:
You are here: Home

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਮਸਤਾਨਾ ਜੀ ਮਹਾਰਾਜ ਦਾ ਭੰਡਾਰਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ Featured

Written by  Published in Politics Monday, 25 November 2019 05:33

ਜਲਾਲਾਬਾਦ, 24 ਨਵੰਬਰ (ਹਨੀ , ਬਲਵਿੰਦਰ ) ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਬੇਪ੍ਰਵਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਨੂੰ ਸਮਰਪਿਤ ਭੰਡਾਰਾ ਨਾਮਚਰਚਾ ਕਰਕੇ ਮਨਾਇਆ ਗਿਆ । ਸਥਾਨਕ ਨਾਮ ਚਰਚਾ ਘਰ 'ਚ ਮਨਾਏ ਗਏ ਇਸ ਭੰਡਾਰੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜਿਨ੍ਹਾਂ 'ਚ ਨਾਮ ਚਰਚਾ ਘਰ ਨੂੰ ਝੰਡੀਆਂ ਲੜੀਆਂ ਅਤੇ ਵੱਖ ਵੱਖ ਰੰਗਾਂ ਦੇ ਗੁਬਾਰਿਆਂ ਨਾਲ ਬਾਖੂਬੀ ਸਜਾਇਆ ਗਿਆ ਸੀ ।ਸਾਧ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਾਮ ਚਰਚਾ ਘਰ ਦੇ ਬਾਹਰ ਵਿਸ਼ਾਲ ਟ੍ਰੈਫਿਕ ਪੰਡਾਲ ਬਣਾਇਆ ਗਿਆ ਜਿਸ 'ਚ ਕਾਰਾਂ ਬੱਸਾਂ ਅਤੇ ਛੋਟੇ -ਵੱਡੇ ਵਹੀਕਲਾਂ ਲਈ ਵੱਖ ਵੱਖ ਸਟੈਂਡ ਬਣਾਏ ਗਏ ਸਨ ।ਇਸ ਦੇ ਨਾਲ ਆਈ ਟੀ ਵਿੰਗ ,ਖਾਣ ਪੀਣ ਦੀਆਂ ਵਸਤੂਆਂ ਅਤੇ ਡੇਰੇ ਲਿਟਰੇਚਰ ਸਬੰਧੀ ਵੱਖ ਵੱਖ ਸਟਾਲ ਲਗਾਏ ਗਏ । ਹੋਈ ਸਪੈਸ਼ਲ ਨਾਮ ਚਰਚਾ ਦੌਰਾਨ ਸ਼ਹਿਰ ਦੇ ਨਾਲ ਨਾਲ ਵੱਖ ਵੱਖ ਪਿੰਡਾਂ 'ਚ ਵੱਡੀ ਗਿਣਤੀ 'ਚ ਸਾਧ ਸੰਗਤ ਨੇ ਸਿਰਕਤ ਕੀਤੀ। ਇਸ ਮੋਕੇ ਹਲਕਾ ਵਿਧਾਇਕ ਰਮਿੰਦਰ ਆਵਲਾ ਵਿਸ਼ੇਸ਼ ਰੂਪ ਵਿਚ ਪੁੱਜੇ ਅਤੇ ਸਾਧ ਸੰਗਤ ਨੂੰ ਮਸਤਾਨਾ ਜੀ ਮਹਾਰਾਜ ਦੇ ਜਨਮ ਮਹੀਨੇ ਦੀ ਵਧਾਈ ਦਿੱਤੀ ਇਸ ਮੌਕੇ ਡੇਰਾ ਸਰਧਾਲੂਆ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਆਵਲਾ ਨੇ ਕਿਹਾ ਕਿ ਸਾਨੂੰ ਮਸਤਾਨਾ ਜੀ ਮਹਾਰਾਜ ਦੇ ਪਾਕ ਪਵਿਤਰ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦਿਖਾਏ ਮਾਰਗ ਉਪਰ ਚੱਲ ਕੇ ਆਪਣੇ ਜੀਵਨ ਵਿੱਚ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ । ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ 25 ਮੈਂਬਰ ਸੁਭਾਸ਼ ਸੁਖੀਜਾ ਇੰਸਾ ਨੇ ਇੱਥੇ ਪੁੱਜਣ ਤੇ ਹਲਕਾ ਵਿਧਾਇਕ ਰਮਿੰਦਰ ਆਵਲਾ ਨੂੰ ਜੀ ਆਇਆ ਕਿਹਾ ਅਤੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਬਲਾਕ ਜਲਾਲਾਬਾਦ ਦੀ ਸਾਧ ਸੰਗਤ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਵਿਸ਼ੇਸ਼ ਰੂਪ ਵਿੱਚ ਚਾਨਣਾ ਪਾਇਆ। ਇਸ ਮੌਕੇ ਨਾਮ ਚਰਚਾ ਦੌਰਾਨ ਕਾਂਗਰਸੀ ਆਗੂ ਜੋਨੀ ਆਵਲਾ ਪੰਜਾਬ ਕਾਂਗਰਸ ਦੇ ਸਪੋਕਸਮੈਨ ਰਾਜ ਬਖਸ਼ ਕੰਬੋਜ ਦਿਹਾਤੀ ਪ੍ਰਧਾਨ ਕ੍ਰਿਸ਼ਨ ਕਾਠਗੜ੍ਹ, ਰਘਬੀਰ ਸਿੰਘ ,ਜੱਟ ਮਹਾਂ ਸਭਾ ਦੇ ਪ੍ਰਿਸ ਵੈਰੋਕੇ, ਕਾਕਾ ਕੰਬੋਜ, ਅਸ਼ੋਕ ਕੁਮਾਰ , ਸਚਿਨ ਆਵਲਾ ਜਗਦੀਸ਼ ਥਿੰਦ ਅਦਿ ਹਾਜਰ ਸਨ।

Read 318 times