:
You are here: Homeਮਾਲਵਾਫਿਰੋਜ਼ਪੁਰ/ਮੁਕਤਸਰ/ਫਾਜਿਲਕਾਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਗੰਨੇ ਦੀ ਸਾਰੀ 28.28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਗੰਨੇ ਦੀ ਸਾਰੀ 28.28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Thursday, 19 September 2019 04:21

ਫਾਜ਼ਿਲਕਾ, 17 ਸਤੰਬਰ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ, ਪਿੰਡ ਬੋਦੀਵਾਲਾ ਪਿੱਥਾ ਦੇ ਗੰਨਾ ਕਾਸਤਕਾਰਾਂ ਦੀ ਹੁਣ ਤੱਕ ਦੀ ਸਾਰੀ ਬਕਾਇਆ 28,28,85,000/- ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਹੈ। ਫਾਜ਼ਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਸ: ਮਨਪ੍ਰੀਤ ਸਿੰਘ ਛੱਤਵਾਲ ਨੇ ਇਸ ਸਬੰਧੀ ਮਿੱਲ ਵਿਖੇ ਹੋਏ ਇਕ ਸਮਾਗਮ ਦੌਰਾਨ ਕਿਸਾਨਾਂ ਨੂੰ ਬਕਾਇਆ ਰਾਸ਼ੀ ਦੇ ਚੈਕ ਤਕਸੀਮ ਕੀਤੇ। ਫਿਲਹਾਲ ਹੁਣ ਕਿਸੇ ਕਿਸਾਨ ਦਾ ਕੋਈ ਬਕਾਇਆ ਬਾਕੀ ਨਹੀਂ ਰਿਹਾ ਹੈ। ਇਸ ਮੌਕੇ ਸ: ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਫਾਜ਼ਿਲਕਾ, ਨੇ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਗੰਨਾ ਕਾਸ਼ਤਕਾਰਾਂ ਦੀ ਗੰਨੇ ਦੀ ਬਕਾਇਆ ਅਦਾਇਗੀ ਸਬੰਧੀ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ, ਪੰਜਾਬ, ਸ੍ਰ. ਸੁੱਖਜਿੰਦਰ ਸਿੰਘ ਰੰਧਾਵਾ, ਨੂੰ ਬੇਨਤੀ ਕੀਤੀ ਗਈ ਸੀ, ਜ਼ੋ ਕਿ ਉਹਨਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਇਸ ਜਾਇਜ ਮੰਗ ਨੂੰ ਖਿੜੇ ਮੱਥੇ ਤੁਰੰਤ ਸਵੀਕਾਰ ਕਰਦੇ ਹੋਏ ਜਾਰੀ ਕਰ ਦਿੱਤੀ ਗਈ । ਉਹਨਾਂ ਨੇ ਦੱਸਿਆ ਕਿ ਸ੍ਰੀ ਸੁਨੀਲ ਕੁਮਾਰ ਜਾਖੜ, ਪ੍ਰਧਾਨ ਪੀ.ਪੀ.ਸੀ.ਸੀ., ਸ੍ਰੀ ਨੱਥੂ ਰਾਮ, ਐਮ. ਐਲ.ਏ, ਬੱਲੂਆਣਾ ਹਲਕਾ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ, ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਦਾ ਗੰਨੇ ਦੀ ਅਦਾਇਗੀ ਕਰਵਾਉਂਣ ਵਿੱਚ ਅਹਿਮ ਯੋਗਦਾਨ ਰਿਹਾ ਹੈ । ਸਹਿਕਾਰੀ ਖੰਡ ਮਿੱਲ, ਬੋਦੀਵਾਲਾ ਵਿਖੇ, ਮਿੱਲ ਦੇ ਅਗਾਂਹ ਵਧੂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ ਦੇ ਚੈਕ ਵੰਡੇ ਜਾਣ ਦੇ ਸਮਾਰੋਹ ਵਿੱਚ ਸ: ਘੁਬਾਇਆ ਵੱਲੋਂ ਦੱਸਿਆ ਗਿਆ ਕਿ ਗੰਨਾ ਕਾਸ਼ਤਕਾਰਾਂ ਦੀ 2 ਸਾਲਾਂ ਦੀ ਬਣਦੀ ਪੇਮੈਂਟ ਮਿੱਲ ਵੱਲੋਂ ਸਾਰੇ ਗੰਨਾ ਕਾਸ਼ਤਕਾਰਾਂ ਨੂੰ ਜਾਰੀ ਕਰ ਦਿੱਤੀ ਗਈ ਹੈ । ਸ੍ਰੀ ਘੁਬਾਇਆ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ, ਪੰਜਾਬ, ਸ੍ਰ. ਸੁੱਖਜਿੰਦਰ ਸਿੰਘ ਰੰਧਾਵਾ, ਵੱਲੋਂ ਵਿਸ਼ਵਾਸ ਦੁਆਇਆ ਗਿਆ ਹੈ ਉਹਨਾਂ ਦੀ ਰਹਿਨੁਮਾਈ ਹੇਠ ਕੋਈ ਵੀ ਅਦਾਰਾ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਮਿੱਲ ਦੇ ਇਲਾਕੇ ਵਿੱਚ ਆਟਮ (ਸਤੰਬਰ-ਅਕਤੂਬਰ) ਦੀ ਬਿਜਾਈ ਜਿਆਦਾ ਹੁੰਦੀ ਹੈ, ਇਸ ਲਈ ਉਹ ਮਿੱਲ ਨੂੰ ਗੰਨੇ ਪੱਖੋਂ ਆਪਣੇ ਪੈਰਾਂ ਦੇ ਖੜਾ ਕਰਨ ਲਈ ਵੱਧ ਤੋਂ ਵੱਧ ਗੰਨਾ ਬੀਜ਼ਣ ਤਾਂ ਜੋ ਮਿੱਲ ਨੂੰ ਆਪਣੀ ਸਮੱਰਥਾ ਅਨੁਸਾਰ ਪਿੜਾਈ ਲਈ ਗੰਨਾ ਮਿੱਲ ਸਕੇ । ਸ੍ਰੀ ਘੁਬਾਇਆ ਵੱਲੋਂ ਦੱਸਿਆ ਗਿਆ ਕਿ 6 ਜ਼ਿਲ੍ਹਿਆਂ ਵਿੱਚ ਪੈਂਦੀ ਇਕੋ ਇਕ ਮਿੱਲ ਫਾਜ਼ਿਲਕਾ ਹੈ, ਜੋ ਕਿ ਇਸ ਇਲਾਕੇ ਦੀ ਰੀੜ ਦੀ ਹੱਡੀ ਹੈ ਇਸ ਨੂੰ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ । ਸਗੋਂ ਮਿੱਲ ਦਾ ਵਿਸਥਾਰ ਕਰਕੇ ਇਸ ਨੂੰ 3000-5000 ਟੀ.ਸੀ.ਡੀ. ਦੀ ਬਣਾਉਂਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ ਅਤੇ ਇੱਥੇ ਲਗਾਏ ਗਏ ਕੋਜਨਰੇਸ਼ਨ ਪਾਵਰ ਪਲਾਂਟ ਨਾਲ ਜ਼ੋੜ ਕੇ ਉਹਨਾਂ ਨੂੰ ਲੋੜੀਦਾ ਫਿਊਲ ਦੇ ਕੇ ਇਸ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ। ਇਸ ਮੌਕੇ ਸ: ਮਨਪ੍ਰੀਤ ਸਿੰਘ ਛੱਤਵਾਲ, ਡਿਪਟੀ ਕਮਿਸ਼ਨਰ ਫਾਜ਼ਿਲਕਾ, ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਅਦਾਇਗੀ ਹੋਣ ਉਪਰੰਤ ਆਉਂਣ ਵਾਲੇ ਸਾਲਾਂ ਵਿੱਚ ਗੰਨੇ ਦੀ ਘਾਟ ਕਰਕੇ ਮਿੱਲ ਬੰਦ ਨਹੀਂ ਹੋਵੇਗੀ ਅਤੇ ਇਸ ਮਿੱਲ ਨੂੰ ਜਿੰਦਾ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ । ਸ੍ਰੀ ਭੁਪਿੰਦਰ ਸਿੰਘ ਗਿੱਲ, ਜਨਰਲ ਮੈਨੇਜਰ ਵੱਲੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ, ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਸਾਰੇ ਗੰਨਾ ਕਾਸ਼ਤਕਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਕਿ ਆਉਂਣ ਵਾਲੇ ਸਾਲਾਂ ਵਿੱਚ ਗੰਨੇ ਪੱਖੋਂ ਮਿੱਲ ਬੰਦ ਨਹੀਂ ਹੋਣ ਦਿੱਤੀ ਜਾਵੇਗੀ । ਇਸ ਮੌਕੇ ਤੇ ਉਹਨਾਂ ਵੱਲੋਂ ਮਿੱਲ ਵਿੱਚ ਕੀਤੇ ਜਾ ਰਹੀ ਸੁੰਦਰੀਕਰਨ ਬਾਰੇ ਮਿੱਲ ਪ੍ਰਬੰਧਕਾਂ ਅਤੇ ਮਿੱਲ ਕਰਮਚਾਰੀਆਂ ਦੀ ਸਲਾਘਾ ਕੀਤੀ । ਉਹਨਾਂ ਵੱਲੋਂ ਇਸ ਮੌਕੇ ਤੇ ਮਿੱਲ ਅਹਾਤੇ ਵਿੱਚ ਪੌਦੇ ਲਗਾਏ ਗਏ । ਹਾਜਰ ਗੰਨਾ ਕਾਸ਼ਤਕਾਰਾਂ ਵਿੱਚ ਜੋਸ਼ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਅੱਗੇ ਤੋਂ ਹੋਰ ਗੰਨਾ ਬੀਜ਼ਣ ਲਈ ਉਤਸਾਹਿਤ ਹੋਏ। ਗੰਨਾ ਕਾਸ਼ਤਕਾਰਾਂ ਵੱਲੋਂ ਸ੍ਰੀ ਘੁਬਾਇਆ ਦਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਸਟੇਜ਼ ਦਾ ਸੰਚਾਲਨ ਸ਼੍ਰੀ ਪ੍ਰਿਥੀ ਰਾਜ਼, ਗੰਨਾ ਵਿਕਾਸ ਇੰਨਸਪੈਕਟਰ, ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਗੰਨਾ ਕਾਸਤਕਾਰਾਂ ਤੋਂ ਇਲਾਵਾ ਇਸ ਇਲਾਕੇ ਦੇ ਪਤਵੰਤੇ ਸੱਜਣ ਸ੍ਰੀ ਪ੍ਰੇਮ ਕੁਮਾਰ ਕੁਲਰੀਆ ਖੂਈ ਖੇੜਾ, ਸ਼੍ਰੀ ਸੁਰਿੰਦਰ ਕੁਮਾਰ ਬੇਗਾਂਵਾਲੀ, ਸ੍ਰੀ ਬਲਕਾਰ ਸਿੰਘ ਚੁਆੜਿਆਂ ਵਾਲੀ, ਸ੍ਰੀ ਸ਼ੇਰਬਾਜ ਸਿੰਘ ਅਭੁੰਨ, ਸ਼੍ਰੀ ਮੋਹਨ ਲਾਲ ਬੋਦੀਵਾਲਾ ਪਿੱਥਾ, ਸ਼੍ਰੀ ਦੀਵਾਨ ਚੰਦ ਨਿਹਾਲ ਖੇੜਾ, ਸ਼੍ਰੀ ਰਮਨਦੀਪ ਖਿਓਵਾਲੀ ਢਾਬ, ਸ੍ਰੀ ਵਿਪਨ ਕੁਮਾਰ ਮੁਰਾਦਵਾਲਾ, ਸ੍ਰੀ ਵਰਿੰਦਰਪਾਲ ਸਿੰਘ ਜ਼ੋੜਕੀ ਕੰਕਰਵਾਲੀ, ਸ੍ਰੀ ਦੇਸ ਸਿੰਘ ਮਹਾਤਮ ਨਗਰ, ਸ੍ਰੀ ਸਿਮਰਜੀਤ ਸਿੰਘ ਅਭੁੰਨ, ਸ੍ਰੀ ਸੁਰਿੰਦਰ ਕੁਮਾਰ ਖਿਓਵਾਲੀ ਢਾਬ ਵੀ ਹਾਜਰ ਸਨ।

Read 211 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ