:
You are here: Homeਮਾਲਵਾਹਲਕੇ 'ਚ ਸਥਾਪਿਤ ਹੋ ਰਹੇ ਹਨ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਤੇ ਅਹਾਤੇ

ਹਲਕੇ 'ਚ ਸਥਾਪਿਤ ਹੋ ਰਹੇ ਹਨ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਤੇ ਅਹਾਤੇ Featured

Written by  Published in ਮਾਲਵਾ Wednesday, 09 October 2019 05:22

ਜਲਾਲਾਬਾਦ, 08 ਅਕਤੂਬਰ ( ਸਤਾਨਮ, ਰੀਕੂੰ) ਹਲਕੇ 'ਚ ਜਿਮਨੀ ਚੋਣ ਸਰਗਰਮੀਆਂ ਤੇ ਝੋਨੇ ਦੀ ਮੰਡੀਆਂ 'ਚ ਆਮਦ ਤੇਜ ਹੋ ਗਈ ਹੈ। ਇਸਦੇ ਨਾਲ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਤੇ ਅਹਾਤੇ ਸਥਾਪਿਤ ਹੋ ਰਹੇ ਹਨ। ਇਸ ਤਰ੍ਹਾਂ ਗੈਰ ਕਾਨੂੰਨੀ ਠੇਕਿਆਂ ਤੋਂ ਜਿੱਥੇ ਸਰਕਾਰੀ ਖਜਾਨੇ ਨੂੰ ਚੂਨਾ ਲੱਗ ਰਿਹਾ ਹੈ ਦੂਜੇ ਪਾਸੇ ਅਸਿੱਧੇ ਤੌਰ ਤੇ ਆਮ ਲੋਕਾਂ ਉਪਰ ਵੀ ਹਾਨੀਕਾਰਕ ਪ੍ਰਭਾਵ ਪੈਣ ਦਾ ਖਦਸ਼ਾ ਵੱਧ ਰਿਹਾ ਹੈ। ਗੈਰਕਾਨੂੰਨੀ ਠੇਕੇ ਤੇ ਅਹਾਤੇ ਸਥਾਨਕ ਅਨਾਜ ਮੰਡੀ, ਲੱਲਾ ਬਸਤੀ, ਮੋਹਕਮ ਅਰਾਈਆ ਰੋਡ, ਤਹਿਸੀਲ ਰੋਡ, ਲੱਖੇ ਵਾਲੀ ਰੋਡ, ਰੇਲਵੇ ਸਟੇਸ਼ਨ ਰੋਡ ਆਦਿ ਉਪਰ ਕਥਿਤ ਤੌਰ ਤੇ ਸਥਾਪਿਤ ਹਨ। ਮੰਡੀਕਰਨ ਬੋਰਡ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਬੇਧਿਆਨੀ ਕਾਰਣ ਉਨ੍ਹਾਂ ਦੀ ਕਾਰਜਸ਼ੈਲੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਇਨ੍ਹਾਂ ਗੈਰਕਾਨੂੰਨੀ ਸ਼ਰਾਬ ਦੇ ਠੇਕਿਆਂ ਅਤੇ ਅਹਾਤਿਆਂ ਕਾਰਣ ਆਮ ਨਾਗਰਿਕ ਉਪਰ ਕਥਿਤ ਤੌਰ ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ। ਅਤੇ ਇਹ ਮਾੜਾ ਪ੍ਰਭਾਵ ਨਾ ਪਵੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦਿੱਤੇ ਜਾਣ ਦੀ ਜਰੂਰਤ ਹੈ। ਇਸ ਸੰਬੰਧੀ ਜਦੋ ਐਸਡੀਐਮ ਕੇਸ਼ਵ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰ ਤੇ ਆਬਕਾਰੀ ਵਿਭਾਗ ਤੋਂ ਰਿਪੋਰਟ ਲੈ ਕੇ ਕਥਿਤ ਤੌਰ ਤੇ ਚੱਲ ਰਹੀਆਂ ਸ਼ਰਾਬ ਦੀਆਂ ਨਜਾਇਜ ਬ੍ਰਾਂਚਾਂ ਨੂੰ ਬੰਦ ਕਰਵਾਇਆ ਜਾਵੇਗਾ। ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਸੈਕਟਰੀ ਬਲਜਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ 'ਚ ਸ਼ਰਾਬ ਦਾ ਠੇਕਾ ਤਾਂ ਨਹੀਂ ਖੋਲਿਆ ਜਾ ਸਕਦਾ ਪਰ ਮਾਲਿਕ ਦੁਕਾਨਦਾਰ ਨੇ ਅੱਗੇ ਜੇਕਰ ਕਿਰਾਏ ਤੇ ਦਿੱਤੀ ਹੋਈ ਹੈ ਤਾਂ ਉਸਨੂੰ ਮੈਂ ਨਹੀਂ ਬੰਦ ਕਰਵਾ ਸਕਦਾ।

Read 38 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ