:
You are here: Home

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Wednesday, 06 November 2019 06:19

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿਚ ਪਾਏ ਜਾ ਰਹੇ ਭਾਰੀ ਉਤਸਾਹ ਨੂੰ ਵੇਖਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਨਵੇਂ ਪਾਸਪੋਰਟ ਬਣਾਉਣ ਦੀ ਸੁਵਿਧਾ ਜ਼ਿਲੇ੍ਹ ਅੰਦਰ ਮੁਹੱਈਆ ਕਰਵਾਈ ਗਈ। ਇਸ ਤਹਿਤ ਪਾਸਪੋਰਟ ਦਫ਼ਤਰ ਅੰਮਿ੍ਰਤਸਰ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕਰਕੇ ਸਰਕਾਰੀ ਆਈ.ਟੀ.ਆਈ. ਫਾਜਿਲਕਾ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਂਪ ਦਾ ਉਦਘਾਟਨ ਕਰਨ ਮੌਕੇ ਪਹੁੰਚੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦਰਸ਼ਨ ਕਰਨ ਵਾਲਿਆਂ ਵਿੱਚ ਪਾਸਪੋਰਟ ਬਣਾਉਣ ਦੀ ਹੋੜ ਨੂੰ ਵੇਖਦਿਆਂ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਚਾਹਵਾਨਾਂ ਨੂੰ ਪਾਸਪੋਰਟ ਬਣਵਾਉਣ ਲਈ ਦੂਰ ਦੁਰਾਡੇ ਨਾਂ ਜਾਣਾ ਪਵੇ ਤੇ ਚਾਹਵਾਨ ਬੇਲੋੜੀ ਖੱਜਲ ਖੁਆਰੀ ਤੋਂ ਵੀ ਬੱਚ ਸਕਣ। ਪਾਸਪੋਰਟ ਦਫਤਰ ਅੰਮਿ੍ਰਤਸਰ ਦੇ ਏ.ਪੀ.ਓ ਬਲਰਾਜ ਕੁਮਾਰ ਨੇ ਦੱਸਿਆ ਕਿ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿਖੇ ਲਗਾਏ ਗਏ ਕੈਂਪ ਦੌਰਾਨ 178 ਚਾਹਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਵਾਸਤੇ ਯੋਗ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੋਗ ਚੁਣੇ ਗਏ ਚਾਹਵਾਨਾਂ ਦੇ ਪਾਸਪੋਰਟ ਪੁਲਿਸ ਵੱਲੋਂ ਵੈਰੀਫਿਕੇਸਨ ਉਪਰੰਤ ਘਰ ਵਿੱਚ ਪੁੱਜਦੇ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਹਨੂੰਮਾਨਗੜ੍ਹ ਰੋਡ ਅਬੋਹਰ ਵਿਖੇ 6 ਨਵੰਬਰ ਨੂੰ ਪਾਸਪੋਰਟ ਬਣਾਉਣ ਸਬੰਧੀ ਕੈਂਪ ਲਗਾਇਆ ਜਾਵੇਗਾ, ਇਸ ਦੌਰਾਨ 200 ਨਵੇਂ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਕੀਤੀ ਜਾਵੇਗੀ।

Read 643 times