 'ਚ ਵੱਧ ਰਹੇ ਪ੍ਰਦੂਸ਼ਣ ਪ੍ਰਤੀ ਬਹੁਤ ਗੰਭੀਰ ਹੈ ਕਿਉਂਕਿ ਸਹਿਕਾਰ ਹੀ ਸਮਾਜ ਨੂੰ ਅਪਣੀ ਲਿਖਤ ਨਾਲ ਸੇਧ ਦਿੰਦਾ ਹੈ ।ਅੱਜ ਸਮਾਜ 'ਚ ਵਾਤਾਵਰਨ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਜੇ ਅਸੀਂ ਹੁਣ ਵੀ ਇਸ ਪਾਸੇ ਵੱਲ ਢੁੱਕਵੇ ਕਦਮ ਨਾ ਚੁੱਕੇ ਤਾਂ ਸਾਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ।ਸਾਹਿਤਕਾਰਾਂ ਨੇ ਇਸ ਸਬੰਧੀ ਅਪਣੀਆ ਰਚਨਾਵਾਂ ਦੁਆਰਾ ਆਉਣ ਵਾਲੇ ਸਮੇਂ ਦੇ ਦੁਵਲੇ ਅੰਸ਼ ਪੇਸ਼ ਕੀਤੇ।ਇਸ ਮੌਕੇ ਸਮੂਹ ਸਾਹਿਤਕਾਰ ਮਨੋਹਰ ਲਾਲ ਡੋਡਾ, ਸੰਤੋਖ ਸਿੰਘ ਬਰਾੜ, ਦਿਆਲ ਸਿੰਘ ਪਿਆਸਾ, ਕੁਲਦੀਪ ਬਰਾੜ, ਰੋਸ਼ਨ ਲਾਲ ਅਸੀਜਾ, ,ਨਰਿੰਦਰ ਸਿੰਘ ਮੁੰਜਾਲ ,ਬਲਵੀਰ ਸਿੰਘ ਰਹੇਜਾ, ਰਾਮੇਸ਼ ਸਿੰਘ, ਬਲਬੀਰ ਸਿੰਘ ਪੁਆਰ , ਸਤਪਾਲ ਸਿੰਘ ਕੋਮਲ, ਸਤਨਾਮ ਸਿੰਘ ਮਹਿਰਮ, ਤਿਲਕ ਰਾਜ ਕਾਹਲ, ਹਰਪ੍ਰੀਤ ਕੌਰ,ਨੀਰਜ ਕੁਮਾਰ,ਗੁਰਵਿੰਦਰ ਸਿੰਘ,ਵੀਪਨ ਜਲਾਲਾਬਾਦੀ ਨੇ ਆਪਣੀਆ ਰਚਨਾਵਾਂ ਨਾਲ ਸਭਨਾਂ ਦੇ ਮਨਾਂ ਨੂੰ ਮੋਹ ਲਿਆ। ਸਭਾ ਦੀ ਇਹ ਮੀਟਿੰਗ ਇੱਕ ਅਨਮੋਲ ਯਾਦਗਾਰ ਰਹੇਗੀ।