:
You are here: Homeਮਾਲਵਾਸ਼ੇਰ ਸਿੰਘ ਘੁਬਾਇਆ ਦਾ ਵਜੂਦ ਤੈਅ ਕਰੇਗੀ ਰਮਿੰਦਰ ਆਵਲਾ ਦੀ ਜਿੱਤ ਅਤੇ ਹਾਰ , ਰਾਏ ਸਿੱਖ ਬਿਰਾਦਰੀ ਲਈ ਭਵਿਖ ਧੁੰਦਲਾ, ਡਾ. ਰਾਜ ਜੇਕਰ ਜਿੱਤੇ ਵੀ ਤਾਂ 2022 ਵਿੱਚ ਫਿਰ ਸੁਖਬੀਰ ਹੋਣਗੇ ਉਮੀਂਦਵਾਰ

ਸ਼ੇਰ ਸਿੰਘ ਘੁਬਾਇਆ ਦਾ ਵਜੂਦ ਤੈਅ ਕਰੇਗੀ ਰਮਿੰਦਰ ਆਵਲਾ ਦੀ ਜਿੱਤ ਅਤੇ ਹਾਰ , ਰਾਏ ਸਿੱਖ ਬਿਰਾਦਰੀ ਲਈ ਭਵਿਖ ਧੁੰਦਲਾ, ਡਾ. ਰਾਜ ਜੇਕਰ ਜਿੱਤੇ ਵੀ ਤਾਂ 2022 ਵਿੱਚ ਫਿਰ ਸੁਖਬੀਰ ਹੋਣਗੇ ਉਮੀਂਦਵਾਰ

Written by  Published in ਮਾਲਵਾ Wednesday, 09 October 2019 16:39

 ਜਲਾਲਾਬਾਦ, 09 ਅਕਤੂਬਰ (ਬਿਊਰੋ) ਜਲਾਲਾਬਾਦ ਦੀ ਉਪ ਚੋਣ ਨੂੰ ਲੈ ਕੇ ਭਾਵੇਂ ਵੱਖ-ਵੱਖ ਸਿਆਸੀ ਪਾਰਟੀਆ ਅਤੇ ਆਜਾਦ ਉਮੀਂਦਵਾਰਾਂ ਵਲੋਂ ਚੋਣ ਦੰਗਲ ਪੂਰੀ ਤਰਾਂ ਭਖਾ ਦਿੱਤਾ ਗਿਆ ਹੈ ਪਰ ਵਰਤਮਾਨ ਹਲਾਤਾਂ ਵਿੱਚ ਜੇਕਰ ਮੁਕਾਬਲਾ ਨਜਰ ਆ ਰਿਹਾ ਹੈ ਤਾਂ ਉਹ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੈ। ਇਨਾਂ ਚੋਣਾਂ ਵਿੱਚ ਜੇਕਰ ਬਾਜੀ ਕੌਣ ਮਾਰੇਗਾ ਇਹ ਤਾਂ ਭਵਿੱਖ ਤੇ ਹੈ ਪਰ ਇਨਾਂ ਜਰੂਰ ਹੈ ਕਿ ਜਲਾਲਾਬਾਦ ਹਲਕੇ ਵਿੱਚ ਰਾਏ ਸਿੱਖ ਬਿਰਾਦਰੀ ਦਾ ਭਵਿੱਖ ਧੁੰਦਲਾ ਹੋਣ ਵਾਲਾ ਹੈ। ਕਾਰਣ ਸਭ ਦੇ ਸਾਮਣੇ ਹੈ ਕਿਉਂਕਿ ਇੱਕ ਪਾਸੇ ਰਾਏ ਸਿੱਖ ਬਿਰਾਦਰੀ ਦੀ ਲੰਬੇ ਸਮੇਂ ਤੋਂ ਆਗੂ ਰਹੇ ਸ਼ੇਰ ਸਿੰਘ ਘੁਬਾਇਆ ਰਮਿੰਦਰ ਆਵਲਾ ਦੀ ਹਿਮਾਇਤ ਵਿੱਚ ਹਨ ਅਤੇ ਦੂਜੇ ਪਾਸੇ ਅਕਾਲੀ ਦਲ ਨੇ ਰਾਏ ਸਿੱਖ ਬਿਰਾਦਰੀ ਦਾ ਪੱਤਾ ਖੇਡ ਕੇ ਬਿਰਾਦਰੀ ਨੂੰ ਉਪ ਚੋਣ ਲਈ ਖੁੱਸ਼ ਕਰਨ ਦੀ ਆਪਣੀ ਰਣਨੀਤੀ ਖੇਡ ਦਿੱਤੀ ਹੈ। ਰਾਏ ਸਿੱਖ ਬਿਰਾਦਰੀ ਮੰਗ ਸੀ ਕਿ ਟਿਕਟ ਉਨਾ ਦੀ ਬਿਰਾਦਰੀ ਵਿਚੋ ਮਿਲੇ ਪਰ ਕਿ ਇਹ ਟਿਕਟ ਹਮੇਸ਼ਾਂ ਲਈ ਰਾਏ ਸਿੱਖ ਬਿਰਾਦਰੀ ਹੈ ਤਾਂ ਬਿਰਾਦਰੀ ਵੀ ਜਾਣਦੀ ਹੈ ਕਿ 2022 ਦੀਆ ਚੋਣਾ ਸੁਖਬੀਰ ਬਾਦਲ ਖੁੱਦ ਲੜਣਗੇ ਅਜਿਹੀ ਸਥਿੱਤੀ ਵਿੱਚ ਅਕਾਲੀ ਦਲ ਦੇ ਕੱਟੜ ਵਿਰੋਧੀ ਬਣੇ ਸ਼ੇਰ ਸਿੰਘ ਘੁਬਾਇਆ ਨੂੰ ਪਹਿਲਾ ਤਾਂ ਬਿਰਾਦਰੀ ਦੇ ਵੋਟਬੈਂਕ ਤੋ ਵਿਮੁੱਖ ਕਰਨਾ ਅਤੇ ਫਿਰ ਬਿਰਾਦਰੀ ਦੇ ਵਿਅਕਤੀ ਨੂੰ ਟਿਕਟ ਦੇ ਕੇ ਹਮੇਸ਼ਾਂ ਹਮੇਸ਼ਾਂ ਲਈ ਬਿਰਾਦਰੀ ਦੇ ਵੋਟ ਬੈਂਕ ਤੇ ਆਪਣਾ ਕਬਜਾ ਕਰਨਾ ਹੈ। ਸੁਖਬੀਰ ਬਾਦਲ ਇਸ ਗੱਲ ਨੂੰ ਚੰਗੀ ਤਰਾਂ ਅਤੇ ਖੋਲ ਕੇ ਕਹਿ ਚੁੱਕੇ ਹਨ ਕਿ ਵਿਧਾਇਕ ਉਹ ਹੀ ਹੋਣਗੇ ਤਾਂ ਫਿਰ ਕਿ ਡਾ. ਰਾਜ ਸਿੰਘ ਦਾ ਵਜੂਦ ਕੇਵਲ ਜਿਮਨੀ ਚੋਣਾ ਤੱਕ ਹੈ ਤਾਂ ਫਿਰ ਜੇਕਰ ਰਾਏ ਸਿੱਖ ਬਿਰਾਦਰੀ ਆਖਿਰਕਾਰ ਕੀ ਕਰੇਗੀ ਜੇਕਰ ਉਹ ਡਾ. ਰਾਜ ਵੱਲ ਜਾਂਦੀ ਹੈ ਤਾਂ ਪਹਿਲਾ ਉਸਨੂੰ ਆਪਣੇ ਪੁਰਾਣੇ ਨੇਤਾ ਸ਼ੇਰ ਸਿੰਘ ਘੁਬਾਇਆ ਦੀ ਆਨ-ਬਾਨ ਅਤੇ ਸ਼ਾਨ ਨੂੰ ਅੱਖੋ ਪਰੋਖੇ ਕਰਨਾ ਹੋਵਗਾ ਅਤੇ ਫਿਰ ਜਿਮਨੀ ਚੋਣਾ ਦੀ ਜਿੱਤ ਸਮਝੋ ਲਓ ਸ਼ੇਰ ਸਿੰਘ ਘੁਬਾਇਆ ਦੀ ਹਾਰ ਹੋਵੇਗੀ। ਰਾਏ ਸਿੱਖ ਬਿਰਾਦਰੀ ਲਈ ਸ਼ਾਇਦ ਅਜਿਹੀ ਘੜੀ ਪਹਿਲੀ ਵਾਰ ਆਈ ਹੋਵੇਗੀ ਜਦੋ ਉਨਾਂ ਸਾਮਣੇ ਇੱਕ ਨੂੰ ਖਤਮ ਕਰਨ ਦੀ ਸਥਿੱਤੀ ਹੋਵੇ। ਜਦਿਕ ਜੇਕਰ ਦੂਜੇ ਵਿਅਕਤੀ ਦੀ ਜਿੱਤ ਹੁੰਦੀ ਹੈ ਤਾਂ ਵੀ 2 ਸਾਲਾਂ ਬਾਅਦ ਉਨਾਂ ਨੂੰ ਦੋਵੇ ਆਗੂ ਗਵਾਉਣੇ ਲਾਜਮੀ ਹੋਣਗੇ ਫਿਲਹਾਲ ਸਿਆਸਤ ਦੀ ਇਸ ਖੇਡ ਵਿੱਚ ਜਲਾਲਾਬਾਦ ਹਲਕੇ ਲਈ ਰਾਏ ਸਿੱਖ ਬਿਰਾਦਰੀ ਦਾ ਵਜੂਦ ਕੋਈ ਬਾਹਲਾ ਚੰਗਾ ਨਹੀ। ਪਰ ਇਨਾਂ ਜਰੂਰ ਹੈ ਕਿ ਰਮਿੰਦਰ ਦੀ ਜਿੱਤ ਸ਼ੇਰ ਸਿੰਘ ਘੁਬਾਇਆ ਦਾ ਵਜੂਦ ਕਾਇਮ ਰੱਖ ਸਕਦੀ ਹੈ ਅਤੇ ਦੂਜੇ ਪਾਸੇ ਸੱਤਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਰਾਏ ਸਿੱਖ ਬਿਰਾਦਰੀ ਦੀ ਕੀ ਸੋਚੇਗੀ ਅਜੇ ਭਵਿੱਖ ਤੈਅ ਕਰੇਗਾ।

Read 608 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ