:
You are here: Home

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ਦੀ ਸੰਭਾਲ ਬਾਰੇ ਜਾਣਕਾਰੀ ਦੇਣ ਲਈ ਲਗਾਇਆ ਬਲਾਕ ਪੱਧਰੀ ਕੈਂਪ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Wednesday, 06 November 2019 06:20

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸੰਭਾਲ ਪ੍ਰਤੀ ਜਾਣਕਾਰੀ ਦੇਣ ਲਈ ਐਸਕਾਡ ਸਕੀਮ ਅਧੀਨ ਬਲਾਕ ਪੱਧਰੀ ਕੈਂਪ ਪਿੰਡ ਪੰਜ ਕੋਸੀ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ ਰਕੇਸ਼ ਗਰੋਵਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜਿਲਕਾ ਨੇ ਕੀਤਾ। ਇਸ ਮੌਕੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਡਾ ਰਾਕੇਸ਼ ਗਰੋਵਰ ਡਿਪਟੀ ਡਾਇਰੈਕਟਰ ਪਸ਼ੁ ਪਾਲਣ ਨੇ ਕਿਹਾ ਕਿ ਵਿਭਾਗ ਦੇ ਮਾਹਰਾਂ ਦੀ ਸਲਾਹਾਂ ਨੂੰ ਮੰਨ ਕੇ ਕਿਸਾਨ ਆਪਣੇ ਪਸ਼ੂਆਂ ਦੀ ਸੰਭਾਲ ਕਰਨ ਤਾਂ ਜੋ ਦਵਾਈਆਂ ਦੇ ਵਾਧੂ ਖਰਚੇ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸਲ ਸੁਧਾਰ ਲਈ ਪਸ਼ੂ ਪਾਲਕ ਚੰਗੀ ਨਸਲ ਦੇ ਸੀਮਨ ਨਾਲ ਹੀ ਪਸ਼ੂਆਂ ਨੂੰ ਨਵੇ ਦੁੱਧ ਕਰਵਾਉਣ। ਇਸ ਦੇ ਨਾਲ ਹੀ ਉਹ ਪਸ਼ੂ ਤੋਂ ਹਰ ਸਾਲ ਇਕ ਸੂਆ ਲੈਣਾ ਯਕੀਨੀ ਬਣਾਉਣ ਅਤੇ ਦੋਗਲੀ ਨਸਲ ਦੀਆਂ ਗਾਵਾਂ ਦੇ ਦੁੱਧ ਦੇਣ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਸੁਣ ਤੋਂ ਦੋ ਮਹੀਨੇ ਪਹਿਲਾਂ ਉਹਨਾਂ ਨੂੰ ਦੁੱਧ ਤੋਂ ਸੁਕਾ ਦੇਣ। ਡਾ ਹਕੀਕਤ ਚੌਧਰੀ ਵੈਟਨਰੀ ਅਫਸਰ ਨੇ ਪਸ਼ੂਆਂ ਦੇ ਚਾਰੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਆਪਣੀ ਫੀਡ ਤਿਆਰ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਪਸ਼ੂਆਂ ਲਈ ਫੀਡ ਤਿਆਰ ਕਰਨ ਦਾ ਫਾਰਮੂਲਾ ਵੀ ਕਿਸਾਨਾਂ ਨਾਲ ਸਾਂਝਾ ਕੀਤਾ। ਡਾ ਅਮਿਤ ਨੈਨ ਜ਼ਿਲਾ ਕੋਆਰਡੀਨੇਟਰ ਪੀ ਟੀ ਪ੍ਰੋਜੈਕਟ ਫਾਜ਼ਿਲਕਾ ਨੇ ਵਿਭਾਗ ਵੱਲੋਂ ਚਲਾਏ ਜਾ ਰਹੇ ਪੀ.ਟੀ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਡਾ ਨਰਿੰਦਰਪਾਲ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਮਾਹਰਾਂ ਦੁਆਰਾ ਦਿੱਤੀਆ ਸਲਾਹਾਂ ਤੇ ਅਮਲ ਕਰਨ ਲਈ ਕਿਹਾ। ਇਸ ਮੌਕੇ 431 ਪਸ਼ੂਆਂ ਨੂੰ ਵੱਖ- ਵੱਖ ਬੀਮਾਰੀਆਂ ਲਈ ਮੁਫਤ ਦਵਾਈ ਦਿੱਤੀ ਗਈ। ਇਸ ਮੌਕੇ ਸਿਵਲ ਪਸ਼ੂ ਹਸਪਤਾਲ ਪੰਜਕੋਸੀ ਵਿਚ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾਏ ਗਏ। ਇਸ ਮੌਕੇ ਓਮ ਪ੍ਰਕਾਸ਼ ਸਰਪੰਚ, ਪ੍ਰੇਮ ਕੁਮਾਰ ਵੈਟਨਰੀ ਫਾਰਮਾਸਿਸਟ ਪੰਜਕੋਸੀ, ਬਵਦੀਪ ਸਿੰਘ ਵੈਟਨਰੀ ਫਾਰਮਾਸਿਸਟ ਦੀਵਾਨ ਖੇੜਾ, ਰਾਜ ਕੁਮਾਰ ਵੈਟਨਰੀ ਫਾਰਮਾਸਿਸਟ ਢੀਂਗਾ ਵਾਲੀ, ਸੁਖਜਿੰਦਰ ਸਿੰਘ, ਅਰਸ਼ਪਿੰਦਰ ਸਿੰਘ, ਅਜੈ ਖੈਰਵਾ ਵਿਸ਼ੇਸ਼ ਤੋਰ ਤੇ ਹਾਜਿਰ ਸਨ

Read 609 times