:
You are here: Home

ਸਿਹਤ ਮੰਤਰੀ ਨੇ ਹਫਤੇ 'ਚ ਡਾਕਟਰਾਂ ਦਾ ਪ੍ਰਬੰਧ ਕਰਨ ਦਾ ਦਿੱਤਾ ਭਰੋਸਾ Featured

Written by  Published in Politics Friday, 22 November 2019 04:41

ਜਲਾਲਾਬਾਦ, 21 ਨਵੰਬਰ (ਬਲਵਿੰਦਰ, ਹਨੀ ਕਟਾਰੀਆ ) ਜਲਾਲਾਬਾਦ ਦੇ ਸਿਵਿਲ ਹਸਪਤਾਲ 'ਚ ਡਾਕਟਰਾਂ ਦੀ ਕਮੀ ਨੂੰ ਇੱਕ ਹਫਤੇ 'ਚ ਦੂਰ ਕੀਤਾ ਜਾਵੇਗਾ ਤਾਂਕਿ ਹਲਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ। ਇਹ ਵਿਚਾਰ ਸੂਬਾ ਸਿਹਤ ਮੰਤਰੀ ਪੰਜਾਬ ਅਤੇ ਜਿਲਾ ਫਾਜਿਲਕਾ ਦੇ ਵਿਕਾਸ ਕਾਰਜਾਂ ਦੇ ਇੰਚਾਰਜ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਜਲਾਲਾਬਾਦ 'ਚ ਕਾਂਗਰਸ ਦਫਤਰ ਪਹੁੰ ਤੇ ਚ ਸਰਪੰਚਾਂ-ਪੰਚਾ ਅਤੇ ਹੋਰ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ, ਜਿਲਾ ਪ੍ਰਧਾਨ ਰੰਜਮ ਕਾਮਰਾ, ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ, ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ, ਡਾ. ਬੀਡੀ ਕਾਲੜਾ, ਕਾਕਾ ਕੰਬੋਜ, ਸ਼ੇਰਬਾਜ ਸੰਧੂ ਅਤੇ ਹੋਰਨਾਂ ਨੇ ਸੰਬੋਧਨ ਦੌਰਾਨ ਹਲਕਾ ਵਾਸੀਆਂ ਨੂੰ ਵਿਕਾਸ ਕਾਰਜ ਕਰਵਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ ਮਦਨ ਕਾਠਗੜ੍ਹ, ਰਘੁਬੀਰ ਜੈਮਲ ਵਾਲਾ, ਬਿੱਟੂ ਸੇਤੀਆ, ਜਰਨੈਲ ਸਿੰਘ ਮੁਖੀਜਾ, ਕ੍ਰਿਸ਼ਨ ਕਾਠਗੜ੍ਹ, ਵਿੱਕੀ ਧਵਨ, ਕੁਲਦੀਪ ਧਵਨ, ਧਰਮ ਸਿੱਘ ਸਿੱਧੂ, ਕਪਿਲ ਕਪੂਰ, ਨੀਲਾ ਮਦਾਨ, ਸੋਨੂੰ ਦਰਗਨ, ਸੁਖਮੰਦਰ ਸਿੰਘ ਰੱਤਾਥੇੜ, ਜਸਦੀਪ ਢਿੱਲੋ ਅਤੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਆਪਣੇ ਸਿਹਤ ਬੀਮਾ ਕਾਰਡ ਜਰੂਰ ਬਣਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਰਹਿ ਗਏ ਹਨ ਉਨ੍ਹਾਂ ਲੋਕਾਂ ਦੇ ਕਾਰਡ ਬਣਵਾਉਣ ਲਈ ਸੂਬਾ ਪੱਧਰ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਜਾਵੇਗਾ ਅਤੇ ਪਿੰਡ-ਪਿੰਡ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਨੇ 67 ਲੱਖ ਤੋਂ ਵੱਧ ਲੋਕਾਂ ਦੇ ਕਾਰਡ ਬਣ ਚੁੱਕੇ ਹਨ ਅਤੇ 50 ਹਜਾਰ ਲੋਕਾਂ ਨੇ ਇਲਾਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਹਲਕੇ 'ਚ ਪਰਚਿਆਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਲਕਿ ਹਰੇਕ ਜਰੂਰਤਮੰਦ ਵਿਅਕਤੀ ਦਾ ਕੰਮ ਬਿਨਾ ਕਿਸੇ ਪੱਖਪਾਤ ਦੇ ਹੋਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਮੈਂ ਜਰੂਰਤਮੰਦ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤਿਆਰ ਰਹਾਂਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Read 355 times