:
You are here: Homeਦੇਸ਼-ਵਿਦੇਸ਼ਸਰੀ ‘ਚ ਜਾਇਦਾਦ ਸਬੰਧੀ ਜੁਰਮ ਅਤੇ ਮੋਟਰ -ਗੱਡੀਆਂ ‘ਚ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਹੋਇਆ ਵਾਧਾ

ਸਰੀ ‘ਚ ਜਾਇਦਾਦ ਸਬੰਧੀ ਜੁਰਮ ਅਤੇ ਮੋਟਰ -ਗੱਡੀਆਂ ‘ਚ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਹੋਇਆ ਵਾਧਾ Featured

Written by  Published in ਦੇਸ਼-ਵਿਦੇਸ਼ Tuesday, 29 October 2019 04:45

ਸਰੀ, 29 ਅਕਤੂਬਰ, 2019 :ਸਰੀ ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਇਸ ਸਾਲ ਦੀ ਤੀਜੀ ਤਿਮਾਹੀ ਦਰਮਿਆਨ ਸ਼ਹਿਰ ਵਿਚ ਜਾਇਦਾਦ ਸਬੰਧੀ ਜੁਰਮ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਵਾਹਨਾਂ ਵਿਚ ਚੋਰੀ ਹੋਣ ਦੀਆਂ ਘਟਨਾਵਾਂ ਵੀ ਵਧੀਆਂ ਹਨ। ਸਰੀ ਆਰਸੀਐਮਪੀ ਦੇ ਮੀਡੀਆ ਅਧਿਕਾਰੀ ਐਲੇਨੋਰ ਸਟੁਰਕੋ ਨੇ ਕਿਹਾ ਹੈ ਕਿ ਇਹ ਰੁਝਾਨ ਸਮੁੱਚੇ ਲੋਅਰ ਮੇਨਲੈਂਡ ਵਿਚ ਨੋਟ ਕੀਤਾ ਗਿਆ ਹੈ ਅਤੇ ਜੁਲਾਈ ਤੋਂ ਸਤੰਬਰ ਦਰਮਿਆਨ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਅੰਕੜੇ ਅਗਲੇ ਵੀਰਵਾਰ ਨੂੰ ਜਾਰੀ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਆਰ ਸੀ ਐਮ ਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿੱਥੇ ਕਿਤੇ ਵੀ ਜਾਇਦਾਦ ਸਬੰਧੀ ਜੁਰਮ ਦਾ ਪਤਾ ਲੱਗਦਾ ਹੈ ਜਾਂ ਕੋਈ ਸ਼ੱਕੀ ਗਤੀਵਿਧੀ ਵੇਖਦੇ ਹਨ ਤਾਂ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਆਰ ਸੀ ਐਮ ਪੀ ਨੂੰ ਆਪਣੇ ਸਰੋਤਾਂ ਨੂੰ ਵਰਤੋਂ ਵਿਚ ਲਿਆਉਣ ਅਤੇ ਗੁਪਤ ਸਰੋਤਾਂ ਨੂੰ ਬਰਕਰਾਰ ਰੱਖਣ ਵਿਚ ਸਹਾਇਤਾ ਮਿਲ ਸਕੇ। ਜੇਕਰ ਲੋਕ ਪੁਲਿਸ ਨੂੰ ਸਹਿਯੋਗ ਦੇਣਗੇ ਤਾਂ ਹੀ ਪੁਲਿਸ ਅਜਿਹੀਆਂ ਥਾਵਾਂ ਦੀ ਨਿਸ਼ਾਨਦੇਹੀ ਕਰ ਸਕੇਗੀ ਕਿ ਕਿਹੜੇ ਸਥਾਨਾਂ ਤੇ ਪ੍ਰਾਪਰਟੀ ਜੁਰਮ ਨਿਸ਼ਾਨਾ ਟੀਮ ਦੀ ਜ਼ਿਆਦਾ ਜ਼ਰੂਰਤ ਹੈ। ਸਰੀ ਆਰ ਸੀ ਐਮ ਪੀ ਦੀ ਆਟੋ-ਕ੍ਰਾਈਮ ਟੀਮ ਨੇ ਵੀ ਵਾਹਨਾਂ ਵਿਚ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਨੂੰ ਨੋਟ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਕਲੋਵਰਡੇਲ ਵਿਚ ਕਾਰ ਬਰੇਕ-ਇਨ ਕਰਨ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਅਧਿਕਾਰੀ ਨੇ ਦੱਸਿਆ ਕਿ ਇਹ ਆਦਮੀ ਘੱਟੋ ਘੱਟ ਇੱਕ ਦਰਜਨ ਚੋਰੀ ਦੀਆਂ ਘਟਨਾਵਾਂ ਸ਼ਾਮਲ ਹੈ ਅਤੇ ਇਸ ਉੱਤੇ 20 ਦੋਸ਼ ਆਇਦ ਹਨ ਜਿਨ੍ਹਾਂ ਦੀ ਜਾਂਚ ਅਜੇ ਚੱਲ ਰਹੀ ਹੈ ਅਤੇ ਹੋਰ ਘਟਨਾਵਾਂ ਦੀ ਜਾਂਚ ਵੀ ਜਾਰੀ ਹੈ। ਪੁਲਿਸ ਅਨੁਸਾਰ ਇਸ ਵਿਅਕਤੀ ਦੇ ਖ਼ਿਲਾਫ਼ ਦੋਸ਼ਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਆਰ ਸੀ ਐਮ ਪੀ ਨੇ ਅਜੇ ਤੱਕ ਇਸ ਆਦਮੀ ਦਾ ਨਾਮ ਜਾਰੀ ਨਹੀਂ ਕੀਤਾ ਪਰ ਪੁਲਿਸ ਇਹ ਜ਼ਰੂਰ ਜਾਣਦੀ ਹੈ ਕਿ ਉਹ ਇਕ ਬਹੁਤ ਵੱਡਾ ਮੁਜਰਿਮ ਹੈ। ਉਹ ਪਿਛਲੇ ਦੋ ਹਫ਼ਤਿਆਂ ਤੋਂ ਪੁਲਿਸ ਹਿਰਾਸਤ ਵਿਚ ਹੈ।

Read 5 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ