:
You are here: Homeਮਾਲਵਾਰਣਇੰਦਰ ਸਿੰਘ ਵੱੱਲੋਂ ਜਲਾਲਾਬਾਦ ਦੇ ਵੋਟਰਾਂ ਦੇ ਧੰਨਵਾਦੀ ਦੌਰੇ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦਾ ਇੱਕ ਵਾਰ ਫਿਰ ਦਿੱਤਾ ਭਰੋਸਾ

ਰਣਇੰਦਰ ਸਿੰਘ ਵੱੱਲੋਂ ਜਲਾਲਾਬਾਦ ਦੇ ਵੋਟਰਾਂ ਦੇ ਧੰਨਵਾਦੀ ਦੌਰੇ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦਾ ਇੱਕ ਵਾਰ ਫਿਰ ਦਿੱਤਾ ਭਰੋਸਾ Featured

Written by  Published in ਮਾਲਵਾ Saturday, 09 November 2019 03:13

ਜਲਾਲਾਬਾਦ : ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਜਿੱਤੇ ਰਮਿੰਦਰ ਸਿੰਘ ਆਵਲਾ ਦੀ ਜਿੱਤ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਲਈ ਪੁੱਜੇ ਯੁਵਰਾਜ ਰਣਇੰਦਰ ਸਿੰਘ ਨੇ ਐਲਾਨ ਕੀਤਾ ਕਿ ਚੋਣ ਮੁਹਿੰਮ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਵਿਖੇ ਪੁੱਜਣਗੇ ਜਿਨ੍ਹਾਂ ਤੋਂ ਇਸ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਵਾਉਣ ਲਈ ਫੰਡ ਜਾਰੀ ਕਰਵਾਏ ਜਾਣਗੇ । ਹਰਕ੍ਰਿਸ਼ਨ ਰਿਜ਼ਾਰਟ ਜਲਾਲਾਬਾਦ ਅਤੇ ਹਲਕੇ ਦੇ ਹੋਰ ਪਿੰਡਾਂ ਵਿੱਚ ਰੱਖੇ ਸਮਾਗਮਾਂ ਦੌਰਾਨ ਹੋਰਨਾਂ ਕਿਹਾ ਕਿ ਇੱਥੇ ਝੂਠੇ ਲਾਰੇ ਦਾਅਵੇ ਕਰਕੇ ਸਤਾ ਹਾਸਲ ਕਰਨ ਵਾਲੇ ਸ਼ਾਸਕਾਂ ਦੇ ਰਾਜ ਦਾ ਹਮੇਸ਼ਾ ਲਈ ਅੰਤ ਹੋ ਗਿਆ ਹੈ । ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸਭ ਤੋਂ ਪਹਿਲੀ ਪੀਣ ਵਾਲੇ ਸ਼ੁੱਧ ਪਾਣੀ , ਸਿੱਖਿਆ ,ਖੇਤਾਂ ਲਈ ਨਹਿਰੀ ਪਾਣੀ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਨੂੰ ਦਿੱਤੀ ਜਾਵੇਗੀ । ਇਸ ਮੌਕੇ mla ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਹਲਕੇ ਦੇ ਵੋਟਰਾਂ, ਸਪੋਰਟਰਾਂ ਲਈ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੋਟਰਾਂ ਵੱਲੋਂ ਬਖਸ਼ੀ ਜਿੱਤ ਤੋਂ ਬਾਅਦ ਉਹ ਵਿਧਾਨ ਸਭਾ ਦੇ ਉਸ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਏ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸ਼ਾਹ ਨਾਲ ਸਬੰਧਤ ਬੁਲਾਇਆ ਗਿਆ ਸੀ । ਉਹਨਾਂ ਕਿਹਾ ਕਿ ਉਹ ਇਸ ਹਲਕੇ ਦੇ ਲੋਕਾਂ ਦੇ ਦੁੱਖ - ਸੁੱਖ ਖਾਲ ਵੇਲੇ ਸਹਾਈ ਹੋਣਗੇ । ਉਨ੍ਹਾਂ ਕਿਹਾ ਜੇ ਪਹਿਲੀ ਪਾਤਸ਼ਾਹੀ ਦੇ ਚੱਲ ਰਹੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 11 ਨਵੰਬਰ ਨੂੰ ਜਲਾਲਾਬਾਦ ਹਲਕੇ ਵਿੱਚੋਂ ਬੱਸਾਂ ਜਾਣਗੀਆਂ । ਹੁੰਦਾ ਜਾ ਕੇ ਚਾਹੇ ਉਹ ਇਸ ਤੋਂ ਪਹਿਲਾਂ ਵੀ ਇਸ ਵੱਡੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਨ ਆਏ ਹੋਣ ਪਰ ਫਿਰ ਵੀ ਨਵੰਬਰ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਸੁਲਤਾਨ ਵੱਲੋਂ ਦੀਵੇ ਦਰਸ਼ਨ ਕਰਨ ਲਈ ਜਾਣਗੇ । ਇਸ ਮੌਕੇ ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸ ਰਾਜ ਜੋਸਨ , ਨਸੀਬ ਸਿੰਘ ਸੰਧੂ , ਬੀ ਐੱਸ ਭੁੱਲਰ , ਹਰਿੰਦਰ ਸਿੰਘ ਢੀਂਡਸਾ , ਅਨੀਸ਼ ਸਿਡਾਨਾ , ਰਾਜ ਬਖਸ਼ ਕੰਬੋਜ , ਦਰਸ਼ਨ ਲਾਲ , ਸ਼ੇਰਬਾਜ ਸਿੰਘ ਸੰਧੁੂ , ਹਰਭਗਵਾਨ ਜੋਸਣ , ਅਸ਼ੋਕ ਕੁਮਾਰ ਡੱਬਵਾਲੀ ਕਲਾਂ , ਬਲਦੇਵ ਰਾਜ ਸਾਬਕਾ ਚੇਅਰਮੈਨ ਬਲਾਕ ਸੰਮਤੀ , ਗੁਰਪ੍ਰੀਤ ਜਿਗਰੀ , ਕਾਕਾ ਕੰਬੋਜ , ਡਾਕਟਰ ਬੀ ਡੀ ਕਾਲੜਾ , ਹਰਭਜਨ ਕੰਬੋਜ ਡੱਬਵਾਲਾ ਕਲਾਂ , ਅਮਰ ਕੰਬੋਜ਼ , ਦੀਪਕ ਆਵਲਾ ਤੋਂ ਇਲਾਵਾ ਹੋਰ ਵੀ ਅਨੇਕਾਂ ਸੀਨੀਅਰ ਆਗੂ ਮੌਜੂਦ ਸਨ ।

Read 0 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ