:
You are here: Home

ਵਿਧਾਇਕ ਰਮਿੰਦਰ ਆਵਲਾ ਨੇ ਨਗਰ ਕੌਂਸਲ 'ਚ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ Featured

Written by  Published in Politics Thursday, 14 November 2019 06:32

ਜਲਾਲਾਬਾਦ, 13 ਨਵੰਬਰ (ਹਨੀ ਕਟਾਰੀਆ,ਬਲਵਿੰਦਰ ) ਸ਼ਹਿਰ 'ਚ ਲੋੜੀਦੇ ਵਿਕਾਸ ਕਾਰਜਾਂ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਵਿਧਾਇਕ ਰਮਿੰਦਰ ਆਵਲਾ ਨੇ ਬੁੱਧਵਾਰ ਨੂੰ ਨਗਰ ਕੌਂਸਲ ਦਫਤਰ ਪਹੁੰਚ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐਸਡੀਐਮ ਕੇਸ਼ਵ ਗੋਇਲ, ਈਓ ਰਜਨੀਸ਼ ਕੁਮਾਰ ਜਲਾਲਾਬਾਦ, ਐਸਡੀਓ ਬਿਜਲੀ ਵਿਭਾਗ ਰਮੇਸ਼ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਕਾਂਗਰਸ ਲੀਡਰਸ਼ਿਪ ਜਿਲਾ ਪ੍ਰਧਾਨ ਰੰਜਮ ਕਾਮਰਾ, ਰਾਜ ਬਖਸ਼ ਕੰਬੋਜ, ਦਰਸ਼ਨ ਵਾਟਸ, ਜਰਨੈਲ ਸਿੰਘ ਮੁਖੀਜਾ, ਸ਼ਾਮ ਸੁੰਦਰ ਮੈਣੀ, ਬਿੱਟੂ ਸੇਤੀਆ, ਨੀਲਾ ਮਦਾਨ, ਦੀਪਕ ਆਵਲਾ, ਜੋਨੀ ਆਵਲਾ, ਸਚਿਨ ਆਵਲਾ, ਲਵਲੀ ਫੁਟੇਲਾ, ਜਸਵਿੰਦਰ ਵਰਮਾ, ਬਲਵਿੰਦਰ ਸਿੰਘ ਪੱਪੂ ਦੋਧੀ, ਡਾ. ਸ਼ਿਵ ਛਾਬੜਾ, ਸ਼ੇਰੀ ਕਮਰਾ, ਵਿਸ਼ਾਲ ਛਾਬੜਾ,ਕੁਲਦੀਪ ਧਵਨ, ਕੇਵਲ ਸੁਖੀਜਾ, ਅਨੂੰ ਵਰਮਾ ਮੌਜੂਦ ਸਨ। ਇਸ ਮੌਕੇ ਰਮਿੰਦਰ ਆਵਲਾ ਨੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸ਼ਹਿਰ 'ਚ ਜਿੱਥੇ ਜਿੱਥੇ ਵੀ ਸੀਵਰੇਜ ਦੀ ਸਮੱਸਿਆ ਹੈ ਉਸਦੇ ਹੱਲ ਲਈ ਪੁਖਤਾ ਇੰਤਜਾਮ ਕੀਤੇ ਜਾਣ। ਇਸ ਤੋਂ ਇਲਾਵਾ ਵਾਟਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਟ੍ਰੀਟ ਲਾਈਟਾਂ ਦੀ ਜਿੱਥੇ ਖਰਾਬੀ ਹੈ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਰਮਿੰਦਰ ਆਵਲਾ ਨੇ ਈਓ ਨਾਲ 5 ਮਰਲਿਆਂ ਤੋਂ ਘੱਟ ਜਗ੍ਹਾਂ ਵਾਲੇ ਲੋਕਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਮਾਫੀ ਸੰਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਦੇ ਆਮ ਲੋਕਾਂ ਅਤੇ ਵਿਦਿਆਰਥੀ ਵਰਗ ਦੀਆਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਰਮਿੰਦਰ ਆਵਲਾ ਨੇ ਕਿਹਾ ਕਿ ਹਲਕੇ ਅੰਦਰ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

Read 394 times