Print this page

ਪਾਕਿਸਤਾਨ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੀ ਡਾਕ ਟਿਕਟ Featured

Written by  Published in ਦੇਸ਼-ਵਿਦੇਸ਼ Wednesday, 06 November 2019 05:35

ਇਸਲਾਮਬਾਦ, 6 ਨਵੰਬਰ, 2019 : ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕ ਟਿਕਟ ਜਾਰੀ ਕੀਤੀ ਹੈ। ਇਹ ਟਿਕਟ ਪਾਕਿਸਤਾਨੀ ਕਰੰਸੀ ਅਨੁਸਾਰ 8 ਰੁਪਏ ਦੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨੀ ਪੋਸਟ ਵੱਲੋਂ ਇਸਦੀ ਵਿਕਰੀ ਲਾਂਘੇ ਦੇ ਉਦਘਾਟਨੀ ਦਿਨ ਤੋਂ ਸ਼ੁਰੂ ਕੀਤੀ ਜਾਵੇਗੀ। ਟਿਕਟ 'ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਛਪੀ ਹੈ ਅਤੇ ਅੰਗੇਰਜ਼ੀ ਵਿਚ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਸ ਵਿਚ 550 ਸਾਲਾ ਪ੍ਰਕਾਸ਼ ਪੁਰਬ ਦਾ ਵੀ ਜ਼ਿਕਰ ਹੈ ਤੇ ਗੁਰੂ ਸਾਹਿਬ ਦੇ ਜੀਵਨ ਕਾਲ ਦਾ ਸਮਾਂ ਵੀ ਦੱਸਿਆ ਗਿਆ ਹੈ।

Read 68 times
разработка сайтов