:
You are here: Homeਦੇਸ਼-ਵਿਦੇਸ਼11 ਤਾਲਿਬਾਨ ਵੱਟੇ 3 ਭਾਰਤੀ ਇੰਜੀਨੀਅਰਾਂ ਦੀ ਰਿਹਾਈ

11 ਤਾਲਿਬਾਨ ਵੱਟੇ 3 ਭਾਰਤੀ ਇੰਜੀਨੀਅਰਾਂ ਦੀ ਰਿਹਾਈ Featured

Written by  Published in ਦੇਸ਼-ਵਿਦੇਸ਼ Tuesday, 08 October 2019 05:32

ਕਾਬੁਲ : ਅਫਗਾਨ ਤਾਲਿਬਾਨ ਨੇ ਕੁਝ ਵੱਡੇ ਦਹਿਸ਼ਤਗਰਦਾਂ ਸਣੇ ਆਪਣੇ 11 ਮੈਂਬਰਾਂ ਦੀ ਰਿਹਾਈ ਦੇ ਬਦਲੇ ਭਾਰਤ ਦੇ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦੀ ਬਣਾ ਕੇ ਰੱਖੇ 3 ਇੰਜੀਨੀਅਰ ਛੱਡ ਦਿੱਤੇ ਹਨ। ਦੋ ਅਫਗਾਨ ਆਗੂਆਂ ਨੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਸੋਮਵਾਰ ਇਸ ਦੀ ਜਾਣਕਾਰੀ ਦਿੱਤੀ, ਪਰ ਇਹ ਨਹੀਂ ਦੱਸਿਆ ਕਿ ਦਹਿਸ਼ਤਗਰਦ ਕਿਹੜੇ ਗਰੁੱਪ ਦੇ ਸਨ ਅਤੇ ਅਫਗਾਨ ਸਰਕਾਰ ਦੇ ਕਬਜ਼ੇ ਵਿਚ ਸਨ ਜਾਂ ਅਫਗਾਨਿਸਤਾਨ ਵਿਚਲੀਆਂ ਅਮਰੀਕੀ ਫੌਜਾਂ ਦੇ। ਤਾਂ ਵੀ ਖਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਮੁਤਾਬਕ 11 ਦਹਿਸ਼ਤਗਰਦ ਜੇਲ੍ਹਾਂ ਵਿਚੋਂ ਰਿਹਾਅ ਕੀਤੇ ਗਏ ਹਨ। ਇਨ੍ਹਾਂ ਨੂੰ ਐਤਵਾਰ ਛੱਡਿਆ ਗਿਆ ਪਰ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਨੂੰ ਛੱਡਿਆ ਕਿੱਥੇ ਗਿਆ। ਅਫਗਾਨਿਸਤਾਨ ਦੇ ਉੱਤਰੀ ਬਗਲਾਨ ਸੂਬੇ ਵਿਚ ਪਾਵਰ ਪਲਾਂਟ 'ਤੇ ਕੰਮ ਕਰਦੇ 7 ਭਾਰਤੀ ਇੰਜੀਨੀਅਰਾਂ ਨੂੰ ਮਈ 2018 ਵਿਚ ਅਗਵਾ ਕਰ ਲਿਆ ਗਿਆ ਸੀ। ਇਕ ਨੂੰ ਇਸ ਸਾਲ ਮਾਰਚ ਵਿਚ ਛੱਡ ਦਿੱਤਾ ਗਿਆ ਸੀ, ਪਰ ਬਾਕੀਆਂ ਦਾ ਪਤਾ ਨਹੀਂ ਲੱਗ ਸਕਿਆ ਸੀ। ਰਿਹਾਅ ਕੀਤੇ ਗਏ ਇੰਜੀਨੀਅਰਾਂ ਦੇ ਨਾਂਅ ਵੀ ਪਤਾ ਨਹੀਂ ਲੱਗੇ ਹਨ। ਅਫਗਾਨ ਅਧਿਕਾਰੀਆਂ ਨੇ ਇਹ ਜ਼ਰੂਰ ਦੱਸਿਆ ਹੈ ਕਿ ਛੱਡੇ ਗਏ ਤਾਲਿਬਾਨ ਆਗੂਆਂ ਵਿਚ ਸ਼ੇਖ ਅਬਦੁਰ ਰਹੀਮ ਤੇ ਮਾਵਲਾਵੀ ਅਬਦੁਰ ਰਸ਼ੀਦ ਸ਼ਾਮਲ ਹਨ, ਜਿਹੜੇ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਵੱਲੋਂ 2001 ਵਿਚ ਖਤਮ ਕੀਤੇ ਗਏ ਤਾਲਿਬਾਨ ਰਾਜ ਵੇਲੇ ਬਾਗੀਆਂ ਦੇ ਕੁਨਾਰ ਤੇ ਨਿਮਰੋਜ਼ ਦੇ ਗਵਰਨਰ ਰਹਿ ਚੁੱਕੇ ਹਨ। ਤਾਲਿਬਾਨ ਆਗੂਆਂ ਨੇ ਛੱਡੇ ਗਏ ਦਹਿਸ਼ਤਗਰਦਾਂ ਦੇ ਸਵਾਗਤ ਦੀ ਇਕ ਫੋਟੋ ਜ਼ਰੂਰ ਸਾਂਝੀ ਕੀਤੀ ਹੈ। ਇਹ ਰਿਹਾਈਆਂ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਾਲਮਾਈ ਖਲੀਲਜ਼ਾਦ ਤੇ ਮੁੱਲ੍ਹਾ ਅਬਦੁਲ ਗਨੀ ਬਰਾਦਰ ਦੀ ਅਗਵਾਈ ਵਾਲੇ ਗਰੁੱਪ ਦੇ ਨੁਮਾਇੰਦਿਆਂ ਵਿਚਾਲੇ ਹੋਈਆਂ ਮੀਟਿੰਗਾਂ ਤੋਂ ਬਾਅਦ ਹੋਈਆਂ ਹਨ। ਪਾਕਿਸਤਾਨ ਸਰਕਾਰ ਦੇ ਸੱਦੇ 'ਤੇ ਬਰਾਦਰ ਆਪਣੇ 12 ਸਾਥੀਆਂ ਨਾਲ ਬੁੱਧਵਾਰ ਤੋਂ ਇਸਲਾਮਾਬਾਦ ਵਿਚ ਹੈ। ਤਾਲਿਬਾਨ ਆਗੂਆਂ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੱਖਣੀ ਏਸ਼ੀਆ ਵਿਚ ਅਮਨ ਤੇ ਪਾਇਦਾਰੀ ਅਤੇ ਦੁਵੱਲੇ ਰਿਸ਼ਤਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਪਿਛਲੇ ਸਾਲ ਸਤੰਬਰ ਵਿਚ ਵਿਸ਼ੇਸ਼ ਦੂਤ ਬਣਾਏ ਜਾਣ ਤੋਂ ਲੈ ਕੇ ਅਫਗਾਨ ਦੇ ਜੰਮਪਲ ਖਲੀਲਜ਼ਾਦ ਅਮਰੀਕਾ ਦੀ ਸਭ ਤੋਂ ਲੰਮੀ ਜੰਗ ਨੂੰ ਖਤਮ ਕਰਨ ਲਈ ਸਾਰੀਆਂ ਧਿਰਾਂ ਨੂੰ ਮਿਲ ਚੁੱਕੇ ਹਨ। 17 ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲੀ ਆ ਰਹੀ ਜੰਗ ਵਿਚ 2400 ਤੋਂ ਵੱਧ ਅਮਰੀਕੀ ਫੌਜੀ ਮਾਰੇ ਜਾ ਚੁੱਕੇ ਹਨ। ਡੋਨਾਲਡ ਟਰੰਪ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬਹੁਤੇ ਅਮਰੀਕੀ ਫੌਜੀਆਂ ਨੂੰ ਅਫਗਾਨਿਸਤਾਨ ਵਿੱਚੋਂ ਕੱਢਣਾ ਚਾਹੁੰਦੇ ਹਨ। ਅਮਰੀਕਾ ਤੇ ਤਾਲਿਬਾਨ ਵਿਚਾਲੇ ਸਮਝੌਤੇ ਦਾ ਖਰੜਾ ਤਿਆਰ ਹੋ ਵੀ ਗਿਆ ਸੀ, ਪਰ ਟਰੰਪ ਨੇ ਪਿਛਲੇ ਮਹੀਨੇ ਤਾਲਿਬਾਨ ਵੱਲੋਂ ਕਾਬੁਲ ਵਿਚ ਕੀਤੇ ਆਤਮਘਾਤੀ ਹਮਲੇ ਵਿਚ ਇਕ ਅਮਰੀਕੀ ਫੌਜੀ ਦੇ ਮਾਰੇ ਜਾਣ ਤੋਂ ਬਾਅਦ ਵਾਰਤਾ ਮੁਅੱਤਲ ਕਰ ਦਿੱਤੀ ਸੀ। ਟਰੰਪ ਨੇ ਵਾਰਤਾ ਖਤਮ ਕਰਨ ਦਾ ਐਲਾਨ ਕਰਕੇ ਦੁਨੀਆ ਨੂੰ ਇਕ ਤਰ੍ਹਾਂ ਨਾਲ ਹੈਰਾਨ ਕਰ ਦਿੱਤਾ ਸੀ। ਇਸ ਦੇ ਬਾਵਜੂਦ ਪਰਦੇ ਪਿੱਛੇ ਸਰਗਰਮੀਆਂ ਜਾਰੀ ਹਨ।

Read 10 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ