:
You are here: Home

ਮੇਹੁਲ ਚੌਕਸੀ ਸਿਰੇ ਦਾ ਠੱਗ ਬੰਦਾ - ਪ੍ਰਧਾਨ ਮੰਤਰੀ ਐਂਟੀਗੁਆ Featured

Written by  Published in ਰਾਜਨੀਤੀ Thursday, 26 September 2019 06:05

ਨਿਊਯਾਰਕ, 26 ਸਤੰਬਰ - ਐਂਟੀਗੁਆ ਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗ੍ਰੇਸਟਨ ਬਰਾਊਨ ਨੇ ਕਿਹਾ ਕਿ ਪੀ.ਐਨ.ਬੀ. ਘੁਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ, ਜਦੋਂ ਉਸ ਖਿਲਾਫ ਪਟੀਸ਼ਨਾਂ ਦਾ ਨਿਪਟਾਰਾ ਹੋ ਜਾਵੇਗਾ। ਪ੍ਰਧਾਨ ਮੰਤਰੀ ਬਰਾਊਨ ਨੇ ਚੌਕਸੀ ਨੂੰ ਸਿਰੇ ਦਾ ਠੱਗ ਕਰਾਰ ਦਿੱਤਾ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਅਧਿਕਾਰੀ ਉਸ ਕੋਲੋਂ ਪੁੱਛ-ਗਿੱਛ ਕਰਨ ਲਈ ਆਜ਼ਾਦ ਹਨ। ਜ਼ਿਕਰਯੋਗ ਹੈ ਕਿ ਚੌਕਸੀ ਤੇ ਉਸ ਦਾ ਭਾਣਜਾ ਨੀਰਵ ਮੋਦੀ ਸਾਲ ਕੁ ਪਹਿਲਾ ਦੇਸ਼ ਛੱਡ ਕੇ ਭੱਜ ਗਏ ਸਨ। ਦੋਵਾਂ ਖਿਲਾਫ 13,500 ਕਰੋੜ ਰੁਪਏ ਦੇ ਪੀ.ਐਨ.ਬੀ. ਧੋਖਾਧੜੀ ਦਾ ਮਾਮਲਾ ਚੱਲ ਰਿਹਾ ਹੈ।

Read 51 times