Print this page

ਵਾਂ ਮੋਹਕਮ ਵਾਲੀ 'ਚ ਸਰਪੰਚ ਅਤੇ 15 ਪਰਿਵਾਰ ਕਾਂਗਰਸ 'ਚ ਸ਼ਾਮਿਲ

Written by  Published in ਮਾਲਵਾ Thursday, 10 October 2019 05:07

ਜਲਾਲਾਬਾਦ, 09 ਅਕਤੂਬਰ (ਹਨੀ ਕਟਾਰੀਆ , ਬਲਵਿੰਦਰ ) ਉਪਮੰਡਲ ਦੇ ਪੈਂਦੇ ਪਿੰਡ ਵਾਂ ਮੋਹਕਮ ਵਾਲੀ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਮਜਬੂਤੀ ਮਿਲੀ ਤੋਂ ਉਥੋਂ ਦੇ ਮੌਜੂਦਾ ਸਰਪੰਚ ਅਤੇ 15 ਹੋਰ ਪਰਿਵਾਰ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ।ਇਨ੍ਹ੍ਰਾਂ ਪਰਿਵਾਰਾਂ ਨੂੰ ਸੁਖਬੀਰ ਆਵਲਾ ਨੇ ਸਿਰੋਪਾ ਦੇ ਕੇ ਪਾਰਟੀ 'ਚ ਸ਼ਾਮਿਲ ਕੀਤਾ। ਇਸ ਮੌਕੇ ਹਰਬੰਸ ਲਾਲ ਥਿੰਦ, ਮੱਖਣ ਲਾਲ ਸਰਪੰਚ, ਰਜਿੰਦਰ ਸਿੰਘ ਸਾਬਕਾ ਸਰਪੰਚ,ਜੀਤ ਲਾਲ, ਬਲਦੇਵ ਰਾਜ, ਰਾਮ ਸਰੂਪ,ਗੁਰਦਾਸ ਰਾਮ ਬਾਦਲ, ਸੂਬਾ ਰਾਮ. ਲਛਮਣ, ਡਾਯ. ਮੁੱਤੀ, ਬਲਵੀਰ ਚੰਦ ਮੁੱਤੀ, ਗੋਲਡੀ ਕੁੱਕੜ, ਕਾਲਾ ਟੰਡਨ, ਰਾਜ ਕੁਮਾਰ ਟੰਡਨ, ਮਿਲਖ ਰਾਜ ਥਿੰਦ, ਬਲਵੰਤ ਰਾਮ ਮਿਰੋਕ, ਗੁਰਦਿਆਲ ਚੰਦ ਮਿਰੋਕ, ਸੁਖਦਿਆਲ ਮੁੱਤੀ, ਰਾਜ ਕੁਮਾਰ, ਮਾਣਕ ਮੁੱਤੀ, ਸੰਦੀਪ, ਸੰਦੀਪ ਟੰਡਨ,ਸੁਨੀਲ ਵਿਨੈਕ,ਕਸ਼ਮੀਰ ਲਾਲ,ਭਜਨ ਲਾਲ ਮਿਰੋਕ,ਬਿੰਦਰ ਮਿਰੋਕ, ਬੂਟਾ ਰਾਮ ਮੁੱਤੀ, ਸਰਮਿੱਤਰ ਥਿੰਦ ਮੌਜੂਦ ਸਨ। ਇਸ ਮੌਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਅਤੇ ਸਰਪੰਚ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਜੇਕਰ ਰਮਿੰਦਰ ਆਵਲਾ ਚੋਣ ਜਿੱਤਦੇ ਹਨ ਤਾਂ ਉਹ ਹਲਕੇ ਦਾ ਵਿਕਾਸ ਕਰਵਾਉਣਗੇ।

Read 97 times
разработка сайтов