:
You are here: Homeਮਾਲਵਾਦੀ ਰੈਵਿਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸਮੁੱਚੇ ਪੰਜਾਬ 'ਚ 11 ਅਕਤੂਬਰ ਤੋਂ ਜਿਲ੍ਹਾ ਹੈਡ ਕੁਆਟਰਾਂ ਤੇ ਜਿਮਨੀ ਚੋਣ ਵਾਲੇ ਹਲਕਿਆਂ 'ਚ ਧਰਨੇ ਦੇਣ ਦਾ ਐਲਾਨ

ਦੀ ਰੈਵਿਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸਮੁੱਚੇ ਪੰਜਾਬ 'ਚ 11 ਅਕਤੂਬਰ ਤੋਂ ਜਿਲ੍ਹਾ ਹੈਡ ਕੁਆਟਰਾਂ ਤੇ ਜਿਮਨੀ ਚੋਣ ਵਾਲੇ ਹਲਕਿਆਂ 'ਚ ਧਰਨੇ ਦੇਣ ਦਾ ਐਲਾਨ Featured

Written by  Published in ਮਾਲਵਾ Thursday, 10 October 2019 05:06

ਜਲਾਲਾਬਾਦ , 09 ਅਕਤੂਬਰ (ਵੇਦ ਭਠੇਜਾ, ਹਨੀ ਕਟਾਰੀਆ ) ਦੀ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੁੱਚੇ ਪੰਜਾਬ ਦੇ ਪਟਵਾਰੀ 11 ਅਕਤੂਬਰ ਨੂੰ ਜਿਲ੍ਹਾਂ ਹੈਡਕੁਆਟਰਾਂ ਤੇ 11 ਤੋ 2 ਵਜੇ ਤੱਕ ਧਰਨਾ ਦੇਣਗੇ । ਪਰ ਜਿਲ੍ਹਾਂ ਲੁਧਿਆਣਾ ਦਾ ਧਰਨਾ ਮੁੱਲਾਂਪੁਰ ਦਾਖਾ , ਫਾਜਿਲਕਾ ਦਾ ਜਲਾਲਾਬਾਦ , ਕਪੂਰਥਲਾ ਦਾ ਫਗਵਾੜਾ ਅਤੇ ਹੁਸ਼ਿਆਰਪੁਰ ਦਾ ਮੁਕੇਰੀਆ ਵਿਖੇ ਦਿੱਤਾ ਜਾਵੇਗਾ । 12 ਅਕਤੂਬਰ ਨੂੰ ਜਲਾਲਾਬਾਦ ਵਿਖੇ 11 ਵਜੇ ਤੋ 3 ਵਜੇ ਤੱਕ ਰੋਸ ਰੈਲੀ ਕੀਤੀ ਜਾਵੇਗੀ । ਜਿਸ 'ਚ ਬਠਿੰਡਾ ,ਮਾਨਸਾ, ਫਾਜਿਲਕਾ , ਫਿਰੋਜਪੁਰ, ਮੁਕਤਸਰ ਤੇ ਫਰੀਦਕੋਟ ਦੇ ਪਟਵਾਰੀ ਭਾਗ ਲੈਣਗੇ । ਫਗਵਾੜਾ ਵਿਖੇ 15 ਅਕਤੂਬਰ ਨੂੰ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਤਰਨਤਾਰਨ , ਕਪੂਰਥਲਾ , ਜਲੰਧਰ , ਨਵਾਂ ਸ਼ਹਿਰ ਅਤੇ ਰੋਪੜ ਦੇ ਪਟਵਾਰੀ ਭਾਗ ਲੈਣਗੇ । ਮੁਕੇਰੀਆ ਵਿਖੇ 17 ਅਕਤੂਬਰ ਨੂੰ ਰੋਸ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਅਮ੍ਰਿੰਤਸਰ , ਗੁਰਦਾਸਪੁਰ , ਪਠਾਨਕੋਟ ਤੇ ਹੁਸ਼ਿਆਰਪੁਰ ਦੇ ਪਟਵਾਰੀ ਭਾਗ ਲੈਣਗੇ । ਮੁੱਲਾਂਪੁਰ ਦਾਖਾ ਵਿਖੇ 19 ਅਕਤੂਬਰ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਰੋਸ ਰੈਲੀ ਕਰਨ ਤੋਂ ਬਾਅਦ ਉਸੇ ਦਿਨ ਹੀ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਰਿਟਾਇਰ ਪਟਵਾਰੀ ਕਾਨੂੰਗੋ ਨੂੰ ਮੁੜ ਭਰਤੀ ਕਰਨ ਵਾਲੀ ਚਿੱਠੀ ਨੂੰ ਰੱਦ ਕਰਕੇ ਨਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀ ਕੀਤਾ ਜਾਦਾ ਅਤੇ ਮੰਨੀਆ ਹੋਈਆ ਮੰਗਾਂ ਲਾਗੂ ਨਹੀ ਕੀਤੀਆਂ ਜਾਂਦੀਆ, ਉਦੋ ਤੱਕ ਸੰਘਰਸ਼ ਜਾਰੀ ਰਹੇਗਾ, ਮੰਨੀਆ ਹੋਈਆ ਮੰਗਾਂ ਮਿਤੀ 1-1-1986 ਤੋ ਲੈ ਕੇ 31-12-1995 ਤੱਕ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਇਕਸਾਰ ਨੂੰ 1350-2410 ਦੇ ਸਕੇਲ ਮੁਤਾਬਿਕ ਫਿਕਸ ਕੀਤੀ ਜਾਵੇ । ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਡਾਕਟਰਾਂ ਅਤੇ ਜੱਜ ਸਹਿਬਾਨ ਦੀ ਤਰਜ ਤੇ ਪੂਰੀ ਤਨਖਾਹ ਦਿੱਤੀ ਜਾਵੇ। ਪ੍ਰਬੇਸ਼ਨ ਪੀਰੀਅਡ ਤਹਿਸੀਲਦਾਰ ਦੀ ਤਰਜ ਤੇ ਟ੍ਰੇਨਿੰਗ ਤੋ ਹੀ ਸ਼ੁਰੂ ਕੀਤਾ ਜਾਵੇ ਅਤੇ ਇਸ ਸਮਾਂ ਘਟਾ ਕੇ 2 ਸਾਲ ਕੀਤਾ ਜਾਵੇ । ਲੋਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਸੱਤ ਪਟਵਾਰੀਆਂ ਪਿਛੇ ਇੱਕ ਕਾਨੂੰਗੋ ਲਗਾਇਆ ਜਾਵੇ। ਪਟਵਾਰੀਆਂ ਅਤੇ ਲੋਕਾਂ ਦੇ ਬੈਠਣ ਲਈ ਨੂੰ 12,12 ਦੇ ਕਮਰੇ ਏ.ਸੀ ਲਗਾ ਕੇ ਬਣਾਏ ਜਾਣ , ਜਨਰੇਟਰ , ਬਾਥਰੂਮ , ਪੀਣ ਵਾਲੇ ਸਾਫ ਪਾਣੀ , ਸਫਾਈ ਸੇਵਕ ਦਾ ਪ੍ਰਬੰਧ ਕੀਤਾ ਜਾਵੇ । ਮਹਿਕਮਾ ਮਾਲ ਦੇ ਰਿਕਾਰਡ ਸਬੰਧੀ ਪਟਵਾਰੀ , ਕਾਨੂੰਗੋ ਤੇ ਤਹਿਸੀਲਦਾਰ ਦੇ ਵਿਰੁੱਧ ਪਰਚਾ ਦਰਜ ਕਰਨ ਤੋਂ ਪਹਿਲਾਂ ਵਿਜੀਲੈਂਸ ਤੇ ਪੁਲਿਸ ਨੂੰ ਜਿਲ੍ਹਾਂ ਕੁਲੈਕਟਰ ਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ । ਨਵੇ ਪਟਵਾਰੀਆਂ ਨੂੰ ਲੈਪਟਾਪ ਦਿੱਤੇ ਜਾਣ ਜੋ ਕਿ ਆਪਣਾ ਕੰਮ ਕਰ ਸਕਣ। ਲੜਕੀਆਂ ਭਰਤੀ ਹੋਣ ਕਰਕੇ ਬਾਥਰੂਮ ਵੱਖਰੇ ਬਣਾਏ ਜਾਣ ਅਤੇ ਮੁੰਡਿਆ ਦੀ ਤਰਜ ਤੇ ਡੀਐਲਆਰ ਦਫਤਰ ਵਿੱਚ ਲੜਕੀਆ ਲਈ ਵਧੀਆ ਹੋਸਟਲ ਬਣਾਏ ਜਾਣ । ਪਟਵਾਰੀਆ ਨੂੰ ਹਾਈ ਕੋਰਟ ਵਿੱਚ , ਕੋਰਟਾਂ ਵਿੱਚ ਸੀਨੀਅਰ ਅਧਿਕਾਰੀਆਂ ਦੀ ਅਦਾਲਤਾਂ ਵਿੱਚ ਰਿਕਾਰਡ ਲੈ ਕੇ ਜਾਣਾ ਪੈਦਾਂ ਹੈ ਇਸ ਲਈ ਟੋਲ ਪਲਾਜਾ ਤੋ ਛੋਟ ਦਿੱਤੀ ਜਾਵੇ । ਮਹਿਕਮਾ ਮਾਲ ਵਿੱਚ ਵੀ ਕੋ ਅਪਰੇਟਿਵ ਮਹਿਕਮੇ ਦੀ ਤਰਜ ਤੇ 2 ਸਾਲ ਦਾ ਵਾਧਾ ਬੰਦ ਕੀਤਾ ਜਾਵੇ ਤਾਂ ਜੋ ਪਟਵਾਰੀ , ਕਾਨੂੰਗੋ , ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰਾਂ ਨੂੰ ਤਰੱਕੀ ਦੇ ਮੌਕੇ ਮਿਲ ਸਕਣ ਅਤੇ ਨਵੀ ਭਰਤੀ ਦਾ ਰਾਹ ਖੁੱਲ ਸਕੇ ।

Read 93 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ