:
You are here: Homeਮਾਲਵਾਐਸ ਡੀ ਐਮ ਧੀ ਖਾਲੀ ਕਰਵਾਏਗੀ ਆਪਣੇ ਪਿਓ ਤੋਂ ਸਰਕਾਰੀ ਕੋਠੀ

ਐਸ ਡੀ ਐਮ ਧੀ ਖਾਲੀ ਕਰਵਾਏਗੀ ਆਪਣੇ ਪਿਓ ਤੋਂ ਸਰਕਾਰੀ ਕੋਠੀ Featured

Written by  Published in ਮਾਲਵਾ Friday, 22 November 2019 04:30

ਚੰਡੀਗੜ•, 22 ਨਵੰਬਰ, 2019 : ਇਕ ਬੇਹੱਦ ਹੈਰਾਨੀਜਨਕ ਮਾਮਲੇ ਵਿਚ ਚੰਡੀਗੜ• ਦੀ ਐਸ ਡੀ ਐਮ ਸੈਂਟਰਲ ਨਾਜ਼ੁਕ ਕੁਮਾਰ ਨੂੰ ਆਖਿਆ ਗਿਆ ਹੈ ਕਿ ਉਹ ਆਈ ਏ ਐਸ ਵਜੋਂ ਸੇਵਾਮੁਕਤ ਹੋਏ ਆਪਣੇ ਪਿਤਾ ਅਨਿਲ ਕੁਮਾਰ ਤੋਂ ਸਰਕਾਰੀ ਕੋਠੀ ਖਾਲੀ ਕਰਵਾਉਣ। ਅਨਿਲ ਕੁਮਾਰ ਯੂ ਟੀ ਦੇ ਗ੍ਰਹਿ ਸਕੱਤਰ ਵਜੋਂ ਸੇਵਾ ਮੁਕਤ ਹੋਏ ਹਨ ਤੇ ਸੈਕਟਰ 16 ਵਿਚ ਸਰਕਾਰੀ ਕੋਠੀ ਵਿਚ ਰਹਿੰਦੇ ਹਨ ਜਿਥੇ ਉਹ ਨਿਯਮਾਂ ਮੁਤਾਬਕ ਤੈਅ ਸਮੇਂ ਤੋਂ ਵੱਧ ਰਹਿ ਚੁੱਕੇ ਹਨ। ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਿਸ ਕੋਠੀ ਨੂੰ ਖਾਲੀ ਕਰਵਾਉਣਾ ਹੈ ਉਸਦੇ ਬਾਹਰ ਪਿਤਾ ਅਤੇ ਧੀ ਦੋਵਾਂ ਦੇ ਨਾਮ ਦੀਆਂ ਨੇਮਪਲੇਟਾਂ ਲੱਗੀਆਂ Âਨ ਪਰ ਨਾਜ਼ੁਕ ਦਾ ਕਹਿਦਾ ਹੈ ਕਿ ਉਹ ਸੈਕਟਰ 7 ਵਿਚ ਰਹਿੰਦੀ ਹੈ। ਸਕੱਤਰ ਹਾਊਸ ਅਲਾਟਮੈਂਟ ਕਮੇਟੀ ਯੂ ਟੀ ਚੰਡੀਗੜ• ਵੱਲੋਂ 20 ਨਵੰਬਰ ਨੂੰ ਪੱਤਰ ਰਾਹੀਂ ਨਾਜ਼ੁਕ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੈਕਟਰ 16 ਵਿਚ ਸਥਿਤ ਕੋਠੀ ਨੰਬਰ 514 ਅਨਿਲ ਕੁਮਾਰ ਕੋਲੋਂ ਖਾਲੀ ਕਰਵਾਏ ਜੋ ਕਿ ਜੂਨ ਵਿਚ ਸੇਵਾ ਮੁਕਤ ਹੋ ਗਏ ਹਨ। ਨਾਜ਼ੁਕ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਤੇ ਯੂ ਟੀ ਕੇਡਰ ਦੀ ਅਫਸਰ ਹੈ ਜੋ ਪਹਿਲੀ ਵਾਰ ਚੰਡੀਗੜ• ਵਿਚ ਤਾਇਨਾਤ ਹੋਈ ਹੈ। ਅਨਿਲ ਕੁਮਾਰ ਨੂੰ ਲਿਖੇ ਪੱਤਰ ਵਿਚ ਆਖਿਆ ਗਿਆ ਹੈ ਕਿ ਉਹ 30 ਜੂਨ 2019 ਨੂੰ ਸੇਵਾ ਮੁਕਤ ਹੋ ਗਏ ਸਨ ਤੇ ਨਿਯਮਾਂ ਮੁਤਾਬਕ ਉਹ 31 ਅਕਤੂਬਰ 2019 ਤੱਕ ਆਮ ਲਾਇਸੰਸ ਫੀਸ 'ਤੇ ਇਸ ਮਕਾਨ ਵਿਚ ਰਹਿ ਸਕਦੇ ਹਨ। ਪਰ ਉਹ ਮਿਆਦ ਖਤਮ ਹੋਣ ਤੋਂ ਬਾਅਦ ਵੀ ਇਥੇ ਰਹਿ ਰਹ ਹਨ। ਉਹਨਾਂ ਨੂੰ ਇਹ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਇਕ ਹਫਤੇ ਦੇ ਅੰਦਰ ਅੰਦਰ ਇਹ ਮਕਾਨ ਮੇਨਟੀਨੈਂਸ ਅਧਿਕਾਰੀਆਂ ਹਵਾਲੇ ਕਰਨ ਵਾਸਤੇ ਕਿਹਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਐਸ ਡੀ ਐਮ ਨਾਜ਼ੁਕ ਨੂੰ ਇਹ ਮਕਾਨ ਖਾਲੀ ਕਰਵਾਉਣਾ ਪਵੇਗਾ। ਐਸ ਡੀ ਐਮ ਨਾਜ਼ੁਕ ਨੇ ਆਖਿਆ ਹੈ ਕਿ ਉਹਨਾਂ ਨੂੰ ਪੱਤਰ ਨਹੀਂ ਮਿਲਿਆ ਪਰ ਇਸ ਮਾਮਲੇ ਵਿਚ ਨਿਯਮਾਂ ਅਨੁਸਾਰ ਮਕਾਨ ਖਾਲੀ ਕਰਵਾਇਆ ਜਾਵੇਗਾ।

Read 12 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ