:
You are here: Home

ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ Featured

Written by  Published in Politics Tuesday, 08 October 2019 04:46

ਜਲਾਲਾਬਾਦ, 07 ਅਕਤੂਬਰ ( ਸਤਨਾਮ,ਰੀਕੂੰ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਸ਼ਹਿਰ ਅੰਦਰ ਚੋਣ ਪ੍ਰਚਾਰ ਤੇਜ ਕਰਕੇ ਚੋਣ ਮੁਹਿੰਮ 'ਚ ਪੂਰੀ ਤਰ੍ਹਾਂ ਜਾਨ ਪਾ ਦਿੱਤੀ ਹੈ। ਅੱਜ ਚੋਣ ਪ੍ਰਚਾਰ ਦੇ ਦੂਜੇ ਦਿਨ ਵੀ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਵਾਰਡਾਂ 'ਚ 23 ਥਾਵਾਂ ਤੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਨਾਲ ਸਤਿੰਦਰਜੀਤ ਸਿੰਘ ਮੰਟਾ ਉਪ ਪ੍ਰਧਾਨ ਸ਼ਿਅਦ, ਜਨਮੇਜਾ ਸਿੰਘ ਸੇਖੋ ਸਾਬਕਾ ਸਿੰਚਾਈ ਮੰਤਰੀ, ਸੂਬਾ ਮੀਤ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ, ਜਿਲਾ ਪ੍ਰਧਾਨ ਅਸ਼ੋਕ ਅਨੇਜਾ ਮੌਜੂਦ ਸਨ। ਇਸ ਮੌਕੇ ਮਿੰਟੂ ਦੂਮੜਾ ਅਤੇ ਰਾਜੂ ਖੇੜਾ ਦੇ ਘਰ ਦੇ ਬਾਹਰ ਰੱਖੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਢਾਣੀ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਜਲਾਲਾਬਾਦ ਹੀ ਨਹੀਂ ਬਲਿਕ ਸੂਬੇ ਦਾ ਵੀ ਕੁੱਝ ਨਹੀਂ ਸਵਾਰਿਆ ਹੈ ਅਤੇ ਹਰ ਵਾਰ ਕਾਂਗਰਸ ਪਾਰਟੀ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਣ 'ਚ ਲੱਗੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਉਪ ਚੋਣਾਂ ਦਾ ਸਮਾਂ ਆ ਗਿਆ ਹੈ ਅਤੇ ਕਾਂਗਰਸ ਪਾਰਟੀ ਨੇ ਰਮਿੰਦਰ ਆਵਲਾ ਨੂੰ ਚੋਣ ਮੈਦਾਨ 'ਚ ਭੇਜਿਆ ਹੈ ਜਦਕਿ ਰਮਿੰਦਰ ਆਵਲਾ ਪਹਿਲਾਂ ਕਦੇ ਜਲਾਲਾਬਾਦ ਤਾਂ ਕੀ ਗੁਰੂਹਰਸਹਾਏ 'ਚ ਵੀ ਨਜਰ ਨਹੀਂ ਆਉਂਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ ਜਦਕਿ ਜਲਾਲਾਬਾਦ ਵਾਸੀ ਪੂਰੇ ਮਾਣ ਨਾਲ ਉਨ੍ਹਾਂ ਕੋਲ ਆਉਂਦੇ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਚੋਣ ਮੈਨੀਫੈਸਟੋ 'ਚ ਕੀਤਾ ਵਾਅਦਾ ਇਕ ਵੀ ਪੂਰਾ ਨਹੀਂ ਕੀਤਾ ਅਤੇ ਮੁਲਾਜਮ ਅਤੇ ਹੋਰ ਵਰਗ ਲਗਾਤਾਰ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦ ਉਨ੍ਹਾਂ ਨੇ ਜਲਾਲਾਬਾਦ ਹਲਕੇ ਦੀ ਵਾਂਗਡੋਰ ਸੰਭਾਲੀ ਸੀ ਤਾਂ ਉਦੋਂ ਜਲਾਲਾਬਾਦ ਦੇ ਹਾਲਾਤ ਕੀ ਸਨ। ਉਨ੍ਹਾਂ ਕਿਹਾ ਕਿ ਪਿੰਡਾਂ-ਸ਼ਹਿਰਾਂ ਦੇ ਵਿਕਾਸ ਕਾਫੀ ਹੋਣ ਵਾਲੇ ਬਾਕੀ ਸਨ। ਇਸ ਮੌਕੇ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਕਿ ਉਸ ਲੜਾਈ ਨੂੰ ਲੜਣ ਲਈ ਉਹ ਜਨਤਾ ਕਚਿਹਰੀ 'ਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਹਲਕੇ ਨੂੰ ਸੰਭਾਲਿਆ ਅਤੇ ਇਥੇ ਵਿਕਾਸ ਕਾਰਜ ਕਰਵਾਏ ਜਨਤਾ ਨੂੰ ਵੀ ਵਿਕਾਸ ਕਾਰਜਾਂ ਦੇ ਨਾਅ ਤੇ ਅਕਾਲੀ ਦਲ ਨੂੰ ਵੋਟ ਦੇਣ ਦਾ ਹੱਕ ਬਣਦਾ ਹੈ।

Read 62 times