:
You are here: Home

ਅਕਾਲੀ ਦਲ ਦੀ 10 ਦੀ ਕਾਰਗੁਜਾਰੀ 'ਚ ਅਰਨੀਵਾਲਾ ਜੈਲ ਅੰਦਰ ਨਹੀਂ ਹੋਇਆ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ-ਰਣਇੰਦਰ Featured

Written by  Published in Politics Tuesday, 08 October 2019 04:38

ਜਲਾਲਾਬਾਦ, 07 ਅਕਤੂਬਰ ( ਵੇਦ ਭਠੇਜਾ,ਅਤੁਲ ) ਕਾਂਗਰਸ ਪਾਰਟੀ ਦੇ ਉਮੀਂਦਵਾਰ ਰਮਿੰਦਰ ਆਵਲਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਅਰਨੀਵਾਲਾ ਜੈਲ ਦੇ ਨਿਰਧਾਰਤ ਪਿੰਡਾਂ 'ਚ ਪਹੁੰਚੇ। ਜਿੱਥੇ ਉਨ੍ਹਾਂ ਨੇ ਯੂਥ ਕਾਂਗਰਸ ਦੀ ਅਗੁਵਾਈ ਹੇਠ ਪਿੰਡ ਢਿੱਪਾਂਵਾਲੀ ਤੋਂ ਟਰੈਕਟਰ-ਟ੍ਰਾਲੀ ਰੈਲੀ ਕੱਢ ਕੇ ਨੌਜਵਾਨਾਂ ਅਤੇ ਆਮ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਫਤਵਾ ਦੇਣ ਸੰਦੇਸ਼ ਦਿੱਤਾ ਅਤੇ ਨਾਲ ਹੀ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਰੋਡ ਸ਼ੋ ਦੌਰਾਨ ਰਣਇੰਦਰ ਦੇ ਨਾਲ ਉਮੀਂਦਵਾਰ ਰਮਿੰਦਰ ਆਵਲਾ ਦੇ ਸਪੁੱਤਰ ਜਤਿਨ ਆਵਲਾ ਨੇ ਕਮਾਲ ਵਾਲਾ, ਕੰਧ ਵਾਲਾ ਹਾਜਰ ਖਾਂ, ਬੁਰਜ ਹਨੂਮਾਨਗੜ੍ਹ ਅਤੇ ਮੰਡੀ ਅਰਨੀਵਾਲਾ 'ਚ ਰੋਡ ਸ਼ੋ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਸਬੀਰ ਸਿੰਘ ਡਿੰਬਾ, ਯੂਥ ਆਗੂ ਸੰਦੀਪ ਜਾਖੜ ਅਬੋਹਰ, ਹੀਰਾ ਸੋਢੀ, ਹਰਿੰਦਰ ਸਿੰਘ ਢੀਂਡਸਾ, ਰਾਜਦੀਪ ਕੌਰ, ਦਮਨ ਬਾਜਵਾ, ਰਜਿੰਦਰ ਛਾਬਡਾ , ਦਿਹਾਤੀ ਬਲਾਕ ਦੇ ਪ੍ਰਧਾਨ ਰੂਬੀ ਗਿੱਲ ਤੋਂ ਇਲਾਵਾ ਵੱਡੀ ਗਿਣਤੀ 'ਚ ਯੂਥ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਰਣਇੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਰੋਡ ਸ਼ੋ 'ਚ ਨੌਜਵਾਨਾਂ ਦੇ ਭਾਰੀ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਅਤੇ ਰਮਿੰਦਰ ਆਵਲਾ ਵੱਡੇ ਅੰਤਰ ਦੇ ਨਾਲ ਜਲਾਲਾਬਾਦ ਦਾ ਕਿਲਾ ਫਤਹਿ ਕਰਨਗੇ। ਉਨ੍ਹਾਂ ਕਿਹਾ ਕਿ ਰਮਿੰਦਰ ਆਵਲਾ ਇਕ ਸਮਾਜ ਸੇਵੀ ਪਰਿਵਾਰ ਨਾਲ ਸੰਬੰਧਤ ਰੱਖਦੇ ਹਨ ਅਤੇ ਭਵਿੱਖ 'ਚ ਵੀ ਇਹ ਸਮਾਜ ਸੇਵਾ ਜਲਾਲਾਬਾਦ ਹਲਕੇ ਦੇ ਲੋਕਾਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸੁਖਬੀਰ ਸਿੰਘ ਬਾਦਲ ਇਥੋਂ ਜਿੱਤ ਕੇ ਉਪ ਮੁੱਖ ਮੰਤਰੀ ਬਣਦੇ ਰਹੇ ਹਨ ਪਰ ਅਰਨੀਵਾਲਾ ਮੰਡੀ ਅਤੇ ਇਸ ਜੈਲ ਦੇ ਅਧੀਨ ਦਰਜਨਾਂ ਪਿੰਡਾਂ ਦੇ ਲੋਕ ਅੱਜ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਦਕਿ ਇਸ ਸਮੱਸਿਆ ਦਾ ਹੱਲ ਜਰੂਰ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕੁੱਝ ਪਿੰਡਾਂ 'ਚ ਨਿੱਜੀ ਕੰਪਨੀਆਂ ਦੇ ਸਹਾਰੇ ਆਰ.ਓ. ਸਿਸਟਮ ਲਗਵਾਏ ਸਨ ਪਰ ਉਹ ਆਰ.ਓ ਸਿਸਟਮ ਬੰਦ ਪਏ ਹਨ ਅਤੇ ਸਮੇਂ ਦੇ ਨਾਲ-ਨਾਲ ਉਹ ਨਿੱਜੀ ਕੰਪਨੀਆਂ ਵਾਲੇ ਆਪਣਾ ਫਾਇਦਾ ਲੈ ਕੇ ਤੁਰ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਉਹ ਅਰਨੀਵਾਲਾ ਬੈਲਟ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਜਰੂਰ ਨਿਜਾਤ ਦਵਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਥੇ ਸਿਹਤ ਸੇਵਾਵਾਂ ਅਤੇ ਹੋਰ ਲੋੜੀਦੀਆਂ ਜਰੂਰਤਾਂ ਬਾਰੇ ਵੀ ਦੱਸਿਆ ਹੈ ਅਤੇ ਮੌਜੂਦਾ ਸਰਕਾਰ ਤੋਂ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਤਾਂ ਇਥੇ ਸਿਹਤ ਸੇਵਾਵਾਂ ਨੂੰ ਬੇਹਤਰ ਬਣਾ ਸਕਦੇ ਹਨ ਪਰ ਅੱਜ ਵੀ ਲੋਕ ਆਪਣਾ ਇਲਾਜ ਕਰਵਾਉਣ ਲਈ ਫਾਜਿਲਕਾ ਜਾਂ ਹੋਰ ਵੱਡੇ ਸ਼ਹਿਰਾਂ 'ਚ ਜਾਂਦੇ ਹਨ।

Read 119 times