:
You are here: Home

ਕੈਪਟਨ ਦੇ ਗੁਰੂਹਰਸਹਾਏ ਵਿਖੇ ਨਾ ਪੁੱਜਣ 'ਤੇ ਹੜ੍ਹ ਪੀੜਤ ਹੋਏ ਨਿਰਾਸ਼

Written by  Published in ਰਾਜਨੀਤੀ Monday, 30 September 2019 06:05

ਗੁਰੂਹਰਸਹਾਏ, 30 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੁਰੂਹਰਸਹਾਏ ਦੀ ਫੇਰੀ ਨੂੰ ਲੈ ਕੇ ਹੜ੍ਹ ਪੀੜਤ ਕਿਸਾਨਾਂ ਅੰਦਰ ਮੁਆਵਜ਼ੇ ਦੀ ਕੁਝ ਆਸ ਜਾਗੀ ਸੀ ਪਰ ਮੌਕੇ 'ਤੇ ਕੈਪਟਨ ਦੇ ਨਾ ਪੁੱਜਣ 'ਤੇ ਉਨ੍ਹਾਂ ਅੰਦਰ ਭਾਰੀ ਨਿਰਾਸ਼ਾ ਵੇਖੀ ਗਈ। ਕੈਪਟਨ ਨੇ ਅੱਜ ਗੁਰੂਹਰਸਹਾਏ ਵਿਖੇ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਰਿਹਾਇਸ਼ ਮੋਹਨ ਕੇ ਉਤਾੜ ਕੋਠੀ ਰਾਜਗੜ੍ਹ ਵਿਖੇ ਸਵੇਰੇ 10 ਵਜੇ ਆਉਣਾ ਸੀ, ਜਿੱਥੇ ਕਿ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਹ ਇੱਥੇ ਪੁੱਜੇ ਹੀ ਨਹੀਂ, ਜਿਸ ਕਾਰਨ ਸਾਰੇ ਹੜ੍ਹ ਪੀੜਤ ਪਰਿਵਾਰ ਨਿਰਾਸ਼ ਹੋਏ ਅਤੇ ਆਮ ਲੋਕ ਵੀ ਦੁਖੀ ਵੇਖੇ ਗਏ। ਦੱਸਣਯੋਗ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦਾ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਜਲਾਲਾਬਾਦ ਵੀ ਜਾਣਾ ਸੀ।

Read 53 times